ਡੇਰਾਬੱਸੀ, 3 ਸਤੰਬਰ (ਗੁਰਮੀਤ ਸਿੰਘ)-1.66 ਕਰੋੜ ਰੁ. ਖ਼ਰਚ ਕੇ ਮੁਬਾਰਕਪੁਰ ਦੇ ਰੇਲਵੇ ਅੰਡਰ-ਪਾਥ ਦਾ ਨਵੀਨੀਕਰਨ ਕੀਤਾ ਗਿਆ ਸੀ ਅਤੇ ਉਸ ਸਮੇਂ ਦਾਅਵਾ ਕੀਤਾ ਗਿਆ ਸੀ ਕਿ ਇਥੇ ਕਦੇ ਬਾਰਿਸ਼ ਦਾ ਪਾਣੀ ਨਹੀਂ ਭਰੇਗਾ ਅਤੇ ਲੋਕਾਂ ਨੂੰ ਆਉਣ-ਜਾਣ 'ਚ ਕੋਈ ਦਿੱਕਤ ਪੇਸ਼ ਨਹੀਂ ਆਵੇਗੀ, ਪਰ ਇਸ ਦੇ ਬਾਵਜੂਦ ਇਥੇ ਬਾਰਿਸ਼ ਦਾ ਪਾਣੀ ਭਰਨ ਦੀ ਸਮੱਸਿਆ ਨਿਰੰਤਰ ਜਾਰੀ ਹੈ | ਅੱਜ ਫਿਰ ਇਸ ਅੰਡਰ-ਪਾਣ 'ਚ ਬਾਰਿਸ਼ ਦਾ ਪਾਣੀ ਭਰ ਗਿਆ | ਇਸ ਦੇ ਚਲਦਿਆਂ ਇਕ ਪਾਸੇ ਨਗਰ ਕੌਂਸਲ ਵਲੋਂ ਟਰਾਲੀ ਲਗਾ ਕੇ ਰਾਹ ਬੰਦ ਕਰ ਦਿੱਤਾ ਗਿਆ, ਲੇਕਿਨ ਦੂਜੇ ਪਾਸੇ ਰਾਹ ਖੁੱਲ੍ਹਾ ਹੋਣ ਕਾਰਨ ਲੋਕ ਆਪਣੀ ਜਾਨ ਨੂੰ ਖ਼ਤਰੇ 'ਚ ਪਾ ਕੇ ਇਥੋਂ ਨਿਕਲਦੇ ਦੇਖੇ ਗਏ | ਇਸੇ ਦੌਰਾਨ ਇਕ ਜੀਪ ਪਾਣੀ 'ਚ ਬੰਦ ਹੋ ਗਈ, ਜਿਸ ਨੂੰ ਲੋਕਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ | ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਨਵੀਨੀਕਰਨ ਦੇ ਨਾਂਅ 'ਤੇ ਕਰੋੜਾਂ ਰੁ. ਬਰਬਾਦ ਕੀਤੇ ਗਏ ਹਨ |