13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਭਾਜਪਾ ਆਗੂ ਸੰਜੀਵ ਖੰਨਾ ਨੇ ਟੀਮ ਸਮੇਤ ਜ਼ਰੂਰਤਮੰਦਾਂ ਲਈ ਲਗਾਇਆ ਲੰਗਰ <br/>

Ad Position 21
No active advertisement
ਅਜੀਤ ਡੈਸਕ 05-09-2025
ਜ਼ੀਰਕਪੁਰ, 4 ਸਤੰਬਰ (ਮਨਿੰਦਰ ਸਿੰਘ)-ਭਾਜਪਾ ਆਗੂ ਤੇ ਸਮਾਜਸੇਵੀ ਸੰਜੀਵ ਖੰਨਾ ਨੇ ਬੁੱਧਵਾਰ ਨੂੰ ਜ਼ੀਰਕਪੁਰ ਦੇ ਢਕੌਲੀ ਤੇ ਪੀਰ ਮੁਛੱਲਾ ਖੇਤਰ ਵਿਚ ਵੱਖ-ਵੱਖ ਥਾਵਾਂ 'ਤੇ ਲੰਗਰ ਸੇਵਾ ਦਾ ਆਯੋਜਨ ਕੀਤਾ | ਇਸ ਦੌਰਾਨ ਸੈਂਕੜੇ ਸਥਾਨਕ ਨਿਵਾਸੀ, ਮਜ਼ਦੂਰ ਤੇ ਰਾਹਗੀਰ ਭੋਜਨ ਕਰਨ ਪਹੁੰਚੇ | ਇਸ ਮੌਕੇ ਖੰਨਾ ਨੇ ਕਿਹਾ ਕਿ ਲਗਾਤਾਰ ਪੈ ਰਹੀ ਭਾਰੀ ਬਰਸਾਤ ਕਾਰਨ ਕਈ ਪਰਿਵਾਰ ਰੋਜ਼ਾਨਾ ਦਾ ਖਾਣਾ ਜੁਟਾਉਣ ਵਿਚ ਅਸਮਰੱਥ ਹੋ ਜਾਂਦੇ ਹਨ | ਅਜਿਹੇ ਸਮੇਂ ਵਿਚ ਲੰਗਰ ਸੇਵਾ ਲੋਕਾਂ ਨੂੰ ਵੱਡੀ ਰਾਹਤ ਦਿੰਦੀ ਹੈ | ਉਨ੍ਹਾਂ ਕਿਹਾ ਕਿ ਖੇਤਰ ਦਾ ਕੋਈ ਵੀ ਜ਼ਰੂਰਤਮੰਦ ਭੁੱਖਾ ਨਹੀਂ ਸੌਣਾ ਚਾਹੀਦਾ | ਇਸ ਲੰਗਰ ਸੇਵਾ 'ਚ ਸੰਜੀਵ ਖੰਨਾ ਤੇ ਉਨ੍ਹਾਂ ਦੀ ਪਤਨੀ ਰੇਣੂ ਖੰਨਾ ਨੇ ਆਪਣੀ ਟੀਮ ਨਾਲ ਮਿਲ ਕੇ ਖੁਦ ਲੰਗਰ ਤਿਆਰ ਕੀਤਾ | ਲੰਗਰ ਸੇਵਾ ਵਿਚ ਭਾਜਪਾ ਵਰਕਰਾਂ ਨੇ ਵੀ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਲੰਗਰ ਛਕਣ ਵਾਲੇ ਲੋਕਾਂ ਨੇ ਸੰਜੀਵ ਖੰਨਾ ਦੀ ਇਸ ਪਹਿਲ ਦੀ ਖੂਬ ਸਰਾਹਨਾ ਕੀਤੀ | ਖੰਨਾ ਨੇ ਭਰੋਸਾ ਦਵਾਇਆ ਕਿ ਉਹ ਭਵਿੱਖ ਵਿਚ ਵੀ ਜ਼ਰੂਰਤ ਪੈਣ 'ਤੇ ਅਜਿਹੇ ਸੇਵਾ ਕਾਰਜ ਜਾਰੀ ਰੱਖਣਗੇ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਲੀਲ੍ਹਾ ਡਰਾਮਾਟਿਕ ਕਲੱਬ ਖਰੜ ਨੇ ਪੂਜਾ ਕਰ ਕੇ ਝੰਡੇ ਦੀ ਰਸਮ ਕੀਤੀ ਅਦਾ <br/> ਅਗਲੀ ਖ਼ਬਰ ਸਰਕਾਰੀ ਸਕੂਲ ਪੰਡਵਾਲਾ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ <br/>
Ad Position 24