ਖਰੜ, 4 ਸਤੰਬਰ (ਗੁਰਮੁੱਖ ਸਿੰਘ ਮਾਨ)-ਸ੍ਰੀ ਰਾਮ ਲੀਲ੍ਹਾ ਡਰਾਮਾਟਿਕ ਕਲੱਬ ਖਰੜ ਵਲੋਂ ਦੁਸਹਿਰੇ ਦੇ ਤਿਉਹਾਰ ਮੌਕੇ ਦਿਖਾਈ ਜਾਂਦੀ ਸ੍ਰੀ ਰਾਮ ਲੀਲ੍ਹਾ ਦਾ ਮੰਚਨ ਕਰਨ ਲਈ ਸਟੇਜ, ਭੂਮੀ ਪੂਜਨ ਅਤੇ ਝੰਡੇ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਖਰੜ ਦੇ ਪ੍ਰਸਿੱਧ ਪੰਡਿਤ ਗਣੇਸ਼ ਦੱਤ ਸ਼ਾਸਤਰੀ ਵਲੋਂ ਪੂਰੀ ਵਿਧੀ ਅਨੁਸਾਰ ਪਾਠ-ਪੂਜਾ ਕੀਤੀ ਗਈ | ਇਸ ਮੌਕੇ ਕਲੱਬ ਦੇ ਪ੍ਰਧਾਨ ਸ਼ਿਵ ਚਰਨ ਪਿੰਕੀ, ਸੀਨੀਅਰ ਮੀਤ ਪ੍ਰਧਾਨ ਵਰਿੰਦਰ ਭਾਮਾ, ਜਰਨਲ ਸਕੱਤਰ ਯੋਗੇਸ਼ ਕਪਿਲ ਯੋਗੀ, ਡਾਇਰੈਕਟਰ ਪ੍ਰਵੀਨ ਕਰਵਲ ਅਤੇ ਜੁਆਇੰਟ ਸਕੱਤਰ ਜਗਦੀਸ਼ ਧੀਮਾਨ ਸਮੇਤ ਕਲੱਬ ਦੇ ਸਮੂਹ ਮੈਂਬਰ ਹਾਜ਼ਰ ਸਨ |