13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਸ਼ਹਿਰ ਸਮਤਾ ਵਿਚਾਰ ਮੰਚ ਚੰਡੀਗੜ੍ਹ ਵਲੋਂ ਕਵਿੱਤਰੀ ਪ੍ਰੇਰਨਾ ਤਲਵਾਰ ਦੇ ਪਹਿਲੇ ਕਾਵਿ ਸੰਗ੍ਰਹਿ 'ਸਬਰ ਕੀ ਤਵਾਨਾਈ' ਲੋਕ ਅਰਪਣ <br/>

Ad Position 21
No active advertisement
ਅਜੀਤ ਡੈਸਕ 05-09-2025
ਚੰਡੀਗੜ੍ਹ, 4 ਸਤੰਬਰ (ਅਜਾਇਬ ਸਿੰਘ ਔਜਲਾ)- ਸਾਹਿਤ ਸੰਗੀਤ ਸੰਗਮ ਦੀ ਕਵਿੱਤਰੀ ਪ੍ਰੇਰਨਾ ਤਲਵਾਰ ਦਾ ਕਾਵਿ ਸੰਗਿ੍ਹ ''ਸ਼ਹਿਰ ਸਮਤਾ ਵਿਚਾਰ ਮੰਚ ਚੰਡੀਗੜ੍ਹ '' ਵਲੋ ਇਥੇ ਸੈਕਟਰ-7 ਦੇ ਆਰੀਆ ਸਮਾਜ ਦੇ ਸਥਾਨ ਲੋਕ ਅਰਪਣ ਕੀਤਾ ਗਿਆ | ਸਮਾਰੋਹ ਦੀ ਸ਼ੁਰੂਆਤ ਸ਼ਹਿਰ ਸਮਤਾ ਵਿਚਾਰ ਮੰਚ ਚੰਡੀਗੜ੍ਹ ਇਕਾਈ ਦੀ ਪ੍ਰਧਾਨ ਪ੍ਰਭਜੋਤ ਕੌਰ 'ਜੋਤ' ਦੁਆਰਾ ਸਵਾਗਤੀ ਸ਼ਬਦਾ ਨਾਲ ਹੋਈ | ਸਮਾਰੋਹ ਦਾ ਸੰਚਾਲਨ ਸੁਨੀਤਾ ਸਿੰਘਤ ਵਲੋ ਬਾਖੂਬੀ ਕੀਤਾ ਗਿਆ | ਇਸ ਮੌਕੇ ਨੇਹਾ ਸ਼ਰਮਾ 'ਨੇਹ' ਮੁੱਖ ਮਹਿਮਾਨ ਵਜੋ ਪੁੱਜੇ ਜਦਕਿ ਲੇਖਕਿਾ ਅਨੀਤਾ ਸੁਰਭੀ ਪ੍ਰਧਾਨਗੀ ਰਸਮਾਂ ਅਦਾ ਕੀਤੀਆ | ਪੁਸਤਕ 'ਤੇ ਆਲੋਚਨਾਤਮਕ ਚਰਚਾ ਨੀਰਜਾ ਸ਼ਰਮਾ ਅਤੇ ਐਡਵੋਕੇਟ ਨੀਲਮ ਨਾਰੰਗ ਵਲੋਂ ਵਧੀਆ ਢੰਗ ਨਾਲ ਕੀਤੀ ਗਈ | ਇਸੇ ਦੌਰਾਨ ਪ੍ਰੇਰਨਾ ਤਲਵਾਰ ਨੇ ਆਪਣੇ ਸਾਹਿਤਕ ਸਫ਼ਰ ਦੀ ਸ਼ੁਰੂਆਤ ਬਾਰੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਕਵਿਤਾ ਲਿਖਣ ਲਈ ਪ੍ਰੇਰਿਤ ਕੀਤਾ | ਵਿਆਹ ਤੋਂ ਬਾਅਦ, ਪਤੀ ਦਾ ਪੂਰਾ ਸਮਰਥਨ ਮਿਲਿਆ | ਜਦੋਂ ਉਹ ਉਨ੍ਹਾਂ ਨੂੰ ਆਪਣੀ ਕਵਿਤਾ ਦਿਖਾਉਂਦੀ ਜਾਂ ਸੁਣਾਉਂਦੀ ਸੀ, ਤਾਂ ਉਹ ਉਨ੍ਹਾਂ ਨੂੰ ਬਹੁਤ ਉਤਸ਼ਾਹਿਤ ਕਰਦੇ ਸਨ | ਅੱਜ, ਉਨ੍ਹਾਂ ਦੀ ਤੀਜੀ ਬਰਸੀ 'ਤੇ, ਆਪਣਾ ਪਹਿਲਾ ਕਾਵਿ ਸੰਗ੍ਰਹਿ ਉਨ੍ਹਾਂ ਨੂੰ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਕੀਤਾ ਹੈ | ਇਸ ਮੌਕੇ 'ਤੇ ਪ੍ਰੇਰਨਾ ਤਲਵਾਰ ਦੀ ਮਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਵੱਲੋਂ ਅਨੀਤਾ ਸੁਰਭੀ, ਨੇਹਾ ਸ਼ਰਮਾ 'ਨੇਹ', ਨੀਲਮ ਨਾਰੰਗ, ਮੋਨਿਕਾ ਕਟਾਰੀਆ, ਸੁਨੀਤਾ ਸਿੰਘ, ਪ੍ਰਭਜੋਤ ਕੌਰ 'ਜੋਤ', ਸੰਗੀਤਾ ਸ਼ਰਮਾ ਕੁੰਦਰਾ, ਏ. ਨੀਰਜਾ ਸ਼ਰਮਾ ਅਤੇ ਏ. ਪ੍ਰਣੀਤਾ ਵਿਸਵਾਸ ਨੂੰ ਸਨਮਾਨਿਤ ਕੀਤੇ ਜਾਣ ਦੀਆ ਰਸਮਾਂ ਨਿਭਾਈਆ ਗਈਆ | ਪ੍ਰੇਰਨਾ ਤਲਵਾਰ ਅਤੇ ਉਨ੍ਹਾਂ ਦੇ ਮਾਤਾ ਨੂੰ ਸ਼ਹਿਰ ਸਮਤਾ ਵਿਚਾਰ ਮੰਚ ਚੰਡੀਗੜ੍ਹ ਇਕਾਈ ਦੁਆਰਾ ਯਾਦਗਾਰੀ ਚਿੰਨ੍ਹ ਦੇ ਕੇ ਮਾਨ-ਸਨਮਾਣ ਕੀਤਾ ਗਿਆ | ਆਰੀਆ ਸਮਾਜ ਦੇ ਸਕੱਤਰ ਪ੍ਰਕਾਸ਼ ਦੁਆਰਾ ਸਮਾਗਮ ਨੂੰ ਸਫ਼ਲ ਬਣਾਉਣ ਅਤੇ ਉਨ੍ਹਾਂ ਦੇ ਅਣਥੱਕ ਸਮਰਥਨ ਲਈ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦੀ ਸ਼ਬਦਾ ਦੇ ਨਾਲ-ਨਾਲ ਸਨਮਾਨਤ ਵੀ ਕੀਤਾ ਗਿਆ, ਪ੍ਰਣੀਤਾ ਵਿਸਵਾਸ ਦੁਆਰਾ ਸਥਾਪਿਤ ਅਤੇ ਚਲਾਈ ਜਾ ਰਹੀ ਵਿ੍ਧੀ ਐਜੂਕੇਸ਼ਨਲ ਐਂਡ ਸੋਸ਼ਲ ਵੈਲਫੇਅਰ ਸੋਸਾਇਟੀ ਦੀਆਂ ਮਾਨਸੀ ਅਤੇ ਸ਼ਵੇਤਾ ਦੀ ਸਵੈ-ਰਚਿਤ ਕਵਿਤਾ ਅਤੇ ਕਹਾਣੀ ਵੀ ਸਰੋਤਿਆ ਨੇ ਮਾਣੀ | ਝੁੱਗੀ ਖੇਤਰ ਸਮਾਜ ਦੇ ਬੱਚਿਆਂ ਦੁਆਰਾ ਬਣਾਏ ਗਏ ਪੇਂਟਿੰਗ ਅਤੇ ਕਲਾਕਿ੍ਤੀਆਂ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੀਆ |ਸਮਾਗਮ ਦੀ ਸਮਾਪਤੀ ਪ੍ਰਭਜੋਤ ਦੁਆਰਾ ਧੰਨਵਾਦੀ ਸ਼ਬਦਾਂ ਨਾਲ ਹੋਈ |

Ad Position 22
No active advertisement
ਪਿਛਲੀ ਖ਼ਬਰ ਲੋਕ-ਹਿੱਤ ਮਿਸ਼ਨ ਤੇ ਮਿਸਲ ਸਤਲੁਜ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਾਸ਼ਨ ਸਮੱਗਰੀ ਅਤੇ ਪਾਣੀ ਇਕੱਤਰ ਕਰਨ ਲਈ ਮੁਹਿੰਮ... ਅਗਲੀ ਖ਼ਬਰ ਸ੍ਰੀ ਰਾਮ ਲੀਲ੍ਹਾ ਡਰਾਮਾਟਿਕ ਕਲੱਬ ਖਰੜ ਨੇ ਪੂਜਾ ਕਰ ਕੇ ਝੰਡੇ ਦੀ ਰਸਮ ਕੀਤੀ ਅਦਾ <br/>
Ad Position 24