13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਲੋਕ-ਹਿੱਤ ਮਿਸ਼ਨ ਤੇ ਮਿਸਲ ਸਤਲੁਜ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਾਸ਼ਨ ਸਮੱਗਰੀ ਅਤੇ ਪਾਣੀ ਇਕੱਤਰ ਕਰਨ ਲਈ ਮੁਹਿੰਮ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 05-09-2025
ਮੁੱਲਾਂਪੁਰ ਗਰੀਬਦਾਸ, 4 ਸਤੰਬਰ (ਦਿਲਬਰ ਸਿੰਘ ਖੈਰਪੁਰ)-ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਦੀ ਸਹਾਇਤਾ ਲਈ ਲੋਕ-ਹਿੱਤ ਮਿਸ਼ਨ ਅਤੇ ਮਿਸਲ ਸਤਲੁਜ ਵਲੋਂ ਨਿਊ ਚੰਡੀਗੜ੍ਹ ਖੇਤਰ 'ਚ ਵੱਡੀ ਪੱਧਰ 'ਤੇ ਰਾਸ਼ਨ ਸਮੱਗਰੀ ਅਤੇ ਪਾਣੀ ਆਦਿ ਇਕੱਤਰ ਕਰਨ ਲਈ ਮੁਹਿੰਮ ਆਰੰਭੀ ਗਈ ਹੈ | ਇਸ ਸੰਬੰਧੀ ਮਿਸ਼ਨ ਆਗੂ ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਬਜੀਦਪੁਰ ਤੇ ਪਰਮਜੀਤ ਸਿੰਘ ਪੰਮੀ ਮਾਵੀ ਸਮੇਤ ਮਿਸਲ ਆਗੂ ਪ੍ਰਦੀਪ ਸਿੰਘ ਝਿੰਗੜਾਂ ਤੇ ਹਰਜੀਤ ਸਿੰਘ ਖਿਜ਼ਰਾਬਾਦ ਨੇ ਦੱਸਿਆ ਕਿ ਪੰਜਾਬ 'ਚ ਸਰਕਾਰਾਂ ਦੀਆਂ ਬੇਪ੍ਰਵਾਹੀਆਂ ਕਾਰਨ ਬਣੀ ਹੜ੍ਹਾਂ ਦੀ ਸਥਿਤੀ ਨਾਲ ਕਈ ਜ਼ਿਲਿ੍ਹਆਂ ਦੇ ਪਿੰਡ ਪ੍ਰਭਾਵਿਤ ਹੋਏ ਹਨ, ਜਿਸ ਕਾਰਨ ਲੋਕਾਂ ਦੇ ਘਰੇਲੂ ਨੁਕਸਾਨ ਦੇ ਨਾਲ-ਨਾਲ ਫ਼ਸਲਾਂ ਅਤੇ ਪਸ਼ੂਆਂ ਦਾ ਭਾਰੀ ਨੁਕਸਾਨ ਹੋਇਆ ਹੈ, ਲਿਹਾਜ਼ਾ ਮੁਸੀਬਤ ਦੀ ਇਸ ਘੜੀ 'ਚ ਸਾਨੂੰ ਮਿਲ ਕੇ ਫ਼ਰਜ਼ ਨਿਭਾਉਣ ਲਈ ਜ਼ਿਲ੍ਹੇ ਅੰਦਰ ਆਰੰਭੀ ਮੁਹਿੰਮ ਰਾਹੀਂ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਕੈਂਪ ਲਗਾ ਕੇ ਵੱਡੀ ਪੱਧਰ 'ਤੇ ਰਸੋਈ ਦੀ ਵਰਤੋਂ ਲਈ ਰਾਸ਼ਨ ਸਮੱਗਰੀ, ਪਾਣੀ ਅਤੇ ਦਵਾਈਆਂ ਇਕੱਤਰ ਕੀਤੀਆਂ ਜਾ ਰਹੀਆਂ ਹਨ ਅਤੇ ਅਗਲੇ ਹਫ਼ਤੇ ਟਰੱਕਾਂ ਰਾਹੀਂ ਇਹ ਸਾਮਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਿੰਡਾਂ 'ਚ ਘਰ-ਘਰ ਪਹੁੰਚਾਇਆ ਜਾਵੇਗਾ | ਇਸ ਮੌਕੇ ਮਨਦੀਪ ਸਿੰਘ ਖਿਜ਼ਰਾਬਾਦ, ਬਾਬਾ ਰਾਮ ਸਿੰਘ ਅਭੀਪੁਰ, ਭਗਤ ਸਿੰਘ ਭਗਤਮਾਜਰਾ, ਜਗਤਾਰ ਸਿੰਘ ਸਿੱਧੂ, ਰਣਜੀਤ ਸਿੰਘ ਕਾਕਾ ਮਾਰਸ਼ਲ, ਰਜਿੰਦਰ ਸਿੰਘ ਮਾਜਰਾ, ਜੱਗੀ ਕਾਦੀਮਾਜਰਾ ਤੇ ਹਰਨੇਕ ਸਿੰਘ ਬਜੀਦਪੁਰ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਸਪਤਾਲ ਫੇਜ਼-6 'ਚ ਹਾਊਸ ਕੀਪਿੰਗ ਸਟਾਫ਼ ਵਲੋਂ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਸ਼ਹਿਰ ਸਮਤਾ ਵਿਚਾਰ ਮੰਚ ਚੰਡੀਗੜ੍ਹ ਵਲੋਂ ਕਵਿੱਤਰੀ ਪ੍ਰੇਰਨਾ ਤਲਵਾਰ ਦੇ ਪਹਿਲੇ ਕਾਵਿ ਸੰਗ੍ਰਹਿ 'ਸਬਰ ਕੀ ਤਵਾਨਾਈ' ਲੋਕ...
Ad Position 24