ਵਿਦਿਆਰਥੀ ਕੌਂਸਲ ਚੋਣਾਂ 'ਚ ਵਿਦਿਆਰਥੀਆਂ ਨੇ ਏ.ਬੀ.ਵੀ.ਪੀ ਉੱਪਰ ਕੀਤਾ ਵਿਸ਼ਵਾਸ-ਡਾ. ਵਿਰੇਂਦਰ ਸੋਲੰਕੀ <br/>
ਅਜੀਤ ਡੈਸਕ
05-09-2025
ਇਸ ਮੌਕੇ ਨਵੇਂ ਚੁਣੇ ਪ੍ਰਧਾਨ ਗੌਰਵਵੀਰ ਸੋਹਲ ਨੇ ਕਿਹਾ ਕਿ ਇਹ ਜਿੱਤ ਸਿਰਫ ਮੇਰੀ ਨਹੀਂ, ਸਗੋਂ ਪੰਜਾਬ ਯੂਨੀਵਰਸਿਟੀ ਦੇ ਹਰ ਉਸ ਵਿਦਿਆਰਥੀ ਦੀ ਜਿੱਤ ਹੈ, ਜਿਸ ਨੇ ਬਦਲਾਅ ਅਤੇ ਸਕਾਰਾਤਮਕ ਰਾਜਨੀਤੀ 'ਤੇ ਭਰੋਸਾ ਕੀਤਾ | ਵਿਦਿਆਰਥੀਆਂ ਨੂੰ ਰੋਜ਼ਗਾਰ ਦਾ ਮੌਕਾ ਦੇਣ ਲਈ ਪਲੇਸਮੈਂਟ ਮੇਲਾ ਕਰਵਾਇਆ ਜਾਵੇਗਾ | ਏ.ਬੀ.ਵੀ.ਪੀ ਦੇ ਰਾਸ਼ਟਰੀ ਸਕੱਤਰ ਆਦਿਤਿਆ ਤਕੀਆਰ ਨੇ ਕਿਹਾ ਕਿ ਇਹ ਜਿੱਤ ਵਿਦਿਆਰਥੀਆਂ ਦੇ ਭਰੋਸੇ ਅਤੇ ਮਿਹਨਤ ਦਾ ਨਤੀਜਾ ਹੈ | ਏ.ਬੀ.ਵੀ.ਪੀ ਪੰਜਾਬ ਸੂਬਾ ਸਕੱਤਰ ਤੇ ਪ੍ਰਧਾਨ ਗੋਰਵਵੀਰ ਸੋਹਲ ਦੇ ਜੁੜਵਾਂ ਭਰਾ ਮਨਮੀਤ ਸੋਹਲ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸਮੂਹ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅਪਾਰ ਭਰੋਸਾ ਦਿਖਾਇਆ | ਏ.ਬੀ.ਵੀ.ਪੀ ਸੰਕਲਪ ਕਰਦੀ ਹੈ ਕਿ ਉਹ ਵਿਦਿਆਰਥੀਆਂ ਦੇ ਕਲਿਆਣ ਅਤੇ ਉਮੀਦਾਂ ਨੂੰ ਪੂਰਾ ਕਰਨ ਲਈ ਨਿਰੰਤਰ ਅਥਕ ਯਤਨ ਕਰਨ ਵਿਚ ਅੱਗੇ ਰਹੇਗੀ |