13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪੀ.ਜੀ.ਆਈ ਲਗਾਤਾਰ 8 ਸਾਲਾਂ ਤੋਂ ਰਾਸ਼ਟਰੀ ਸੰਸਥਾਗਤ ਰੈਂਕਿੰਗ ਫਰੇਮਵਰਕ 2025 'ਚੋਂ ਦੂਸਰੇ ਸਥਾਨ 'ਤੇ ਰਹੀ <br/>

Ad Position 21
No active advertisement
ਅਜੀਤ ਡੈਸਕ 05-09-2025
ਚੰਡੀਗੜ੍ਹ, 4 ਸਤੰਬਰ (ਮਾਰਕੰਡਾ)- ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ.ਜੀ.ਆਈ.ਐਮ.ਈ.ਆਰ) ਚੰਡੀਗੜ੍ਹ ਨੇ ਇੱਕ ਵਾਰ ਫਿਰ ਰਾਸ਼ਟਰੀ ਸੰਸਥਾਗਤ ਰੈਂਕਿੰਗ ਫਰੇਮਵਰਕ (ਐਨ.ਆਈ.ਆਰ.ਐਫ) 2025 ਦੀ ਮੈਡੀਕਲ ਸ਼੍ਰੇਣੀ ਵਿਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਦੇਸ਼ ਦੀ ਪ੍ਰਮੁੱਖ ਸਿਹਤ ਸੰਭਾਲ ਸੰਸਥਾ ਬਣੀ ਹੈ | ਜਿਸਦਾ ਐਲਾਨ ਅੱਜ ਭਾਰਤ ਸਰਕਾਰ ਦੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਕਰਵਾਏ ਇੱਕ ਸਮਾਰੋਹ ਵਿਚ ਕੀਤਾ | ਜਿਨ੍ਹਾਂ ਨਾਲ ਸਿੱਖਿਆ ਰਾਜ ਮੰਤਰੀ ਸੁਕਾਂਤੋ ਮਜੂਮਦਾਰ ਸਾਮਲ ਸਨ | ਇਸ ਮੌਕੇ ਪ੍ਰੋ. ਵਿਵੇਕ ਲਾਲ ਡਾਇਰੈਕਟਰ ਪੀ.ਜੀ.ਆਈ ਨੇ ਪੂਰੇ ਪੀ.ਜੀ.ਆਈ ਭਾਈਚਾਰੇ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਮਾਨਤਾ ਸਿਰਫ਼ ਇੱਕ ਪ੍ਰਸ਼ੰਸਾ ਨਹੀਂ ਹੈ ਬਲਕਿ ਮਰੀਜ਼ਾਂ ਦੀ ਦੇਖਭਾਲ, ਡਾਕਟਰੀ ਸਿੱਖਿਆ ਅਤੇ ਮਾਰਗ-ਦਰਸ਼ਕ ਖੋਜ ਪ੍ਰਤੀ ਸੰਸਥਾ ਦੀ ਅਟੁੱਟ ਵਚਨਬੱਧਤਾ ਦਾ ਪ੍ਰਤੀਬਿੰਬ ਹੈ | ਇਹ ਪ੍ਰਾਪਤੀ ਫੈਕਲਟੀ, ਸਟਾਫ ਅਤੇ ਵਿਦਿਆਰਥੀਆਂ ਦੇ ਅਣਥੱਕ ਯਤਨਾਂ ਨੂੰ ਸਮਰਪਿਤ ਕਰਦੀ ਹੈ | ਪ੍ਰੋ. ਲਾਲ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਤੇ ਸੰਸਥਾ ਦੇ ਪ੍ਰਧਾਨ ਜੇ.ਪੀ. ਨੱਡਾ ਦਾ ਉਨ੍ਹਾਂ ਦੇ ਨਿਰੰਤਰ ਮਾਰਗ ਦਰਸ਼ਨ ਅਤੇ ਉਤਸ਼ਾਹ ਲਈ ਧੰਨਵਾਦ ਕੀਤਾ | ਐਨ.ਆਈ.ਆਰ.ਐਫ ਰੈਂਕਿੰਗ ਦੇ 10ਵੇਂ ਐਡੀਸ਼ਨ ਵਿਚ ਪੀ.ਜੀ.ਆਈ.ਐਮ.ਈ.ਆਰ ਨੇ ਭਾਰਤ ਦੀਆਂ ਪ੍ਰਮੁੱਖ ਮੈਡੀਕਲ ਸੰਸਥਾਵਾਂ ਵਿਚੋਂ ਦੂਜਾ ਸਥਾਨ ਬਰਕਰਾਰ ਰੱਖਿਆ ਹੈ | ਜਦਕਿ ਏਮਜ਼ ਨਵੀਂ ਦਿੱਲੀ ਨੇ ਸਿਖਰਲਾ ਸਥਾਨ ਪ੍ਰਾਪਤ ਕੀਤਾ ਹੈ | ਉਸ ਤੋਂ ਬਾਅਦ ਸੀ.ਐਮ.ਸੀ ਵੇਲੋਰ ਅਤੇ ਐਨ.ਆਈ.ਐਮ.ਐਚ.ਏ.ਐਨ.ਐਸ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ 'ਤੇ ਹਨ | ਨਵੀਂ ਦਿੱਲੀ ਸਮਾਰੋਹ ਵਿਚ ਪੀ.ਜੀ.ਆਈ.ਐਮ.ਈ.ਆਰ ਚੰਡੀਗੜ੍ਹ ਦੇ ਡੀਨ ਅਕਾਦਮਿਕ ਪ੍ਰੋ. ਆਰ.ਕੇ ਰਾਠੋ ਨੇ ਸੰਸਥਾ ਵਲੋਂ ਇਹ ਪੁਰਸਕਾਰ ਪ੍ਰਾਪਤ ਕੀਤਾ | ਦੱਸਣਯੋਗ ਹੈ ਕਿ ਐਨ.ਆਈ.ਆਰ.ਐਫ ਰਾਹੀਂ ਸਿੱਖਿਆ ਮੰਤਰਾਲੇ (ਪਹਿਲਾਂ ਐਮ.ਐਚ.ਆਰ.ਡੀ) ਦੁਆਰਾ 2015 ਵਿਚ ਇਹ ਪੁਰਸਕਾਰ ਸ਼ੁਰੂ ਕੀਤਾ ਗਿਆ ਸੀ | ਜੋ ਕਿ ਸਿੱਖਿਆ, ਸਿਖਲਾਈ ਅਤੇ ਸਰੋਤ, ਖੋਜ ਅਤੇ ਪੇਸ਼ੇਵਰ ਅਭਿਆਸ, ਗ੍ਰੈਜੂਏਸ਼ਨ ਨਤੀਜੇ, ਪਹੁੰਚ ਅਤੇ ਸ਼ਮੂਲੀਅਤ ਅਤੇ ਧਾਰਨਾ ਵਰਗੇ ਮਾਪਦੰਡਾਂ ਦੇ ਆਧਾਰ 'ਤੇ ਸੰਸਥਾਵਾਂ ਦਾ ਮੁਲਾਂਕਣ ਕਰਦਾ ਹੈ | ਪੀ.ਜੀ.ਆਈ ਪਿਛਲੇ ਲਗਾਤਾਰ ਅੱਠ ਸਾਲਾਂ (2018–2025) ਤੋਂ ਆਪਣੇ ਦੂਜੇ ਦਰਜੇ ਤੇ ਮੌਜ਼ੂਦ ਹੈ | ਜੋ ਕਿ ਫੈਕਲਟੀ ਯਤਨਾਂ ਅਤੇ ਦੂਰ-ਦਰਸ਼ੀ ਲੀਡਰਸ਼ਿਪ ਦੀ ਮਹੱਤਵਤਾਂ ਨੂੰ ਦਰਸਾਉਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਪ੍ਰਸ਼ਾਸਨ ਨੂੰ ਈ-ਨਿਲਾਮੀ ਤੋਂ ਰਿਕਾਰਡ ਆਮਦਨ <br/> ਅਗਲੀ ਖ਼ਬਰ ਵਿਦਿਆਰਥੀ ਕੌਂਸਲ ਚੋਣਾਂ 'ਚ ਵਿਦਿਆਰਥੀਆਂ ਨੇ ਏ.ਬੀ.ਵੀ.ਪੀ ਉੱਪਰ ਕੀਤਾ ਵਿਸ਼ਵਾਸ-ਡਾ. ਵਿਰੇਂਦਰ ਸੋਲੰਕੀ <br/>
Ad Position 24