13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਚੰਡੀਗੜ੍ਹ ਪ੍ਰਸ਼ਾਸਨ ਨੂੰ ਈ-ਨਿਲਾਮੀ ਤੋਂ ਰਿਕਾਰਡ ਆਮਦਨ <br/>

Ad Position 21
No active advertisement
ਅਜੀਤ ਡੈਸਕ 05-09-2025
ਚੰਡੀਗੜ੍ਹ, 4 ਸਤੰਬਰ (ਸੰਦੀਪ ਕੁਮਾਰ ਮਾਹਨਾ)– ਚੰਡੀਗੜ੍ਹ ਅਸਟੇਟ ਆਫ਼ਿਸ ਵਲੋਂ 2 ਤੋਂ 4 ਸਤੰਬਰ 2025 ਤੱਕ ਕਰਵਾਈ ਈ-ਨੀਲਾਮੀ ਵਿਚ ਰਿਹਾਇਸ਼ੀ ਤੇ ਵਪਾਰਕ ਜਾਇਦਾਦਾਂ ਦੀ ਵਿੱਕਰੀ ਰਾਹੀਂ ਯੂ.ਟੀ ਪ੍ਰਸ਼ਾਸਨ ਨੇ ਰਿਕਾਰਡ ਆਮਦਨ ਹਾਸਲ ਕੀਤੀ ਹੈ | ਇਸ ਨੀਲਾਮੀ ਰਾਹੀਂ ਕੁੱਲ 168.85 ਕਰੋੜ ਰੁਪਏ ਦੀ ਰਕਮ ਇਕੱਤਰ ਹੋਈ, ਜੋ ਕਿ ਰਾਖਵੇਂ ਮੁੱਲ 75.29 ਕਰੋੜ ਰੁਪਏ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ | ਇਹ ਨਤੀਜੇ ਚੰਡੀਗੜ੍ਹ ਦੇ ਮਜ਼ਬੂਤ ਪ੍ਰਾਪਰਟੀ ਮਾਰਕੀਟ 'ਤੇ ਨਾਗਰਿਕਾਂ ਅਤੇ ਨਿਵੇਸ਼ਕਾਂ ਦੇ ਵਧਦੇ ਭਰੋਸੇ ਨੂੰ ਦਰਸਾਉਂਦੇ ਹਨ | ਅਸਟੇਟ ਆਫ਼ਿਸ ਵਲੋਂ ਕਰਵਾਈ ਗਈ ਈ-ਨੀਲਾਮੀ 'ਚ ਕੁੱਲ 288 ਉਮੀਦਵਾਰਾਂ ਵਲੋਂ 587 ਅਰਜ਼ੀਆਂ ਹਾਸਲ ਹੋਈਆ | ਕੁੱਲ 20 ਸਾਈਟਾਂ 'ਚੋਂ 15 (13 ਰਿਹਾਇਸ਼ੀ ਅਤੇ 2 ਵਪਾਰਕ) ਸਾਈਟਾਂ ਨੂੰ ਸਫ਼ਲਤਾਪੂਰਵਕ ਨੀਲਾਮ ਕੀਤਾ ਗਿਆ, ਜਦਕਿ ਬਾਕੀ 5 ਵਪਾਰਕ ਸਾਈਟਾਂ 'ਤੇ ਕੇਵਲ ਇਕ-ਇਕ ਬੋਲੀ ਆਉਣ ਕਾਰਨ ਉਨ੍ਹਾਂ ਨੂੰ ਅਗਲੀ ਨੀਲਾਮੀ ਲਈ ਰੱਖ ਲਿਆ ਗਿਆ ਹੈ |
ਸਭ ਤੋਂ ਵੱਧ ਧਿਆਨ ਰਿਹਾਇਸ਼ੀ ਪਲਾਟਾਂ ਦੀ ਨੀਲਾਮੀ ਨੇ ਖਿੱਚਿਆ | ਸੈਕਟਰ 19-ਬੀ, 33-ਸੀ, 37-ਡੀ, 40-ਏ ਅਤੇ ਡੀ, 44-ਏ ਅਤੇ ਸੀ ਅਤੇ 46-ਏ ਦੇ ਪਲਾਟਾਂ ਲਈ ਬੋਲੀ ਕਾਫ਼ੀ ਜ਼ਿਆਦਾ ਰਹੀ | ਕਈ ਪਲਾਟਾਂ 'ਤੇ ਰਾਖਵੇਂ ਮੁੱਲ ਦੇ ਮੁਕਾਬਲੇ 200 ਫ਼ੀਸਦੀ ਤੱਕ ਵਾਧਾ ਦਰਜ਼ ਕੀਤਾ ਗਿਆ | ਇਸੇ ਤਰ੍ਹਾਂ ਵਪਾਰਕ ਸਾਈਟਾਂ 'ਚੋਂ ਸੈਕਟਰ 8-ਸੀ ਵਿਚਲਾ ਐਸ.ਸੀ.ਓ. ਅਤੇ ਸੈਕਟਰ 44-ਸੀਐਂਡਡੀ ਵਿਚਲਾ ਬੂਥ ਵੀ ਨਿਵੇਸ਼ਕਾਂ ਲਈ ਖ਼ਾਸ ਆਕਰਸ਼ਨ ਦਾ ਕੇਂਦਰ ਰਹੇ | ਅਸਟੇਟ ਦਫ਼ਤਰ ਵਲੋਂ ਰਿਹਾਇਸ਼ੀ ਸਾਈਟਾਂ ਲਈ ਕਰਵਾਈ ਗਈ ਈ ਨਿਲਾਮੀ ਦੌਰਾਨ ਸੈਕਟਰ 19 ਬੀ ਵਿਖੇ ਸਾਈਟ ਨੰਬਰ 1199 (ਰਕਬਾ 281.25 ਗਜ) ਲਈ ਰਾਖਵਾਂ ਮੁੱਲ 4 ਕਰੋੜ 15 ਲੱਖ 12 ਹਜ਼ਾਰ 500 ਰੁਪਏ ਨਿਰਧਾਰਿਤ ਕੀਤਾ ਗਿਆ ਸੀ ਜਦਕਿ ਈ ਨਿਲਾਮੀ ਰਾਹੀਂ ਉਕਤ ਜਾਇਦਾਦ 80.82 ਫ਼ੀਸਦੀ ਦੇ ਵਾਧੇ ਨਾਲ 7 ਕਰੋੜ 50 ਲੱਖ 62 ਹਜ਼ਾਰ 600 ਰੁਪਏ 'ਚ ਨਿਲਾਮ ਹੋਈ | ਇਸੇ ਤਰ੍ਹਾਂ ਸੈਕਟਰ 19 ਬੀ ਵਿਖੇ ਸਾਈਟ ਨੰਬਰ 1279 (ਰਕਬਾ 503.028 ਗਜ਼) ਲਈ ਰਾਖਵਾਂ ਮੁੱਲ 7 ਕਰੋੜ 42 ਲੱਖ 46 ਹਜ਼ਾਰ 933 ਰੁਪਏ ਨਿਰਧਾਰਿਤ ਕੀਤਾ ਗਿਆ ਸੀ ਜਦਕਿ ਈ ਨਿਲਾਮੀ ਰਾਹੀਂ ਉਕਤ ਜਾਇਦਾਦ 199.40 ਫ਼ੀਸਦੀ ਦੇ ਵਾਧੇ ਨਾਲ 22 ਕਰੋੜ 22 ਲੱਖ 96 ਹਜ਼ਾਰ 9330 ਰੁਪਏ 'ਚ, ਸੈਕਟਰ 19 ਬੀ ਵਿਖੇ ਸਾਈਟ ਨੰਬਰ 1280 (ਰਕਬਾ 503.028 ਗਜ਼) ਲਈ ਰਾਖਵਾਂ ਮੁੱਲ 7 ਕਰੋੜ 42 ਲੱਖ 46 ਹਜ਼ਾਰ 933 ਰੁਪਏ ਨਿਰਧਾਰਿਤ ਕੀਤਾ ਗਿਆ ਸੀ ਜਦਕਿ ਈ ਨਿਲਾਮੀ ਰਾਹੀਂ ਉਕਤ ਜਾਇਦਾਦ 205.40 ਫ਼ੀਸਦੀ ਦੇ ਵਾਧੇ ਨਾਲ 22 ਕਰੋੜ 67 ਲੱਖ 46 ਹਜ਼ਾਰ 933 ਰੁਪਏ 'ਚ, ਸੈਕਟਰ 19 ਬੀ ਵਿਖੇ ਸਾਈਟ ਨੰਬਰ 1281 (ਰਕਬਾ 503.028 ਗਜ਼) ਲਈ ਰਾਖਵਾਂ ਮੁੱਲ 7 ਕਰੋੜ 42 ਲੱਖ 46 ਹਜ਼ਾਰ 933 ਰੁਪਏ ਨਿਰਧਾਰਿਤ ਕੀਤਾ ਗਿਆ ਸੀ ਜਦਕਿ ਈ ਨਿਲਾਮੀ ਰਾਹੀਂ ਉਕਤ ਜਾਇਦਾਦ 196.57 ਫ਼ੀਸਦੀ ਦੇ ਵਾਧੇ ਨਾਲ 22 ਕਰੋੜ 01 ਲੱਖ 96 ਹਜ਼ਾਰ 933 ਰੁਪਏ 'ਚ, ਸੈਕਟਰ 33 ਸੀ ਵਿਖੇ ਸਾਈਟ ਨੰਬਰ 1388 (ਰਕਬਾ 1014.00 ਗਜ਼) ਲਈ ਰਾਖਵਾਂ ਮੁੱਲ 14 ਕਰੋੜ 96 ਲੱਖ 66 ਹਜ਼ਾਰ 400 ਰੁਪਏ ਨਿਰਧਾਰਿਤ ਕੀਤਾ ਗਿਆ ਸੀ ਜਦਕਿ ਈ ਨਿਲਾਮੀ ਰਾਹੀਂ ਉਕਤ ਜਾਇਦਾਦ 123.27 ਫ਼ੀਸਦੀ ਦੇ ਵਾਧੇ ਨਾਲ 33 ਕਰੋੜ 41 ਲੱਖ 66 ਹਜ਼ਾਰ 400 ਰੁਪਏ 'ਚ, ਸੈਕਟਰ 37 ਡੀ ਵਿਖੇ ਸਾਈਟ ਨੰਬਰ 3066 (ਰਕਬਾ 159.648 ਗਜ਼) ਲਈ ਰਾਖਵਾਂ ਮੁੱਲ 2 ਕਰੋੜ 35 ਲੱਖ 64 ਹਜ਼ਾਰ 045 ਰੁਪਏ ਨਿਰਧਾਰਿਤ ਕੀਤਾ ਗਿਆ ਸੀ ਜਦਕਿ ਈ ਨਿਲਾਮੀ ਰਾਹੀਂ ਉਕਤ ਜਾਇਦਾਦ 82.75 ਫ਼ੀਸਦੀ ਦੇ ਵਾਧੇ ਨਾਲ 4 ਕਰੋੜ 30 ਲੱਖ 64 ਹਜ਼ਾਰ 045 ਰੁਪਏ 'ਚ, ਸੈਕਟਰ 40 ਡੀ ਵਿਖੇ ਸਾਈਟ ਨੰਬਰ 3028 (ਰਕਬਾ 126.75 ਗਜ਼) ਲਈ ਰਾਖਵਾਂ ਮੁੱਲ 1 ਕਰੋੜ 78 ਲੱਖ 70 ਹਜ਼ਾਰ 778 ਰੁਪਏ ਨਿਰਧਾਰਿਤ ਕੀਤਾ ਗਿਆ ਸੀ ਜਦਕਿ ਈ ਨਿਲਾਮੀ ਰਾਹੀਂ ਉਕਤ ਜਾਇਦਾਦ 125.62 ਫ਼ੀਸਦੀ ਦੇ ਵਾਧੇ ਨਾਲ 4 ਕਰੋੜ 03 ਲੱਖ 20 ਹਜ਼ਾਰ 778 ਰੁਪਏ 'ਚ, ਸੈਕਟਰ 40 ਡੀ ਵਿਖੇ ਸਾਈਟ ਨੰਬਰ 3030 (ਰਕਬਾ 131.62 ਗਜ਼) ਲਈ ਰਾਖਵਾਂ ਮੁੱਲ 1 ਕਰੋੜ 85 ਲੱਖ 57 ਹਜ਼ਾਰ 411 ਰੁਪਏ ਨਿਰਧਾਰਿਤ ਕੀਤਾ ਗਿਆ ਸੀ ਜਦਕਿ ਈ ਨਿਲਾਮੀ ਰਾਹੀਂ ਉਕਤ ਜਾਇਦਾਦ 112.08 ਫ਼ੀਸਦੀ ਦੇ ਵਾਧੇ ਨਾਲ 3 ਕਰੋੜ 93 ਲੱਖ 57 ਹਜ਼ਾਰ 411 ਰੁਪਏ 'ਚ, ਸੈਕਟਰ 40 ਏ ਵਿਖੇ ਸਾਈਟ ਨੰਬਰ 346 (ਰਕਬਾ 192.00 ਗਜ਼) ਲਈ ਰਾਖਵਾਂ ਮੁੱਲ 2 ਕਰੋੜ 70 ਲੱਖ 70 ਹਜ਼ਾਰ 528 ਰੁਪਏ ਨਿਰਧਾਰਿਤ ਕੀਤਾ ਗਿਆ ਸੀ ਜਦਕਿ ਈ ਨਿਲਾਮੀ ਰਾਹੀਂ ਉਕਤ ਜਾਇਦਾਦ 89.21 ਫ਼ੀਸਦੀ ਦੇ ਵਾਧੇ ਨਾਲ 5 ਕਰੋੜ 12 ਲੱਖ 20 ਹਜ਼ਾਰ 528 ਰੁਪਏ 'ਚ, ਸੈਕਟਰ 44 ਸੀ ਵਿਖੇ ਸਾਈਟ ਨੰਬਰ 2028 (ਰਕਬਾ 127.83 ਗਜ਼) ਲਈ ਰਾਖਵਾਂ ਮੁੱਲ 1 ਕਰੋੜ 80 ਲੱਖ 23 ਹਜ਼ਾਰ 050 ਰੁਪਏ ਨਿਰਧਾਰਿਤ ਕੀਤਾ ਗਿਆ ਸੀ ਜਦਕਿ ਈ ਨਿਲਾਮੀ ਰਾਹੀਂ ਉਕਤ ਜਾਇਦਾਦ 136.21 ਫ਼ੀਸਦੀ ਦੇ ਵਾਧੇ ਨਾਲ 4 ਕਰੋੜ 25 ਲੱਖ 73 ਹਜ਼ਾਰ 050 ਰੁਪਏ 'ਚ, ਸੈਕਟਰ 44 ਸੀ ਵਿਖੇ ਸਾਈਟ ਨੰਬਰ 2358 (ਰਕਬਾ 200.08 ਗਜ਼) ਲਈ ਰਾਖਵਾਂ ਮੁੱਲ 2 ਕਰੋੜ 82 ਲੱਖ 09 ਹਜ਼ਾਰ 746 ਰੁਪਏ ਨਿਰਧਾਰਿਤ ਕੀਤਾ ਗਿਆ ਸੀ ਜਦਕਿ ਈ ਨਿਲਾਮੀ ਰਾਹੀਂ ਉਕਤ ਜਾਇਦਾਦ 123.54 ਫ਼ੀਸਦੀ ਦੇ ਵਾਧੇ ਨਾਲ 6 ਕਰੋੜ 30 ਲੱਖ 59 ਹਜ਼ਾਰ 746 ਰੁਪਏ 'ਚ, ਸੈਕਟਰ 44 ਏ ਵਿਖੇ ਸਾਈਟ ਨੰਬਰ 228 (ਰਕਬਾ 186.04 ਗਜ਼) ਲਈ ਰਾਖਵਾਂ ਮੁੱਲ 2 ਕਰੋੜ 62 ਲੱਖ 30 ਹਜ਼ਾਰ 213 ਰੁਪਏ ਨਿਰਧਾਰਿਤ ਕੀਤਾ ਗਿਆ ਸੀ ਜਦਕਿ ਈ ਨਿਲਾਮੀ ਰਾਹੀਂ ਉਕਤ ਜਾਇਦਾਦ 96.64 ਫ਼ੀਸਦੀ ਦੇ ਵਾਧੇ ਨਾਲ 5 ਕਰੋੜ 15 ਲੱਖ 80 ਹਜ਼ਾਰ 213 ਰੁਪਏ 'ਚ, ਸੈਕਟਰ 46 ਏ ਵਿਖੇ ਸਾਈਟ ਨੰਬਰ 358 (ਰਕਬਾ 183.675 ਗਜ਼) ਲਈ ਰਾਖਵਾਂ ਮੁੱਲ 2 ਕਰੋੜ 58 ਲੱਖ 96 ਹਜ਼ਾਰ 766 ਰੁਪਏ ਨਿਰਧਾਰਿਤ ਕੀਤਾ ਗਿਆ ਸੀ ਜਦਕਿ ਈ ਨਿਲਾਮੀ ਰਾਹੀਂ ਉਕਤ ਜਾਇਦਾਦ 103.10 ਫ਼ੀਸਦੀ ਦੇ ਵਾਧੇ ਨਾਲ 5 ਕਰੋੜ 25 ਲੱਖ 96 ਹਜ਼ਾਰ 766 ਰੁਪਏ 'ਚ ਨਿਲਾਮ ਹੋਈਆ | ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਕਮ ਅਸਟੇਟ ਅਫ਼ਸਰ ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਕਿ ਪਾਰਦਰਸ਼ਤਾ, ਜ਼ਿੰਮੇਵਾਰੀ ਅਤੇ ਕੁਸ਼ਲਤਾ ਪ੍ਰਸ਼ਾਸਨ ਦੀ ਮੁੱਖ ਨੀਤੀ ਹੈ |

Ad Position 22
No active advertisement
ਪਿਛਲੀ ਖ਼ਬਰ 125 ਕਰੋੜ ਰੁਪਏ ਦੀ ਰਾਸ਼ੀ ਨੂੰ ਆਪਣੀ ਵੱਡੀ ਉਪਲਬਧੀ ਦੱਸ ਕੇ ਭਾਜਪਾ ਕਰ ਰਹੀ ਗੁਮਰਾਹ - ਚੰਦਰ ਮੁਖੀ ਸ਼ਰਮਾ <br/> ਅਗਲੀ ਖ਼ਬਰ ਪੀ.ਜੀ.ਆਈ ਲਗਾਤਾਰ 8 ਸਾਲਾਂ ਤੋਂ ਰਾਸ਼ਟਰੀ ਸੰਸਥਾਗਤ ਰੈਂਕਿੰਗ ਫਰੇਮਵਰਕ 2025 'ਚੋਂ ਦੂਸਰੇ ਸਥਾਨ 'ਤੇ ਰਹੀ <br/>
Ad Position 24