13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਚੰਡੀਗੜ੍ਹ ਵਿਖੇ ਕਿ੍ਪਟੋਕਰੰਸੀ ਤੇ ਡਾਰਕ ਵੈੱਬ ਜਾਂਚਾਂ ਬਾਰੇ ਸਿਖਲਾਈ ਸਮਾਗਮ <br/>

Ad Position 21
No active advertisement
ਅਜੀਤ ਡੈਸਕ 05-09-2025
ਚੰਡੀਗੜ੍ਹ, 4 ਸਤੰਬਰ (ਕਪਿਲ ਵਧਵਾ)-ਚੰਡੀਗੜ੍ਹ ਵਿਖੇ ਪ੍ਰੋਗਰਾਮ ਕਿ੍ਪਟੋਕਰੰਸੀ ਅਤੇ ਡਾਰਕ ਵੈੱਬ ਜਾਂਚਾਂ ਸਬੰਧੀ ਦੋ ਦਿਨਾਂ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ | ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਅਧੀਨ ਭਾਰਤੀ ਸਾਇਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਦੇ ਸਹਿਯੋਗ ਨਾਲ ਸੈਕਟਰ-18 ਵਿਖੇ ਕਰਵਾਇਆ ਗਿਆ, ਜਿਸ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਯੂ. ਟੀ. ਦੇ ਲਗਪਗ 40 ਉੱਚ ਪੁਲਿਸ ਅਧਿਕਾਰੀਆਂ ਨੇ ਹਿੱਸਾ ਲਿਆ | ਇਸ ਦੌਰਾਨ ਉਕਤ ਵਿਸ਼ੇ ਦੇ ਮਾਹਿਰ ਜਿਤੇਂਦਰ ਸਿੰਘ (ਏ. ਸੀ. ਪੀ.), ਮਹੇਸ਼ ਗੁਪਤਾ ਅਤੇ ਡਾਰਕ ਵੈੱਬ ਐਨਾਲਿਸਿਸ ਯੂਨਿਟ ਦੇ ਮਿ੍ਤਿਉਂਜਯਾ ਨੇ ਸਾਰੇ ਅਧਿਕਾਰੀਆਂ ਨੂੰ ਕਿ੍ਪਟੋਕਰੰਸੀ ਟ੍ਰੈਕਿੰਗ, ਬਲਾਕਚੇਨ ਵਿਸ਼ਲੇਸ਼ਣ, ਵਾਲਿਟ ਫੋਰੈਂਸਿਕਸ ਅਤੇ ਡਾਰਕ ਵੈੱਬ ਮੋਨੀਟਰਿੰਗ ਬਾਰੇ ਸਿਖਲਾਈ ਦਿੱਤੀ | ਇਸ ਦੌਰਾਨ ਉਨ੍ਹਾਂ ਨੂੰ ਨਵੇਂ ਯੁੱਗ ਦੇ ਸਾਇਬਰ ਅਪਰਾਧਾਂ ਨਾਲ ਨਜਿੱਠਣ ਲਈ ਵਰਤੋਂਯੋਗ ਤਕਨੀਕੀ ਸਾਧਨ ਵੀ ਸਿਖਾਏ ਗਏ ਹਨ | ਇਸ ਮੌਕੇ 'ਤੇ ਸੰਬੋਧਨ ਕਰਦਿਆਂ ਐੱਸ. ਪੀ. ਗੀਤਾਂਜਲੀ ਖੰਡੇਲਵਾਲ ਨੇ ਸਾਇਬਰ ਕ੍ਰਾਈਮ ਖ਼ਿਲਾਫ਼ ਲੜਾਈ ਵਿਚ ਅਧਿਕਾਰੀਆਂ ਦੀ ਯੋਗਤਾ ਵਧਾਉਣ ਅਤੇ ਖੇਤਰੀ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਡਿਜ਼ੀਟਲ ਯੁੱਗ ਵਿਚ ਸਾਇਬਰ ਅਪਰਾਧਾਂ ਦਾ ਮੁਕਾਬਲਾ ਕਰਨ ਲਈ ਸਾਂਝੀ ਕੋਸ਼ਿਸ਼ਾਂ ਅਤੇ ਉੱਚ ਤਕਨੀਕੀ ਸਿਖਲਾਈ ਬਹੁਤ ਜ਼ਰੂਰੀ ਹੈ |

Ad Position 22
No active advertisement
ਪਿਛਲੀ ਖ਼ਬਰ ਯੂ.ਟੀ ਚੰਡੀਗੜ੍ਹ ਪ੍ਰਸ਼ਾਸਨ ਵਲੋਂ 29 ਅਧਿਆਪਕਾਂ ਨੂੰ ਅਧਿਆਪਕ ਦਿਵਸ 'ਤੇ ਕੀਤਾ ਜਾਵੇਗਾ ਸਨਮਾਨਿਤ <br/> ਅਗਲੀ ਖ਼ਬਰ ਚੰਡੀਗੜ੍ਹ ਵਿਖੇ 8.94 ਲੱਖ ਦੀ ਸਾਈਬਰ ਧੋਖਾਧੜੀ ਸੰਬੰਧੀ ਅਣਪਛਾਤਿਆਂ ਤੇ ਮਾਮਲਾ ਦਰਜ
Ad Position 24