13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਯੂ.ਟੀ ਚੰਡੀਗੜ੍ਹ ਪ੍ਰਸ਼ਾਸਨ ਵਲੋਂ 29 ਅਧਿਆਪਕਾਂ ਨੂੰ ਅਧਿਆਪਕ ਦਿਵਸ 'ਤੇ ਕੀਤਾ ਜਾਵੇਗਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 05-09-2025
ਚੰਡੀਗੜ੍ਹ, 4 ਸਤੰਬਰ (ਬਲਜਿੰਦਰ ਸਿੰਘ ਹਾਂਡਾ)- ਯੂ.ਟੀ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਅਧਿਆਪਕ ਦਿਵਸ ਦੇ ਮੌਕੇ 'ਤੇ ਰਾਜ ਪੱਧਰੀ ਸਮਾਗਮ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ 5 ਸਤੰਬਰ ਨੂੰ ਸਵੇਰੇ 10 ਵਜੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧ ਵਿਚ ਹੋਣ ਵਾਲੇ ਸਮਾਗਮ ਵਿਚ ਸ੍ਰੀ ਗੁਲਾਬ ਚੰਦ ਕਟਾਰੀਆ, ਰਾਜਪਾਲ ਪੰਜਾਬ ਅਤੇ ਪ੍ਰਸ਼ਾਸਕ ਯੂਟੀ ਮੁੱਖ ਮਹਿਮਾਨ ਹੋਣਗੇ, ਜਦਕਿ ਰਾਜੀਵ ਵਰਮਾ ਮੁੱਖ ਸਕੱਤਰ ਚੰਡੀਗੜ੍ਹ ਪ੍ਰਸ਼ਾਸਨ ਵਿਸ਼ੇਸ਼ ਮਹਿਮਾਨ ਹੋਣਗੇ | ਸਿੱਖਿਆ ਵਿਭਾਗ ਦੇ ਡਾਇਰੈਕਟਰ ਸਕੂਲ ਸਿੱਖਿਆ ਹਰਸੋਹਿੰਦਰ ਸਿੰਘ ਬਰਾੜ ਆਈ.ਏ.ਐਸ ਵਲੋਂ ਜਾਰੀ ਸੂਚੀ ਅਨੁਸਾਰ ਯੂ.ਟੀ ਪ੍ਰਸ਼ਾਸਨ ਚੰਡੀਗੜ੍ਹ ਵਲੋਂ ਅਧਿਆਪਕ ਦਿਵਸ ਦੇ ਮੌਕੇ 'ਤੇ 17 ਪਿ੍ੰਸੀਪਲ/ਅਧਿਆਪਕਾਂ ਨੂੰ ਸਟੇਟ ਐਵਾਰਡ, 9 ਅਧਿਆਪਕਾਂ ਨੂੰ ਕਮੰਡਏਸ਼ਨ ਐਵਾਰਡ, 1 ਅਧਿਆਪਕ ਨੂੰ ਲਾਈਫ਼ ਟਾਈਮ ਕੰਟਰੀਬਿਊਸ਼ਨ ਐਵਾਰਡ ਅਤੇ 2 ਅਧਿਆਪਕਾਂ ਨੂੰ ਸਪੈਸ਼ਲ ਰੀਕੋਗਨੇਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ | ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿਚ ਪਿ੍ੰ. ਸੁਖਪਾਲ ਕੌਰ ਨੂੰ ਸਟੇਟ ਐਵਾਰਡ, ਸੰਗੀਤਾ ਗੁਲਾਟੀ ਨੂੰ ਕੰਮਡਏਸ਼ਨ ਐਵਾਰਡ, ਧਰਮਿੰਦਰ ਨੂੰ ਸਟੇਟ ਐਵਾਰਡ, ਪ੍ਰਾਚੀ ਮਾਨ ਸਟੇਟ ਐਵਾਰਡ, ਕਮਲਜੀਤ ਕੌਰ ਨੂੰ ਸਟੇਟ ਐਵਾਰਡ, ਰੀਤੂ ਨਾਗੀਆ ਨੂੰ ਕੰਮਡਏਸ਼ਨ ਐਵਾਰਡ, ਸੀਮਾ ਸ਼ਰਮਾ ਨੂੰ ਕੰਮਡਏਸ਼ਨ ਐਵਾਰਡ, ਸੁਖਵੀਰ ਕੌਰ ਨੂੰ ਸਟੇਟ ਐਵਾਰਡ, ਪਰਮਿੰਦਰ ਸਿੰਘ ਨੂੰ ਸਟੇਟ ਐਵਾਰਡ, ਸੀਮਾ ਕੁਮਾਰੀ ਨੂੰ ਸਟੇਟ ਐਵਾਰਡ, ਅਨੁਰਾਧਾ ਨੂੰ ਸਟੇਟ ਐਵਾਰਡ, ਰੁਪਿੰਦਰ ਕੌਰ ਨੂੰ ਕੰਮਡਏਸ਼ਨ ਐਵਾਰਡ, ਸੇਵਾ ਸਿੰਘ ਨੂੰ ਕੰਮਡਏਸ਼ਨ ਐਵਾਰਡ, ਸੁਰਿੰਦਰ ਕੌਰ ਨੂੰ ਸਟੇਟ ਐਵਾਰਡ, ਰਾਜਵੰਤ ਕੌਰ ਨੂੰ ਸਟੇਟ ਐਵਾਰਡ, ਦਿਨੇਸ਼ ਨੂੰ ਸਟੇਟ ਐਵਾਰਡ, ਸੁਰਬੀ ਨੂੰ ਕੰਮਡਏਸ਼ਨ ਐਵਾਰਡ, ਨੀਰਜ ਨੂੰ ਕੰਮਡਏਸ਼ਨ ਐਵਾਰਡ, ਅਨੁਪਮਾ ਲੇਖੀ ਨੂੰ ਸਟੇਟ ਐਵਾਰਡ, ਮੀਨਾਕਸ਼ੀ ਜਿੰਦਲ ਨੂੰ ਸਟੇਟ ਐਵਾਰਡ, ਜੀ. ਨਿੱਤਿਆ ਨੂੰ ਸਟੇਟ ਐਵਾਰਡ, ਰਾਸ਼ੀ ਸ਼੍ਰੀਵਾਸਤਵ ਨੂੰ ਸਟੇਟ ਐਵਾਰਡ, ਦੀਪਾਲੀ ਗਰਗ ਨੂੰ ਕਮਡਏਸ਼ਨ ਐਵਾਰਡ, ਹਰਪ੍ਰੀਤ ਮਾਲਵੀ ਨੂੰ ਕਮਡਏਸ਼ਨ ਐਵਾਰਡ, ਈਸ਼ਾ ਆਨੰਦ ਨੂੰ ਸਟੇਟ ਐਵਾਰਡ, ਪ੍ਰਦੀਪ ਸਿੰਘ ਨੂੰ ਸਟੇਟ ਐਵਾਰਡ ਅਤੇ ਧੀਰਜ ਸ਼ਰਮਾ ਨੂੰ ਲਾਈਫ਼ ਟਾਈਮ ਕੰਟਰੀਬਿਊਸ਼ਨ ਐਵਾਰਡ ਮਿਲਿਆ ਗਿਆ | ਡਾ. ਰਾਮੇਸ਼ ਚੰਦ ਸ਼ਰਮਾ ਨੂੰ ਸਪੈਸ਼ਲ ਰੀਕੋਗਨੇਸ਼ਨ ਐਵਾਰਡ ਅਤੇ ਮਿਸ.ਜੋਤਸਨਾ ਨੂੰ ਸਪੈਸ਼ਲ ਰੀਕੋਗਨੇਸ਼ਨ ਐਵਾਰਡ ਆਦਿ ਦੇ ਨਾਂਅ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਐਨ. ਆਈ. ਆਰ. ਐਫ਼. ਸੂਚੀ 'ਚ ਤੀਜਾ ਸਥਾਨ ਕੀਤਾ ਪ੍ਰਾਪਤ <br/> ਅਗਲੀ ਖ਼ਬਰ ਚੰਡੀਗੜ੍ਹ ਵਿਖੇ ਕਿ੍ਪਟੋਕਰੰਸੀ ਤੇ ਡਾਰਕ ਵੈੱਬ ਜਾਂਚਾਂ ਬਾਰੇ ਸਿਖਲਾਈ ਸਮਾਗਮ <br/>
Ad Position 24