13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਐਨ. ਆਈ. ਆਰ. ਐਫ਼. ਸੂਚੀ 'ਚ ਤੀਜਾ ਸਥਾਨ ਕੀਤਾ ਪ੍ਰਾਪਤ <br/>

Ad Position 21
No active advertisement
ਅਜੀਤ ਡੈਸਕ 05-09-2025
ਚੰਡੀਗੜ੍ਹ, 4 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਐਨ.ਆਈ.ਆਰ.ਐਫ਼) ਰੈਂਕਿੰਗ 2025 ਵਿਚ ਇੱਕ ਵੱਡਾ ਮੀਲ ਪੱਥਰ ਪ੍ਰਾਪਤ ਕਰਦੇ ਹੋਏ ਦੇਸ਼ ਦੀਆਂ ਬਾਕੀ ਸਾਰੀਆਂ ਸਟੇਟ ਪਬਲਿਕ ਯੂਨੀਵਰਸਿਟੀਆਂ ਵਿੱਚੋਂ ਤੀਜਾ ਤੇ ਫਾਰਮੇਸੀ ਸੰਸਥਾਵਾਂ ਵਿੱਚੋਂ ਵੀ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ | ਜੋ ਕਿ ਇੱਕ ਵੱਡੀ ਪ੍ਰਾਪਤੀ ਹੈ | ਪਿਛਲੇ ਸਾਲ 2024 ਵਿਚੋਂ ਪੰਜਾਬ ਯੂਨੀਵਰਸਿਟੀ ਕ੍ਰਮਵਾਰ 5ਵੇਂ ਅਤੇ 7ਵੇਂ ਸਥਾਨ ਤੋਂ ਉਪਰ ਉਠੀ ਹੈ | ਇਹ ਰੈਂਕਿੰਗ ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੁਆਰਾ ਜਾਰੀ ਕੀਤੀ ਗਿਆ | ਪੰਜਾਬ ਯੂਨੀਵਰਸਿਟੀਆਂ ਬਾਕੀ ਯੂਨੀਵਰਸਿਟੀ ਤੋਂ 35ਵੇਂ ਸਥਾਨ 'ਤੇ ਪਹੁੰਚ ਗਈ ਹੈ | ਜੋ ਕਿ 2024 ਵਿਚ 38ਵੇਂ ਸਥਾਨ ਤੇ ਮੌਜੂਦ ਸੀ | ਇੰਜੀਨੀਅਰਿੰਗ ਵਿਚੋਂ ਯੂਨੀਵਰਸਿਟੀ ਨੇ ਮਹੱਤਵਪੂਰਨ ਤਰੱਕੀ ਦਿਖਾਉਂਦੇ ਹੋਏ ਪਿਛਲੇ ਸਾਲ 2024 ਵਿਚੋਂ 101-150 ਬੈਂਡ ਤੋਂ ਇਸ ਸਾਲ 93ਵੇਂ ਸਥਾਨ 'ਤੇ ਪਹੁੰਚੀ, ਜਦੋਂ ਕਿ ਸਸਟੇਨੇਬਲ ਡਿਵੈਲਪਮੈਂਟ ਟੀਚਿਆਂ (ਐਸ.ਡੀ.ਜੀ) ਵਿਚੋਂ 11-50 ਬਰੈਕਟ ਵਿਚੋਂ ਅੱਜ 11-50 ਬਰੈਕਟ ਵਿਚ ਆਪਣੀ ਸਥਿਤੀ ਬਣਾਈ | ਇਸ ਮੌਕੇ ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਰੇਣੂ ਵਿਗ ਨੇ ਫੈਕਲਟੀ, ਸਟਾਫ਼, ਵਿਦਿਆਰਥੀਆਂ ਅਤੇ ਖੋਜ ਵਿਦਵਾਨਾਂ ਦੀ ਪ੍ਰਸ਼ੰਸਾ ਕੀਤੀ | ਪੰਜਾਬ ਯੂਨੀਵਰਸਿਟੀ ਨੇ ਐਨ.ਆਈ.ਆਰ.ਐਫ਼ 2025 ਵਿੱਚੋਂ ਰਾਜ ਦੀਆਂ ਯੂਨੀਵਰਸਿਟੀਆਂ ਅਤੇ ਫਾਰਮੇਸੀ ਸੰਸਥਾਵਾਂ ਦੋਵਾਂ ਵਿਚੋਂ ਤੀਜਾ ਸਥਾਨ ਪ੍ਰਾਪਤ ਕਰਨਾ ਇੱਕ ਮਾਣ ਵਾਲੀ ਗੱਲ ਹੈ | ਪਿਛਲੇ ਦੋ ਸਾਲਾਂ ਵਿਚੋਂ ਯੂਨੀਵਰਸਿਟੀ ਨੇ ਆਪਣੀ ਰੈਂਕਿੰਗ ਵਿਚ ਮਹੱਤਵਪੂਰਨ ਸੁਧਾਰਾਂ ਕੀਤਾ ਹੈ | ਵਿਸ਼ਵਵਿਆਪੀ ਮੋਰਚੇ 'ਤੇ ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗਜ਼ 2025 ਵਿਚੋਂ 601-800 ਵਿੱਚੋ ਲਗਾਤਾਰ ਵਾਧਾ ਕੀਤਾ ਹੈ | ਪੰਜਾਬ ਯੂਨੀਵਰਸਿਟੀ ਰਾਸ਼ਟਰੀ ਅਤੇ ਵਿਸ਼ਵਵਿਆਪੀ ਅਕਾਦਮਿਕ ਨਕਸ਼ੇ ਦੋਵਾਂ 'ਤੇ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ |


Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ ਵਾਲੀਬਾਲ ਦੀ ਖੇਡ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਤੇ ਵਾਲੀਬਾਲ ਫਾਊਾਡੇਸ਼ਨ ਵਿਚਕਾਰ... ਅਗਲੀ ਖ਼ਬਰ ਯੂ.ਟੀ ਚੰਡੀਗੜ੍ਹ ਪ੍ਰਸ਼ਾਸਨ ਵਲੋਂ 29 ਅਧਿਆਪਕਾਂ ਨੂੰ ਅਧਿਆਪਕ ਦਿਵਸ 'ਤੇ ਕੀਤਾ ਜਾਵੇਗਾ ਸਨਮਾਨਿਤ <br/>
Ad Position 24