21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਚੰਡੀਗੜ੍ਹ ਵਿਖੇ ਸੀ. ਟੀ. ਯੂ. ਦੀ ਇਲੈਕਟਿ੍ਕ ਬੱਸ ਸੜਕ 'ਤੇ ਪਲਟੀ, 4 ਸਵਾਰੀਆਂ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 06-09-2025
ਚੰਡੀਗੜ੍ਹ, 5 ਸਤੰਬਰ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-17 ਵਿਚ ਸ਼ੁੱਕਰਵਾਰ ਦੀ ਸਵੇਰ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ | ਦੱਸ ਦਈਏ ਕਿ ਮਨੀਮਾਜਰਾ ਤੋਂ ਸੈਕਟਰ-17 ਬੱਸ ਸਟੈਂਡ ਵੱਲ ਜਾ ਰਹੀ ਸੀ. ਟੀ. ਯੂ. (ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ) ਦੀ ਇਕ ਇਲੈਕਟਿ੍ਕ ਬੱਸ ਅਚਾਨਕ ਸਾਈਕਲ ਟ੍ਰੈਕ 'ਤੇ ਪਲਟ ਗਈ | ਇਸ ਹਾਦਸੇ ਵਿਚ ਚਾਰ ਯਾਤਰੀ ਜ਼ਖਮੀ ਹੋ ਗਏ, ਜਦਕਿ ਬਾਕੀ ਸਵਾਰੀਆਂ ਬੱਚ ਗਈਆਂ | ਜ਼ਖਮੀਆਂ ਨੂੰ ਤੁਰੰਤ ਸੈਕਟਰ-16 ਸਥਿਤ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ | ਫਿਲਹਾਲ ਉਨ੍ਹਾਂ ਦੀ ਸਥਿਤੀ ਸਮਾਨ ਦੱਸੀ ਜਾ ਰਹੀ ਹੈ | ਚਸ਼ਮਦੀਦਾਂ ਅਨੁਸਾਰ ਇਹ ਹਾਦਸਾ ਸਵੇਰੇ 10 ਵਜੇ ਦੇ ਕਰੀਬ ਓਦੋਂ ਵਾਪਰਿਆ ਜਦੋਂ ਬੱਸ ਸੈਕਟਰ-17 ਬੱਸ ਸਟੈਂਡ ਨੇੜੇ ਮੋੜ ਲੈਂਦੇ ਸਮੇਂ ਅਚਾਨਕ ਪਲਟ ਗਈ | ਜਿਵੇਂ ਹੀ ਬੱਸ ਪਲਟੀ ਸ਼ੀਸ਼ੇ ਟੁੱਟਣ ਦੀ ਆਵਾਜ਼ ਗੂੰਜ ਉੱਠੀ, ਜਿਸ ਤੋਂ ਬਾਅਦ ਯਾਤਰੀਆਂ ਵਿਚ ਚੀਕ-ਚਿਹਾੜਾ ਮਚ ਗਿਆ | ਇਸ ਮੌਕੇ 'ਤੇ ਮੌਜੂਦ ਰਾਹਗੀਰਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ | ਲਗਭਗ 10 ਮਿੰਟਾਂ ਵਿਚ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ | ਹਾਦਸੇ ਉਪਰੰਤ ਬੱਸ ਡਰਾਈਵਰ ਨੇ ਜਾਂਚ ਟੀਮ ਨੂੰ ਦੱਸਿਆ ਕਿ ਹਾਦਸਾ ਤਕਨੀਕੀ ਨੁਕਸ ਕਾਰਨ ਹੋਇਆ ਹੈ | ਜਦੋਂ ਬੱਸ ਚੱਲ ਰਹੀ ਸੀ, ਅਚਾਨਕ ਇਸ ਦੀਆਂ ਬਰੇਕਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ, ਜਿਸ ਕਾਰਨ ਇਹ ਮੋੜ 'ਤੇ ਸੰਤੁਲਨ ਗੁਆ ਬੈਠੀ ਅਤੇ ਪਲਟ ਗਈ | ਸੂਤਰਾਂ ਅਨੁਸਾਰ ਹਾਦਸਾਗ੍ਰਸਤ ਹੋਈ ਬੱਸ ਕੁਝ ਖਾਸ ਪੁਰਾਣੀ ਨਹੀਂ ਸੀ ਉੁਸ ਦੀ ਰਜਿਸਟ੍ਰੇਸ਼ਨ ਸਾਲ 2022 ਦੀ ਦੱਸੀ ਜਾ ਰਹੀ ਹੈ | ਜਿਸ ਕਾਰਨ ਅਜਿਹਾ ਤਕਨੀਕੀ ਖਰਾਬੀ ਗੰਭੀਰ ਚਿੰਤਾ ਪ੍ਰਗਟ ਕਰਦੀ ਹੈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਾਦਸੇ ਸਮੇਂ ਸਕੂਲ ਅਤੇ ਕਾਲਜ ਦੀਆਂ ਛੁੱਟੀਆਂ ਹੋਣ ਕਾਰਨ ਵੱਡੀ ਘਟਨਾ ਵਾਪਰਨ ਤੋਂ ਟਲ ਗਈ | ਉਨ੍ਹਾਂ ਕਿਹਾ ਨਹੀਂ ਤਾਂ ਸੈਕਟਰ-17 ਇਲਾਕੇ ਵਿਚ ਭਾਰੀ ਆਵਾਜਾਈ ਕਾਰਨ ਹਾਦਸੇ ਕਾਰਨ ਸਥਿਤੀ ਹੋਰ ਗੰਭੀਰ ਵੀ ਹੋ ਸਕਦੀ ਸੀ | ਫਿਲਹਾਲ ਪੁਲਿਸ ਅਤੇ ਟਰਾਂਸਪੋਰਟ ਵਿਭਾਗ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਉਕਤ ਹਾਦਸੇ ਦੀ ਵਿਸਤਿ੍ਤ ਰਿਪੋਰਟ ਮੰਗੀ ਹੈ |

Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਦਿਵਸ ਦੇ ਮੌਕੇ 'ਤੇ ਚੰਡੀਗੜ੍ਹ ਦੇ 29 ਅਧਿਆਪਕਾਂ ਦਾ ਪ੍ਰਸ਼ਾਸਕ ਵਲੋਂ ਸਨਮਾਨ <br/> ਅਗਲੀ ਖ਼ਬਰ ਸਸਰਾਲੀ ਕਾਲੋਨੀ 'ਚ ਅਸਥਾਈ ਰਿੰਗ ਬੰਨ੍ਹ ਦਾ ਨਿਰਮਾਣ ਜੰਗੀ ਪੱਧਰ 'ਤੇ : ਹਰਦੀਪ ਮੁੰਡੀਆਂ <br/>
Ad Position 24