21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਮੁਫ਼ਤ ਆਰਥੋਪੀਡਿਕ ਸਿਹਤ ਜਾਂਚ ਤੇ ਜਾਗਰੂਕਤਾ ਕੈਂਪ ਲਾਇਆ <br/>

Ad Position 21
No active advertisement
ਅਜੀਤ ਡੈਸਕ 06-09-2025
ਮੋਹਾਲੀ, 5 ਸਤੰਬਰ (ਅ. ਬ. )-ਐਮ. ਕੇਅਰ ਸੁਪਰ ਸਪੈਸ਼ਲਿਟੀ ਹਸਪਤਾਲ, ਜ਼ੀਰਕਪੁਰ, ਮੋਹਾਲੀ ਵਿਖੇ ਆਰਥੋਪੀਡਿਕ ਸਰਜਨ ਡਾ: ਗਗਨਦੀਪ ਗੁਪਤਾ ਦੀ ਅਗਵਾਈ ਹੇਠ ਮਰੀਜ਼ਾਂ ਲਈ ਇਕ ਮੁਫ਼ਤ ਆਰਥੋਪੀਡਿਕ ਸਿਹਤ ਕੈਂਪ ਦਾ ਆਯੋਜਨ ਕੀਤਾ ਗਿਆ¢ ਇਸ ਦÏਰਾਨ, ਡਾ: ਗਗਨਦੀਪ ਨੇ ਉਨਾਂ ਮਰੀਜ਼ਾਂ ਦੀ ਜਾਂਚ ਕੀਤੀ ਜਿਨਾਂ ਨੂੰ ਜੋੜਾਂ ਦੇ ਦਰਦ, ਗਤੀਸ਼ੀਲਤਾ ਵਿਚ ਕਮੀ ਅਤੇ ਗੋਡਿਆਂ ਦੀਆਂ ਸਮੱਸਿਆਵਾਂ - ਖਾਸ ਕਰਕੇ ਗੋਡਿਆਂ ਦੇ ਗਠੀਏ ਕਾਰਨ ਰੋਜ਼ਾਨਾ ਗਤੀਵਿਧੀਆਂ ਵਿਚ ਮੁਸ਼ਕਲ ਆ ਰਹੀ ਸੀ¢ ਕੈਂਪ ਦÏਰਾਨ ਇਸ ਵਿਸ਼ੇਸ਼ ਸੈਸ਼ਨ ਵਿੱਚ, ਡਾ: ਗਗਨਦੀਪ ਗੁਪਤਾ ਨੇ ਕਿਹਾ ਕਿ ਲੰਬੇ ਸਮੇਂ ਤੱਕ ਬੈਠਣ ਦੀ ਆਦਤ ਅਤੇ ਮੋਬਾਈਲ ਫੋਨ ਦੀ ਜਿਆਦਾ ਵਰਤੋਂ ਕਾਰਨ ਗੋਡਿਆਂ ਦੇ ਗਠੀਏ ਦੇ ਮਾਮਲੇ ਵੱਧ ਰਹੇ ਹਨ¢ ਖਰਾਬ ਗੋਡੇ ਇੱਕ ਵਿਅਕਤੀ ਦੀਆਂ ਗਤੀਵਿਧੀਆਂ ਨੂੰ ਸੀਮਤ ਕਰਦੇ ਹਨ, ਜਿਸ ਨਾਲ ਮੋਟਾਪਾ, ਬਲੱਡ ਸ਼ੂਗਰ ਵਿੱਚ ਗੜਬੜੀ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਵਧਦੀਆਂ ਹਨ¢ ਇਹ ਸਿੱਧੇ ਤÏਰ 'ਤੇ ਜੀਵਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦਾ ਹੈ¢ ਉਨਾਂ ਕਿਹਾ ਕਿ ਰੋਬੋਟਿਕ ਆਰਮ ਨੀ ਰੀਸਰਫੇਸਿੰਗ ਇੱਕ ਐਡਵਾਂਸਡ ਤਕਨੀਕ ਹੈ ਜੋ ਛੋਟੇ ਚੀਰਿਆਂ, ਇਮਪਲਾਂਟ ਦੀ ਸਹੀ ਸਥਿਤੀ, ਹਸਪਤਾਲ ਵਿੱਚ ਘੱਟ ਸਮਾਂ ਠਹਿਰਨ ਅਤੇ ਜਲਦੀ ਰਿਕਵਰੀ ਦੇ ਨਾਲ ਸੁਤੰਤਰ ਜੀਵਨ ਸ਼ੈਲੀ ਪ੍ਰਦਾਨ ਕਰਦੀ ਹੈ¢ ਡਾ. ਗਗਨਦੀਪ ਨੇ ਕਿਹਾ ਕਿ ਰੋਬੋਟਿਕ ਆਰਮ ਨੀ ਰੀਸਰਫੇਸਿੰਗ ਨੇ ਗੋਡਿਆਂ ਦੀਆਂ ਸਮੱਸਿਆਵਾਂ ਦੇ ਇਲਾਜ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ¢

Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਚੰਬੇ 'ਚ ਆਫ਼ਤ ਪੀੜਤਾਂ ਲਈ ਰਾਸ਼ਨ ਅਤੇ ਜ਼ਰੂਰੀ ਸਾਮਾਨ ਇਕੱਠਾ ਕਰਨ ਲਈ ਕੈਂਪ... ਅਗਲੀ ਖ਼ਬਰ ਸ਼ਾਰਦਾ ਸਰਵਹਿੱਤਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 40 ਚੰਡੀਗੜ੍ਹ ਵਿਖੇ ਅਧਿਆਪਕ ਦਿਵਸ ਮਨਾਇਆ <br/>
Ad Position 24