21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਰਾਣਾ ਗਿੱਲ ਨੇ ਖਿਜ਼ਰਾਬਾਦ ਤੋਂ ਲੁਬਾਣਗੜ੍ਹ ਨੂੰ ਜਾਂਦੀ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 06-09-2025
ਮੁੱਲਾਂਪੁਰ ਗਰੀਬਦਾਸ, 5 ਸਤੰਬਰ (ਦਿਲਬਰ ਸਿੰਘ ਖੈਰਪੁਰ)-ਹਲਕਾ ਖਰੜ ਦੀਆਂ ਸੜਕਾਂ ਦੀ ਖਸਤਾ ਹਾਲਤ ਨੂੰ ਸੁਧਾਰਨ ਲਈ ਭਾਜਪਾ ਆਗੂ ਰਾਣਾ ਰਣਜੀਤ ਸਿੰਘ ਗਿੱਲ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਖਿਜ਼ਰਾਬਾਦ ਤੋਂ ਲੁਬਾਣਗੜ੍ਹ ਨੂੰ ਜਾਂਦੀ ਸੜਕ ਦੀ ਮੁਰੰਮਤ ਦਾ ਕੰਮ ਅੱਜ ਰਾਣਾ ਗਿੱਲ ਵਲੋਂ ਖ਼ੁਦ ਮੌਕੇ 'ਤੇ ਪੁੱਜ ਕੇ ਸ਼ੁਰੂ ਕਰਵਾਇਆ ਗਿਆ | ਜ਼ਿਕਰਯੋਗ ਹੈ ਕਿ ਪਿੰਡ ਲੁਬਾਣਗੜ੍ਹ ਅਤੇ ਖਿਜ਼ਰਾਬਾਦ ਦੇ ਵਸਨੀਕਾਂ ਦੀ ਮੰਗ ਨੂੰ ਦੇਖਦਿਆਂ ਰਾਣਾ ਗਿੱਲ ਨੇ ਵੈਟ ਮਿਕਸ ਦੇ 7 ਵੱਡੇ ਟਿੱਪਰਾਂ, ਰੋਡ ਰੂਲਰ, ਗ੍ਰੇਡਰ ਆਦਿ ਸਮੇਤ ਮੌਕੇ 'ਤੇ ਪਹੁੰਚ ਕੇ ਸੜਕ 'ਚ ਪਏ ਵੱਡੇ-ਵੱਡੇ ਟੋਇਆਂ ਨੂੰ ਪੂਰ ਕੇ ਸੜਕ ਨੂੰ ਆਵਾਜਾਈ ਦੇ ਯੋਗ ਬਣਾਇਆ | ਇਸ ਮੌਕੇ ਪਿੰਡ ਵਾਸੀਆਂ ਨੇ ਰਾਣਾ ਗਿੱਲ ਦਾ ਸਨਮਾਨ ਕੀਤਾ ਅਤੇ ਖੁਸ਼ੀ 'ਚ ਲੱਡੂ ਵੰਡਦਿਆਂ ਕਿਹਾ ਕਿ ਅਸੀਂ ਇਸ ਨੇਕ ਉਪਰਾਲੇ ਨੂੰ ਸਦਾ ਯਾਦ ਰੱਖਾਂਗੇ ਤੇ ਸਦਾ ਰਾਣਾ ਗਿੱਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਗੇ | ਇਸ ਮੌਕੇ ਗੁਰਵਿੰਦਰ ਸਿੰਘ ਬੰਟੀ ਸਰਪੰਚ ਲੁਬਾਣਗੜ੍ਹ, ਗੁਰਮੀਤ ਸਿੰਘ ਮੀਤੀ ਖਿਜ਼ਰਾਬਾਦ, ਨਰੇਸ਼ ਥਾਣਾ ਗੋਬਿੰਦਗੜ੍ਹ, ਜਸਵੀਰ ਸਿੰਘ ਬਰਸਾਲਪੁਰ, ਜੱਸਾ ਨੰਬਰਦਾਰ, ਪੱਪੂ ਥਾਣਾ ਗੋਬਿੰਦਗੜ੍ਹ, ਬਲਵਿੰਦਰ ਸਿੰਘ ਪੰਚ, ਲਖਵੀਰ ਸਿੰਘ ਪੰਚ, ਪ੍ਰਤਾਪ ਸਿੰਘ ਪੰਚ, ਕਰਮ ਚੰਦ ਪੰਚ, ਉਜਾਗਰ ਸਿੰਘ, ਸਤਪਾਲ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ ਖਿਜ਼ਰਾਬਾਦ ਤੇ ਬਿਕਰਮ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਮਾਜਰੀ ਬਲਾਕ ਵਿਖੇ ਸਮਾਜ ਸੇਵੀ ਸੰਸਥਾਵਾਂ ਵਲੋਂ ਕੈਂਪ ਅਗਲੀ ਖ਼ਬਰ ਐਸ. ਡੀ. ਐਮ. ਖਰੜ ਨੇ ਵੱਖ-ਵੱਖ ਤਕਨੀਕੀ ਟੀਮਾਂ ਸਮੇਤ ਐਸ. ਵਾਈ. ਐਲ. ਨਹਿਰ ਦੇ ਨੁਕਸਾਨੇ ਪੁਲ ਦਾ ਲਿਆ ਜਾਇਜ਼ਾ <br/...
Ad Position 24