21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਹੜ੍ਹ ਦੀ ਝੰਬੀ ਮਿਰਜ਼ਾਪੁਰ ਸੰਪਰਕ ਸੜਕ ਦੀ ਤੁਰੰਤ ਸਾਰ ਲਵੇ ਪ੍ਰਸ਼ਾਸਨ-ਕੰਗ <br/>

Ad Position 21
No active advertisement
ਅਜੀਤ ਡੈਸਕ 06-09-2025
ਮੁੱਲਾਂਪੁਰ ਗਰੀਬਦਾਸ, 5 ਸਤੰਬਰ (ਦਿਲਬਰ ਸਿੰਘ ਖੈਰਪੁਰ)-ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਪੈਂਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਪਿੰਡ ਗੋਚਰ ਦੀ ਸੜਕ ਪਿੰਡ ਮਿਰਜ਼ਾਪੁਰ ਦੇ ਨੇੜੇ ਬਰਸਾਤੀ ਨਦੀ ਦੇ ਤੇਜ਼ ਵਹਾਅ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਅਤੇ ਜੇਕਰ ਇਸ ਦੀ ਸਮੇਂ ਸਿਰ ਮੁਰੰਮਤ ਨਾ ਕੀਤੀ ਗਈ ਤਾਂ ਪਿੰਡ ਮਿਰਜ਼ਾਪੁਰ ਨੂੰ ਜਾਣ ਵਾਲਾ ਸੰਪਰਕ ਟੁੱਟ ਜਾਵੇਗਾ | ਸਾਬਕਾ ਮੰਤਰੀ ਕੰਗ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਜਾਣੂ ਕਰਵਾਇਆ ਹੈ ਕਿ ਪਿੰਡ ਮਿਰਜ਼ਾਪੁਰ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਕਾਫ਼ੀ ਚਿੰਤਤ ਹਨ, ਲਿਹਾਜ਼ਾ ਸੜਕ ਨੂੰ ਹੋਰ ਹੜ੍ਹਨ ਤੋਂ ਰੋਕਣ ਲਈ ਤੁਰੰਤ ਮੁਰੰਮਤ ਦਾ ਕਾਰਜ ਸ਼ੁਰੂ ਕਰਵਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਬਾਈਕਾਟ ਦੀ ਗੱਲ ਛੱਡੋ, ਚੋਣਾਂ 'ਚ ਪਿੰਡਾਂ 'ਚ ਲੀਡਰਾਂ ਦਾ ਵੜਨਾ ਬੰਦ ਕਰ ਦੇਵਾਂਗੇ-ਸਤਨਾਮ ਸਿੰਘ ਟਾਂਡਾ <br/> ਅਗਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜਸਮੀਤ ਇੰਟਰਪ੍ਰਾਈਜਿਜ਼ ਫਰਮ ਦਾ ਲਾਇਸੰਸ ਰੱਦ <br/>
Ad Position 24