'ਆਪ' ਚੰਡੀਗੜ੍ਹ ਦੇ ਪ੍ਰਧਾਨ ਵਿਜੈ ਪਾਲ ਸਿੰਘ ਵਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਫਾਜ਼ਿਲਕਾ ਲਈ ਰਾਹਤ ਸਮੱਗਰੀ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ <br/>
ਅਜੀਤ ਡੈਸਕ
07-09-2025
ਇਸ ਮੌਕੇ 'ਤੇ ਸਟੇਟ ਮੀਡੀਆ ਇੰਚਾਰਜ ਵਿਕਰਾਂਤ ਏ. ਤੰਵਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਰਾਹਤ ਸਮੱਗਰੀ ਵਿੱਚ 500 ਤੋਂ ਵੱਧ ਰਾਸ਼ਨ ਕਿੱਟਾਂ, 150 ਸਿਪਲਾਡਿਨ ਕਰੀਮ, 150 ਓਡੋਮਸ ਪੈਕ, ਕਾਫ਼ੀ ਪੈਰਾਸੀਟਾਮੋਲ ਗੋਲੀਆਂ, 100 ਤੋਂ ਵੱਧ ਟਾਰਚ, 4 ਸੂਤੀ ਡੱਬੇ, ਸੈਨੇਟਰੀ ਪੈਡ ਦੇ 5 ਡੱਬੇ (ਹਰੇਕ ਵਿੱਚ 48 ਟੁਕੜੇ), 200 ਤੋਂ ਵੱਧ ਛੋਟੀਆਂ ਪਾਣੀ ਦੀਆਂ ਬੋਤਲਾਂ ਦੇ ਡੱਬੇ ਅਤੇ 100 ਤੋਂ ਵੱਧ ਵੱਡੀਆਂ ਪਾਣੀ ਦੀਆਂ ਬੋਤਲਾਂ ਦੇ ਡੱਬੇ ਸ਼ਾਮਲ ਹਨ | ਲੰਬੇ ਸਮੇਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, 50 ਤੋਂ ਵੱਧ 5 ਕਿਲੋਗ੍ਰਾਮ ਆਟੇ ਦੇ ਪੈਕੇਟ, ਮੋਮਬੱਤੀਆਂ ਅਤੇ ਮਾਚਿਸ ਦੇ 50 ਤੋਂ ਵੱਧ ਡੱਬੇ, 25 ਕਿਲੋਗ੍ਰਾਮ ਦੇ 5 ਦੁੱਧ ਪਾਊਡਰ ਦੇ ਥੈਲੇ, 100 ਤੋਂ ਵੱਧ ਤਰਪਾਲਾਂ ਅਤੇ 150 ਤੋਂ ਵੱਧ ਮੱਛਰਦਾਨੀ ਵੀ ਸ਼ਾਮਲ ਕੀਤੀ ਗਈ ਹੈ | ਇਸ ਤੋਂ ਇਲਾਵਾ, ਰਾਹਤ ਸਮੱਗਰੀ ਵਿੱਚ 100 ਜੁੱਤੇ, ਡਾਇਪਰ, ਦਵਾਈਆਂ ਅਤੇ 1,000 ਤੋਂ ਵੱਧ ਖਾਲੀ ਸੀਮਿੰਟ ਦੇ ਥੈਲੇ ਵੀ ਸ਼ਾਮਲ ਹਨ | ਉਨ੍ਹਾਂ ਕਿਹਾ ਕਿ ਪੂਰੀ ਤਰ੍ਹਾਂ ਡੁੱਬੇ ਪਿੰਡਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਦੋ ਕਿਸ਼ਤੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ |
ਜਨਰਲ ਸਕੱਤਰ ਓਾਕਾਰ ਸਿੰਘ ਅÏਲਖ ਨੇ ਚੰਡੀਗੜ੍ਹ ਦੇ ਲੋਕਾਂ ਦਾ ਉਨ੍ਹਾਂ ਦੇ ਵੱਡੇ ਯੋਗਦਾਨ ਲਈ ਧੰਨਵਾਦ ਕੀਤਾ | ਉਨ੍ਹਾਂ ਕਿਹਾ ਇਹ ਤਾਂ ਸਿਰਫ਼ ਸ਼ੁਰੂਆਤ ਹੈ | ਅਸੀਂ ਇਨ੍ਹਾਂ ਜ਼ਰੂਰੀ ਸਮੱਗਰੀਆਂ ਨੂੰ ਸਿੱਧੇ ਫਾਜ਼ਿਲਕਾ ਅਤੇ ਆਲੇ-ਦੁਆਲੇ ਦੇ ਪਿੰਡਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਲੈ ਰਹੇ ਹਾਂ | ਇਸ ਮੌਕੇ 'ਤੇ 'ਆਪ' ਪੰਜਾਬ ਦੇ ਜਨਰਨ ਸਕੱਤਰ ਸੰਨੀ ਸਿੰਘ ਆਹਲੂਵਾਲੀਆਂ ਨੇ ਕਿਹਾ ਕਿ ਕੇਂਦਰੀ ਖੇਤੀਬਾੜੀ ਸਿਵਰਾਜ ਸਿੰਘ ਚੌਹਾਨ ਨੇ ਪੰਜਾਬ ਸਰਕਾਰ 'ਤੇ ਗੈਰ ਕਾਨੂੰਨੀ ਮਾਈਨਿੰਗ ਦੇ ਦੋਸ਼ ਨਿੰਦਣ ਯੋਗ ਹਨ | ਉਨ੍ਹਾਂ ਨੇ ਇਹ ਦੋਸ਼ ਲਾਇਆ ਕਿ ਆਫਗਾਨਿਸਤਾਨ ਲਈ ਤਾਂ ਕੇਦਰ ਵਲੋਂ ਸਹਾਇਤਾ ਉਸ ਸਮੇ ਪ੍ਰਦਾਨ ਕਰਨ ਦੇ ਹੁਕਮ ਦਿੱਤੇ ਜਾਦੇ ਹਨ, ਪ੍ਰੰਤੂ ਪੰਜਾਬ ਲਈ ਰਾਜਨੀਤੀ ਤੋ ਪੇ੍ਰਰਿਤ ਬਿਆਨ ਦਿੱਤੇ ਜਾਦੇ ਹਨ | ਉਨ੍ਹਾਂ ਨੇ ਕਿਹਾ ਕਿ ਇਹ ਰਾਜਨੀਤੀ ਦਾ ਨਹੀ ਬਲਕਿ ਇਹ ਸਮਾਂ ਪੰਜਾਬ ਨਾਲ ਸੱਚੋ ਦਿਲੋ ਖੜ੍ਹਨ ਦਾ ਹੈ |