27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਤਿੰਨ ਦਿਨ ਤੋਂ ਲਾਪਤਾ 12 ਸਾਲਾ ਬੱਚੀ ਪਰਿਵਾਰ ਨਾਲ ਮਿਲੀ

Ad Position 21
No active advertisement
ਅਜੀਤ ਡੈਸਕ 07-09-2025
ਡੇਰਾਬੱਸੀ, 6 ਸਤੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਪਿੰਡ ਬੇਹੜਾ ਦੀ ਤਿੰਨ ਦਿਨ ਤੋਂ ਲਾਪਤਾ ਇਕ 12 ਸਾਲਾ ਬੱਚੀ ਨੂੰ ਆਿਖ਼ਰਕਾਰ ਉਸਦੇ ਪਰਿਵਾਰ ਨਾਲ ਮਿਲਾ ਦਿੱਤਾ ਗਿਆ | ਬੱਚੀ ਨੂੰ ਪਰਿਵਾਰ ਤੱਕ ਪਹੁੰਚਾਉਣ ਲਈ ਮੁਸਲਿਮ ਵੈੱਲਫੇਅਰ ਕਮੇਟੀ ਡੇਰਾਬੱਸੀ ਅਤੇ ਇਕ ਸਿੱਖ ਪਰਿਵਾਰ ਦੀ ਮਾਨਵੀ ਸੇਵਾ ਨੇ ਮੁੱਖ ਭੂਮਿਕਾ ਨਿਭਾਈ | ਬਿਹਾਰ ਦੇ ਜ਼ਿਲ੍ਹਾ ਪੱਛਮੀ ਚੰਪਾਂਰਣ ਦੀ ਰਹਿਣ ਵਾਲੀ ਆਸਮੀਨ ਖ਼ਾਤੂਨ ਕੁਝ ਦਿਨ ਪਹਿਲਾਂ ਹੀ ਆਪਣੇ ਮਾਤਾ-ਪਿਤਾ ਕੋਲ ਪਿੰਡ ਬੇਹੜਾ (ਡੇਰਾਬੱਸੀ) ਆਈ ਸੀ | ਉਸਦੇ ਮਾਪੇ ਇੱਥੇ ਮੀਟ ਪਲਾਂਟ 'ਚ ਕੰਮ ਕਰਦੇ ਹਨ | ਬੱਚੀ ਅਚਾਨਕ ਰਸਤਾ ਭੁੱਲ ਗਈ ਅਤੇ ਨਾ ਹੀ ਉਹ ਆਪਣੇ ਘਰ ਦਾ ਪਤਾ ਦੱਸ ਸਕੀ, ਨਾ ਹੀ ਪਰਿਵਾਰ ਨਾਲ ਸੰਪਰਕ ਹੋ ਸਕਿਆ | ਇਸ ਦੌਰਾਨ ਪੁਲਿਸ ਨੇ ਬੱਚੀ ਨੂੰ ਆਪਣੀ ਸੁਰੱਖਿਆ ਹੇਠ ਰੱਖਿਆ |ਪਰ ਉਸਦੀ ਪਛਾਣ ਨਹੀਂ ਹੋ ਸਕੀ | ਇਸ ਸਮੇਂ ਦੌਰਾਨ ਸ਼ਹਿਰ ਦੇ ਅਮਨ ਸਿੰਘ ਸਿੱਖ ਪਰਿਵਾਰ ਨੇ ਬੱਚੀ ਨੂੰ ਆਪਣੇ ਘਰ ਵਿਚ ਆਪਣੇ ਬੱਚਿਆਂ ਵਾਂਗੂੰ ਰੱਖਿਆ | ਮੁਸਲਿਮ ਵੈੱਲਫੇਅਰ ਕਮੇਟੀ ਦੇ ਮੈਂਬਰਾਂ ਨੇ ਬੱਚੀ ਦੀ ਤਫ਼ਤੀਸ਼ ਕਰਕੇ ਉਸਦੇ ਪਰਿਵਾਰ ਨਾਲ ਸੰਪਰਕ ਬਣਾਇਆ | ਪੁਲਿਸ ਨੂੰ ਜਾਣਕਾਰੀ ਦੇ ਕੇ ਆਿਖ਼ਰਕਾਰ ਬੱਚੀ ਨੂੰ ਉਸਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ |ਬੱਚੀ ਦੇ ਮਾਤਾ-ਪਿਤਾ ਨੇ ਆਪਣੇ ਜਜ਼ਬਾਤ ਬਿਆਨ ਕਰਦਿਆ ਕਿਹਾ ਕਿ ਸਾਡੇ ਲਈ ਇਹ ਖ਼ੁਸ਼ੀ ਦੇ ਪਲ ਹਨ | ਅਸੀਂ ਮੁਸਲਿਮ ਵੈੱਲਫੇਅਰ ਕਮੇਟੀ ਅਤੇ ਸਿੱਖ ਪਰਿਵਾਰ ਦਾ ਜੀਵਨ ਭਰ ਰਿਣੀ ਰਹਾਂਗੇ ਜਿਨ੍ਹਾਂ ਨੇ ਸਾਡੀ ਬੇਟੀ ਨੂੰ ਸੁਰੱਖਿਅਤ ਰੱਖਿਆ |


Ad Position 22
No active advertisement
ਪਿਛਲੀ ਖ਼ਬਰ ਮਨੁੱਖੀ ਅਧਿਕਾਰ ਸੋਸ਼ਲ ਵੈੱਲਫ਼ੇਅਰ ਐਸੋਸੀਏਸ਼ਨ ਨੇ ਹੜ੍ਹ ਪ੍ਰਭਾਵਿਤ ਪਿੰਡ ਮਸੌਲ ਦਾ ਦੌਰਾ ਕਰ ਕੇ ਰਾਹਤ ਸਮੱਗਰੀ ਵੰਡੀ... ਅਗਲੀ ਖ਼ਬਰ ਯਸ਼ਪਾਲ ਬਾਂਸਲ ਟਰੇਡ ਵਿੰਗ ਦੇ ਹਲਕਾ ਕੋਆਰਡੀਨੇਟਰ ਨਿਯੁਕਤ
Ad Position 24