27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਮਨੁੱਖੀ ਅਧਿਕਾਰ ਸੋਸ਼ਲ ਵੈੱਲਫ਼ੇਅਰ ਐਸੋਸੀਏਸ਼ਨ ਨੇ ਹੜ੍ਹ ਪ੍ਰਭਾਵਿਤ ਪਿੰਡ ਮਸੌਲ ਦਾ ਦੌਰਾ ਕਰ ਕੇ ਰਾਹਤ ਸਮੱਗਰੀ ਵੰਡੀ <br/>

Ad Position 21
No active advertisement
ਅਜੀਤ ਡੈਸਕ 07-09-2025
ਮਾਜਰੀ, 6 ਸਤੰਬਰ (ਕੁਲਵੰਤ ਸਿੰਘ ਧੀਮਾਨ)-ਮਨੁੱਖੀ ਅਧਿਕਾਰ ਸੋਸ਼ਲ ਵੈੱਲਫ਼ੇਅਰ ਐਸੋਸੀਏਸ਼ਨ ਮੁਹਾਲੀ ਵਲੋਂ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ 'ਚ ਵਸੇ ਹੜ੍ਹ ਪ੍ਰਭਾਵਿਤ ਪਿੰਡ ਮਸੌਲ ਦਾ ਦੌਰਾ ਕਰਕੇ ਰਾਹਤ ਸਮੱਗਰੀ ਵੰਡੀ ਗਈ | ਇਸ ਮੌਕੇ ਐਸੋਸੀਏਸ਼ਨ ਦੇ ਇਸਤਰੀ ਵਿੰਗ ਦੀ ਚੇਅਰਪਰਸਨ ਪ੍ਰੀਤੀ ਢਿੱਲੋਂ ਅਤੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਜਿਥੇ ਪਿੰਡ ਮਸੌਲ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ, ਉਥੇ ਹੀ ਜ਼ਰੂਰਤਮੰਦ ਵਿਅਕਤੀਆਂ ਨੂੰ ਜ਼ਰੂਰੀ ਸਾਮਾਨ ਵੀ ਦਿੱਤਾ ਗਿਆ | ਇਸ ਮੌਕੇ ਖੁਸ਼ਵੀਰ ਸਿੰਘ ਕੌਂਸਲਰ ਕੁਰਾਲੀ, ਸਤਨਾਮ ਸਿੰਘ ਕੁਰਾਲੀ ਅਤੇ ਜਸਵਿੰਦਰ ਕੌਰ ਪ੍ਰਧਾਨ ਮੁਹਾਲੀ ਸਮੇਤ ਪਿੰਡ ਦੇ ਪੰਚ-ਸਰਪੰਚ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਿਰਜ਼ਾਪੁਰ ਡੈਮ ਨੇੜੇ ਸੰਪਰਕ ਸੜਕ 'ਚ ਪਾੜ ਪੈਣ ਕਾਰਨ ਪਿੰਡ ਦਾ ਪੰਜਾਬ ਨਾਲ ਸੰਪਰਕ ਟੁੱਟਿਆ <br/> ਅਗਲੀ ਖ਼ਬਰ ਤਿੰਨ ਦਿਨ ਤੋਂ ਲਾਪਤਾ 12 ਸਾਲਾ ਬੱਚੀ ਪਰਿਵਾਰ ਨਾਲ ਮਿਲੀ
Ad Position 24