27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਡੇਰਾਬੱਸੀ ਵਿਖੇ ਹੜ੍ਹਾਂ ਤੋਂ ਬਾਅਦ ਮੁਸੀਬਤਾਂ ਘਟਣ ਦੀ ਬਜਾਏ ਵਧੀਆਂ <br/>

Ad Position 21
No active advertisement
ਅਜੀਤ ਡੈਸਕ 07-09-2025
ਡੇਰਾਬੱਸੀ, 6 ਸਤੰਬਰ (ਗੁਰਮੀਤ ਸਿੰਘ)-ਸਾਲ 2023 'ਚ ਆਏ ਹੜ੍ਹਾਂ ਤੋਂ ਬਾਅਦ ਡੇਰਾਬੱਸੀ ਖੇਤਰ ਅਜੇ ਤੱਕ ਸੰਭਲ ਨਹੀਂ ਸਕਿਆ | ਉਸ ਸਮੇਂ ਹੋਏ ਨੁਕਸਾਨ ਦੇ ਨਿਸ਼ਾਨ ਅਜੇ ਵੀ ਇਲਾਕੇ 'ਚ ਸਪੱਸ਼ਟ ਦੇਖੇ ਜਾ ਸਕਦੇ ਹਨ | ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਸੜਕਾਂ ਅਜੇ ਤੱਕ ਮੁਰੰਮਤ ਦੀ ਉਡੀਕ ਕਰ ਰਹੀਆਂ ਹਨ, ਜਦਕਿ ਕਈ ਥਾਵਾਂ 'ਤੇ ਲੋਕਾਂ ਨੂੰ ਰੋਜ਼ਾਨਾ ਆਵਾਜਾਈ 'ਚ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੌਜੂਦਾ ਹਾਲਾਤਾਂ 'ਚ ਤੇਜ਼ ਬਾਰਿਸ਼ ਨਾਲ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ | ਦਰਿਆ 'ਤੇ ਬਣੇ ਕਾਜ਼ਵੇਅ ਵਾਲੀ ਸੜਕ ਇਕ ਵਾਰ ਮੁੜ ਪੂਰੀ ਤ੍ਹਰਾਂ ਤਬਾਹ ਹੋ ਗਈ ਹੈ, ਜਦਕਿ ਪਿੰਡ ਬੇਹੜਾ ਨੂੰ ਜਾਂਦੀ ਸੜਕ ਦੀ ਹਾਲਤ ਪਹਿਲਾਂ ਤੋਂ ਵੀ ਮਾੜੀ ਹੋ ਗਈ ਹੈ | ਖੇਤਰ 'ਚੋਂ ਨਿਕਲਦੇ ਕੁਦਰਤੀ ਬਰਸਾਤੀ ਨਾਲਿਆਂ ਦੀ ਹਾਲਤ ਵੀ ਚਿੰਤਾਜਨਕ ਹੈ | ਬਿਲਡਰਾਂ ਅਤੇ ਡਰੇਨੇਜ਼ ਵਿਭਾਗ ਦੀ ਮਿਹਰਬਾਨੀ ਸਦਕਾ ਨਾਲਿਆਂ ਦੇ ਕੰਢੇ ਜਿਥੇ ਲੋਕਾਂ ਨੇ ਆਪਣੇ ਘਰ ਬਣਾਏ ਹੋਏ ਹਨ, ਉਥੇ ਹੀ ਸੁਰੱਖਿਆ ਦੀਵਾਰਾਂ ਉੱਪਰ ਖੜ੍ਹੇ ਘਰ ਕਿਸੇ ਸਮੇਂ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ | ਇਥੇ ਹੀ ਬਸ ਨਹੀਂ ਸਥਾਨਕ ਪ੍ਰਸ਼ਾਸਨ ਵਲੋਂ ਵੀ ਇਸ ਮਾਮਲੇ ਵਿਚ ਵਰਤੀ ਜਾ ਰਹੀ ਵੱਡੀ ਲਾਪ੍ਰਵਾਹੀ ਘਰਾਂ ਦੇ ਢਹਿਣ ਦਾ ਕਾਰਨ ਬਣ ਰਹੀ ਹੈ | ਇਸ ਦੀ ਜਿਊਾਦੀ ਜਾਗਦੀ ਮਿਸਾਲ ਜੀ. ਬੀ. ਪੀ. ਸੁਪਿ੍ਆ ਹਾਊਸਿੰਗ ਸੁਸਾਇਟੀ, ਹੈਬਤਪੁਰ ਸੜਕ 'ਤੇ ਸਥਿਤ ਕਿ੍ਸ਼ਨਾ ਇਨਕਲੇਵ ਨੇੜੇ ਵਗਦੇ ਨਾਲ ਤੇ ਮੁਬਾਰਕਪੁਰ ਸੜਕ 'ਤੇ ਬੇਲਾ ਹੋਮ ਪ੍ਰਾਜੈਕਟ ਨੂੰ ਦੇਖਣ ਤੋਂ ਮਿਲਦੀ ਹੈ | ਇਥੇ ਬਿਲਡਰਾਂ ਨੇ ਨਾਲੇ ਨੂੰ ਆਪਣੀ ਸਹੂਲਤ ਮੁਤਾਬਕ ਮੋੜ ਦਿੱਤਾ ਅਤੇ ਉਨ੍ਹਾਂ ਦੀ ਚੌੜਾਈ ਘਟ ਕਰ ਦਿੱਤੀ | ਇਲਾਕੇ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਹੜ੍ਹਾਂ ਤੋਂ ਬਾਅਦ ਸਰਕਾਰ ਵਲੋਂ ਵੱਡੇ-ਵੱਡੇ ਦਾਅਵੇ ਤਾਂ ਕੀਤੇ ਗਏ ਸਨ, ਪਰ ਅਸਲ 'ਚ ਅੱਜ ਤੱਕ ਨਾ ਤਾਂ ਸੜਕਾਂ ਠੀਕ ਹੋਈਆਂ ਅਤੇ ਨਾ ਹੀ ਨਾਲਿਆਂ ਦੀ ਚੰਗੀ ਤਰ੍ਹਾਂ ਸਫ਼ਾਈ ਜਾਂ ਮਜ਼ਬੂਤੀ ਦਾ ਪ੍ਰਬੰਧ ਹੋਇਆ | ਲੋਕਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਅਤੇ ਡਰੇਨੇਜ਼ ਵਿਭਾਗ ਦੀ ਕਾਰਵਾਈ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਿਲ ਹੈ | ਲੋਕਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਦਰਜਨਾਂ ਸ਼ਿਕਾਇਤਾਂ ਕਰਨ 'ਤੇ ਨਾ ਤਾਂ ਪਿਛਲੀ ਸਰਕਾਰ ਸਮੇਂ ਕੋਈ ਕਾਰਵਾਈ ਹੋਈ ਅਤੇ ਨਾ ਹੀ ਮੌਜੂਦਾ ਸਰਕਾਰ ਸਮੇਂ ਇਸ ਪਾਸੇ ਕੋਈ ਧਿਆਨ ਦਿੱਤਾ ਗਿਆ | ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਅਜਿਹੇ ਬਰਸਾਤੀ ਨਾਲਿਆਂ 'ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ ਜਾਣ ਅਤੇ ਡਿਊਟੀ ਇਮਾਨਦਾਰੀ ਨਾਲ ਨਾ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ

Ad Position 22
No active advertisement
ਪਿਛਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਦੀ ਤਾਲਮੇਲ ਕਮੇਟੀ ਵਲੋਂ ਜਥੇਬੰਦੀਆਂ ਨਾਲ 17 ਨੂੰ ਹੋਣ ਵਾਲੀ ਮੀਟਿੰਗ ਹੜ੍ਹਾਂ ਕਰਕੇ ਮੁਲਤਵੀ <... ਅਗਲੀ ਖ਼ਬਰ ਮਿਰਜ਼ਾਪੁਰ ਡੈਮ ਨੇੜੇ ਸੰਪਰਕ ਸੜਕ 'ਚ ਪਾੜ ਪੈਣ ਕਾਰਨ ਪਿੰਡ ਦਾ ਪੰਜਾਬ ਨਾਲ ਸੰਪਰਕ ਟੁੱਟਿਆ <br/>
Ad Position 24