22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪੰਜਾਬ 'ਚ ਕਾਨੂੰਨ-ਵਿਵਸਥਾ ਡਿੱਗ ਚੁੱਕੀ, ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਕਾਮ : ਤਰੁਣ ਚੁੱਘ <br/>

Ad Position 21
No active advertisement
ਅਜੀਤ ਡੈਸਕ 22-09-2025
ਚੰਡੀਗੜ੍ਹ, 21 ਸਤੰਬਰ (ਅਜਾਇਬ ਸਿੰਘ ਔਜਲਾ)- ਭਾਜਪਾ ਰਾਸ਼ਟਰੀ ਮਹਾ ਮੰਤਰੀ ਤਰੁਣ ਚੁੱਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਿੱਖ਼ੀ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ 'ਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਡਿੱਗ ਚੁੱਕੀ ਹੈ ਅਤੇ ਪਰਵਾਸੀਆਂ ਦੀ ਸੁਰੱਖਿਆ ਪ੍ਰਤੀ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ | ਚੁੱਘ ਨੇ ਕਿਹਾ ਕਿ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੀਆਂ ਘਟਨਾਵਾਂ ਸਪੱਸ਼ਟ ਕਰਦੀਆਂ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੰਟਰੋਲ ਗੁਆ ਦਿੱਤਾ ਹੈ ਅਤੇ ਪੰਜਾਬ 'ਚ ਅਸੁਰੱਖਿਆ ਦਾ ਮਾਹੌਲ ਬਣਾਇਆ ਹੈ |
ਉਸਨੇ ਕਿਹਾ ਕਿ ਖੇਤਰ ਜਾਂ ਭਾਈਚਾਰੇ ਦੇ ਆਧਾਰ 'ਤੇ ਲੋਕਾਂ ਨੂੰ ਵੰਡਣ ਦੀ ਕਿਸੇ ਵੀ ਕੋਸ਼ਿਸ਼ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ | ਚੁੱਘ ਨੇ ਕਿਹਾ ਸ਼ਾਂਤੀ ਅਤੇ ਇਕੱਤਰ ਨੂੰ ਭੰਗ ਕਰਨ ਦੀ ਕੋਈ ਵੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਹਰ ਨਾਗਰਿਕ ਨੂੰ ਸਮਾਨ ਅਧਿਕਾਰ ਅਤੇ ਸੁਰੱਖਿਆ ਮਿਲਣੀ ਚਾਹੀਦੀ ਹੈ | ਇਹੀ ਹੈ ਏਕ ਭਾਰਤ, ਸੇ੍ਰਸ਼ਠ ਭਾਰਤ ਦੀ ਭਾਵਨਾ |Uਸਾਡੇ ਪੰਜਾਬੀ ਭਰਾਵਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਭਾਰਤ ਦੇ ਹਰ ਸ਼ਹਿਰ ਅਤੇ ਹਰ ਪ੍ਰਾਂਤ ਵਿਚ ਆਪਣੀ ਪਛਾਣ ਬਣਾਈ ਹੈ ਅਤੇ ਦੁਨੀਆ ਦੇ ਹਰ ਦੇਸ਼ ਵਿਚ ਪੰਜਾਬੀਆਂ ਦਾ ਝੰਡਾ ਲਹਿਰਾਇਆ ਹੈ |
ਚੁੱਘ ਨੇ ਕਿਹਾ ਕਿ ਭਾਰਤ ਦੀ ਆਤਮਾ ਹਮੇਸ਼ਾਂ ਏਕਤਾ ਦਾ ਸੰਦੇਸ਼ ਦਿੰਦੀ ਹੈ, ਜੋ ਸੰਤ ਬਾਣੀ Tਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋUਵਿੱਚ ਸਾਫ਼ ਦਰਸਾਇਆ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਇਹੀ ਅਬਿਨਾਸ਼ੀ ਦਿ੍ਸ਼ਟੀ ਪੰਜਾਬ ਦੀ ਸਭਿਆਚਾਰ ਅਤੇ ਭਾਰਤ ਦੀ ਸਭਿਅਤਾ ਦੀ ਨੀਂਹ ਹੈ ਅਤੇ ਜੋ ਵੀ ਇਸ ਏਕਤਾ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ, ਉਹ ਰਾਸ਼ਟਰ ਦੀ ਆਤਮਾ ਦੇ ਵਿਰੁੱਧ ਕੰਮ ਕਰੇਗਾ | ਇਸੇ ਸੰਦਰਭ ਵਿਚ ਉਸਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ Tਕਿਰਤ ਕਰੋ, ਵੰਡ ਛਕੋ, ਨਾਮ ਜਪੋUਦਾ ਸੰਦੇਸ਼ ਹਰ ਯੁੱਗ ਵਿਚ ਸਾਨੂੰ ਮਿਹਨਤ, ਸਾਂਝ ਅਤੇ ਰੱਬ ਦੀ ਯਾਦ ਰਾਹੀਂ ਸਮਾਜ ਨੂੰ ਜੋੜਨ ਦੀ ਪ੍ਰੇਰਨਾ ਦਿੰਦਾ ਹੈ |
ਚੁੱਘ ਨੇ ਕਿਹਾ ਕਿ ਪੰਜਾਬੀਆਂ ਨੇ ਆਪਣੀ ਮਿਹਨਤ ਅਤੇ ਸਮਾਵੇਸ਼ੀ ਸੋਚ ਨਾਲ ਦੁਨੀਆ ਭਰ ਵਿਚ ਸਨਮਾਨ ਹਾਸਲ ਕੀਤਾ ਹੈ | ਇਹ ਦੁਖਦਾਈ ਹੈ ਕਿ ਮਾਨ ਸਰਕਾਰ ਉਹ ਹਾਲਾਤ ਬਣਨ ਦੇ ਰਹੀ ਹੈ ਜਿੱਥੇ ਹੋਰ ਰਾਜਾਂ ਤੋਂ ਆਏ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਸਮਝਣ | ਅਜਿਹੀਆਂ ਵੰਡਣ ਵਾਲੀਆਂ ਪ੍ਰਵਿਰਤੀਆਂ ਪੰਜਾਬ ਦੀ ਅਰਥਵਿਵਸਥਾ, ਖੇਤੀਬਾੜੀ ਅਤੇ ਉਦਯੋਗਾਂ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਹਨ ਜੋ ਦੇਸ਼ ਭਰ ਦੇ ਮਜ਼ਦੂਰਾਂ ਦੀ ਮਿਹਨਤ 'ਤੇ ਨਿਰਭਰ ਹਨ |


Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ 'ਚ 5-ਰੋਜ਼ਾ ਅੰਤਰਰਾਸ਼ਟਰੀ ਗਿਆਨ ਵਰਕਸ਼ਾਪ ਦੀ ਹੋਈ ਸਮਾਪਤੀ <br/> ਅਗਲੀ ਖ਼ਬਰ ਵਿਧਾਇਕ ਦੀ ਘੁਰਕੀ ਉਪਰੰਤ ਗਮਾਡਾ ਅਤੇ ਨਗਰ ਨਿਗਮ ਨੇ ਸ਼ਹਿਰ ਦੀਆਂ ਧਸੀਆਂ ਸੜਕਾਂ ਅਤੇ ਸੀਵਰੇਜ ਲਾਈਨਾਂ ਦੀ ਮੁਰੰਮਤ ਦਾ ਕ...
Ad Position 24