16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਰਿਲਾਇੰਸ ਜਵੈਲਸ 'ਚ ਲੁੱਟ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਦੋ ਮੁਲਜ਼ਮ ਗਿ੍ਫ਼ਤਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਚੰਡੀਗੜ੍ਹ, 23 ਸਤੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਨੇ ਮਨੀਮਾਜਰਾ ਵਿਖੇ ਰਿਲਾਇੰਸ ਜਵੈਲਸ ਸ਼ੋਅਰੂਮ 'ਚ ਲੁੱਟ ਦੀ ਕੋਸ਼ਿਸ਼ 'ਚ ਸ਼ਾਮਲ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਹ ਘਟਨਾ 21-22 ਸਤੰਬਰ ਦੀ ਦਰਮਿਆਨੀ ਰਾਤ ਨੂੰ ਲਗਪਗ 2:45 ਵਜੇ ਵਾਪਰੀ, ਜਦੋਂ ਦੋ ਨਕਾਬਪੋਸ਼ ਵਿਅਕਤੀਆਂ ਨੇ ਸੁਰੱਖਿਆ ਗਾਰਡ ਸੁਰੇਂਦਰ ਕੁਮਾਰ ਨੂੰ ਚਾਕੂ ਦੀ ਨੋਕ 'ਤੇ ਕਾਬੂ ਕੀਤਾ ਅਤੇ ਸ਼ੋਅਰੂਮ ਦੇ ਸ਼ਟਰ ਦਾ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ | ਗਾਰਡ ਭੱਜਣ ਵਿਚ ਕਾਮਯਾਬ ਹੋ ਗਿਆ ਅਤੇ ਅਲਾਰਮ ਵਜਾਇਆ, ਜਿਸ ਨਾਲ ਸ਼ੱਕੀਆਂ ਨੂੰ ਮਜਬੂਰਨ ਭੱਜਣਾ ਪਿਆ | ਜਾਣਕਾਰੀ ਅਨੁਸਾਰ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ, ਤਿੰਨ ਪੁਲਿਸ ਟੀਮਾਂ ਬਣਾਈਆਂ ਗਈਆਂ | ਇਕ ਟੀਮ ਨੇ ਰਿਲਾਇੰਸ ਜਵੈਲਸ ਦੇ ਕਰਮਚਾਰੀਆਂ ਦੇ ਪਿਛੋਕੜ ਦੀ ਪੁਸ਼ਟੀ ਕੀਤੀ, ਦੂਜੀ ਨੇ ਚੰਡੀਗੜ੍ਹ, ਪੰਚਕੂਲਾ ਅਤੇ ਮੁਹਾਲੀ 'ਚ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ | ਜਦਕਿ ਤੀਜੀ ਟੀਮ ਨੇ ਪਿਛਲੇ ਅਪਰਾਧੀਆਂ ਦੇ ਰਿਕਾਰਡ ਦੀ ਜਾਂਚ ਕੀਤੀ | ਪੁਲਿਸ ਜਾਂਚ ਦੌਰਾਨ ਅਪਰਾਧੀਆਂ ਦੀਆਂ ਜੜ੍ਹਾਂ ਅੰਬਾਲਾ ਨਾਲ ਜੁੜੀਆਂ, ਜਿੱਥੋਂ ਸ਼ੱਕੀਆਂ ਦਾ ਪਤਾ ਲਗਾਇਆ ਗਿਆ ਸੀ | 22 ਸਤੰਬਰ ਨੂੰ, ਪੁਲਿਸ ਨੇ ਹਿਮਾਂਸ਼ੂ ਉਰਫ ਸਾਹਿਲ (32), ਜੋ ਕਿ ਅੰਬਾਲਾ ਛਾਉਣੀ ਦਾ ਵਸਨੀਕ ਹੈ ਨੂੰ ਗਿ੍ਫ਼ਤਾਰ ਕੀਤਾ ਅਤੇ ਅਪਰਾਧ 'ਚ ਵਰਤੀ ਗਈ ਇਕ ਹੌਂਡਾ ਅਮੇਜ਼ ਕਾਰ ਸਮੇਤ ਹੋਰ ਸਮਾਨ ਬਰਾਮਦ ਕੀਤਾ | ਉਸਦੇ ਸਾਥੀ, ਸੰਨੀ (31), ਜੋ ਕਿ ਯਮੁਨਾਨਗਰ ਦਾ ਵਸਨੀਕ ਹੈ ਨੂੰ ਅਗਲੇ ਦਿਨ ਅੰਬਾਲਾ ਤੋਂ ਗਿ੍ਫ਼ਤਾਰ ਕੀਤਾ ਗਿਆ | ਪੁੱਛਗਿੱਛ ਦੌਰਾਨ, ਇਹ ਖ਼ੁਲਾਸਾ ਹੋਇਆ ਕਿ ਹਿਮਾਂਸ਼ੂ, ਜੋ ਕਿ ਇਕ ਹਾਊਸਕੀਪਿੰਗ ਸਰਵਿਸਿਜ਼ ਫ਼ਰਮ ਚਲਾਉਂਦਾ ਹੈ, ਨੇ ਪਹਿਲਾਂ ਰਿਲਾਇੰਸ ਜਵੇਲਜ਼ ਨੂੰ ਸਟਾਫ ਮੁਹੱਈਆ ਕਰਵਾਇਆ ਸੀ | ਉਹ ਅਤੇ ਸੰਨੀ ਦੋਵੇਂ ਸ਼ੋਅਰੂਮ ਦੇ ਲੇਆਊਟ ਤੋਂ ਜਾਣੂ ਸਨ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ 'ਚ ਦੀਵਾਜ ਲੇਡੀਜ਼ ਕਲੱਬ ਦੀਆਂ ਮਹਿਲਾਵਾਂ ਨੇ ਡਾਂਡੀਆ ਨਾਚ ਪੇਸ਼ਕਾਰੀਆਂ ਨਾਲ ਦਰਸ਼ਕਾਂ ਦੇ ਦਿਲ ਜਿੱਤੇ <br... ਅਗਲੀ ਖ਼ਬਰ ਮੁਹਾਲੀ 'ਚ ਵੱਡੇ ਪੱਧਰ 'ਤੇ ਰੁੱਖਾਂ ਦੀ ਕਟਾਈ ਸਬੰਧੀ ਦਾਇਰ ਪਟੀਸ਼ਨ 'ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾ...
Ad Position 24