ਚੰਡੀਗੜ੍ਹ, 23 ਸਤੰਬਰ (ਅਜਾਇਬ ਸਿੰਘ ਅÏਜਲਾ)-ਹਰ ਵਰੇ੍ਹ ਦੀ ਤਰ੍ਹਾਂ ਇਸ ਬਾਰੇ ਵੀ ਚੰਡੀਗੜ੍ਹ ਦੇ 'ਦੀਵਾਜ ਲੇਡੀਜ਼ ਕਲੱਬ' ਵਲੋਂ ਡਾਂਡੀਆ ਨਾਚ ਨੂੰ ਲੈ ਕੇ ਆਪਣ ੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ | ਇਸ ਪ੍ਰੋਗਰਾਮ ਦੀ ਇਹ ਵਿਸ਼ੇਸ਼ਤਾ ਹੋ ਨਿੱਬੜੀ ਕਿ ਇਸ ਵਿਚ 100 ਤੋਂ ਵੱਧ ਮੁਟਿਆਰਾਂ ਤੇ ਮਹਿਲਾਵਾਂ ਨੇ ਸੰਗੀਤਕ ਧੰੁਨਾ 'ਤੇ ਦਿੱਤੀਆਂ ਕੋਰੀਓਗਰਾਫ਼ੀ ਦੀਆਂ ਪੇਸ਼ਕਾਰੀਆਂ ਨਾਲ ਵੀ ਦਰਸ਼ਕਾਂ ਦੇ ਦਿੱਲ ਜਿੱਤੇ | ਬੀਨੂ ਬਿੰਦਲਸ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਸਮੂਹਿਕ ਨਿ੍ਤ, ਸੋਲੋ ਪੇਸ਼ਕਾਰੀਆਂ ਤੋਂ ਇਲਾਵਾ ਲੋਕ ਨਾਚਾਂ ਦੇ ਸੁਮੇਲ ਦੀਆਂ ਪੇਸ਼ਕਾਰੀਆਂ ਵੀ ਦਰਸ਼ਕਾਂ ਵਿਚ ਬਰਾਬਰ ਦਾ ਖਿੱਚ ਦਾ ਕੇਂਦਰ ਬਣੀਆਂ | ਪ੍ਰੋਗਰਾਮ ਦੌਰਾਨ ਫ਼ਨਕਾਰਾਂ ਰਜਨੀ ਬਾਲਾ ਗਰੋਵਰ, ਪਰਵਿੰਦਰ ਕੌਰ, ਗਗਨ ਬਰਾੜ, ਭਾਵਨਾ ਗਰੋਵਰ, ਪਰੀ ਰੀਟਾ ਸ਼ਰਮਾ ਅਤੇ ਸ਼ਿਖਾ ਸ਼ਰਮਾ ਨੇ ਆਪਣੀਆਂ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਚੰਗਾ ਧਿਆਨ ਖਿੱਚਿਆ | ਇਸੇ ਲੜੀ 'ਚ ਰੀਤੂ ਸ਼ਰਮਾ, ਆਸ਼ਿਕਤਾ ਸੇਠੀ, ਰੂਬੀ ਕੌਰ, ਹਰਮੀਤ ਭਾਟੀਆ ਮੁਸਕਾਨ, ਪ੍ਰੇਰਨਾ, ਆਸ਼ੀਤਾ ਕੋਰੀਓਗ੍ਰਾਫ਼ੀ ਦੀਆਂ ਪੇਸ਼ਕਾਰੀਆਂ ਦੀ ਵੀ ਚੰਗੀ ਪ੍ਰਸ਼ੰਸਾ ਹੋਈ | ਡਾਂਡੀਆ ਨਾਚ ਪੇਸ਼ਕਾਰੀਆਂ 'ਚ ਹਰਜਿੰਦਰ, ਕੋਮਲ, ਨੀਲੋਫਰ, ਗੁਰਪ੍ਰੀਤ, ਪੂਜਾ ਝਾ, ਜਾਮੀਕਾ, ਪੂਜਾ ਪੂਰਵਸੀ, ਪ੍ਰੀਤੀ, ਅਨੁਗਾਂਧੀ, ਪੂਜਾ ਕਵਾਤਰਾ, ਪਿ੍ਅੰਕਾ ਮਿੱਤਲ, ਤਮੰਨਾ ਅਤੇ ਸੋਨੀਆ ਦੀ ਦੀ ਕਲਾ ਨੂੰ ਵੀ ਸਰਾਹਿਆ ਗਿਆ | ਇਸੇ ਲੜੀ 'ਚ ਮੀਨਾ ਵਨੀਤਾ, ਵਿਧੀ, ਰਿੰਕੀ, ਮੋਨਾ, ਸੁਨੀਤਾ, ਪੂਨਮ, ਦੀਪਕਾ, ਅਨੂ, ਸੋਨੀਆ ਦੀ ਕਲਾ ਵੀ ਖਿੱਚ ਦਾ ਕੇਂਦਰ ਬਣੀ | ਰੇਣੂ ਸ਼ਰਮਾ, ਸਿੰਮੀ, ਦੀਪਤੀ, ਦੀਕਸ਼ਾ, ਕਾਵੇਰੀ, ਰੀਨਾ, ਮਮਤਾ, ਭਾਵਨਾ, ਡਿੰਪਲ, ਰੀਤੂ, ਸ਼ੁਰੂਤੀ, ਰਮਨਦੀਪ, ਪ੍ਰੇਰਨਾ ਮੀਸ਼ਾ, ਕੁਸਮ, ਰਜਨੀ, ਡੋਲੀ, ਰੀਟਾ ਕਟੋਚ, ਏਕਤਾ, ਰੀਮਾ, ਰੀਆ, ਰੂਬੀ ਸਿੰਘ, ਜਸਲੀਨ ਅਤੇ ਅਨੁਰਾਧਾ ਆਦਿ ਨੇ ਵੀ ਆਪਣੀ ਪ੍ਰਭਾਵਸ਼ਾਲੀ ਨਾਚ ਸ਼ੈਲੀ ਨਾਲ ਪ੍ਰੋਗਰਾਮ ਦੀ ਦਿੱਖ ਨੂੰ ਹੋਰ ਵੀ ਨਿਖਾਰਿਆ | ਇਸ ਮੌਕੇ 'ਤੇ ਕਰਵਾਏ ਗਏ ਡਾਂਡੀਆ ਕੁਈਨ ਮੁਕਾਬਲੇ 'ਚ ਕਾਕੂ ਨੂੰ ਜੇਤੂ ਹੋਣ ਦਾ ਮਾਣ ਮਿਲਿਆ ਜਦ ਕਿ ਰੀਤੂ ਸ਼ਰਮਾ ਪਹਿਲੀ ਰਨਰਜ-ਅਪ ਤੇ ਦੀਪਤੀ ਨੂੰ ਦੂਜੀ ਰਨਰਜ-ਅਪ ਐਲਾਨਿਆ ਗਿਆ | ਪ੍ਰੋਗਰਾਮ ਦੀ ਨਿਰਦੇਸ਼ਕਾਂ ਬੀਨੂ ਬਿੰਦਲਸ ਨੇ ਕਿਹਾ ਕਿ ਉਹ ਪੰਜਾਬ ਦੇ ਸੱਭਿਆਚਾਰ ਦੇ ਨਾਲ-ਨਾਲ ਵੱਖ-ਵੱਖ ਰਾਜਾਂ ਦੇ ਲੋਕ ਨਾਚ ਤੋਂ ਇਲਾਵਾ ਸਾਡੇ ਰੀਤੀ ਰਿਵਾਜ ਤੇ ਤਿਉਹਾਰਾਂ ਨੂੰ ਵੀ ਉਤਸ਼ਾਹ ਨਾਲ ਮਨਾਉਂਦੇ ਹਨ ਤੇ ਇਹ ਸਿਲਸਿਲਾ ਅੱਗੋਂ ਵੀ ਜਾਰੀ ਰੱਖਿਆ ਜਾਵੇਗਾ |
ਚੰਡੀਗੜ੍ਹ 'ਚ ਦੀਵਾਜ ਲੇਡੀਜ਼ ਕਲੱਬ ਦੀਆਂ ਮਹਿਲਾਵਾਂ ਨੇ ਡਾਂਡੀਆ ਨਾਚ ਪੇਸ਼ਕਾਰੀਆਂ ਨਾਲ ਦਰਸ਼ਕਾਂ ਦੇ ਦਿਲ ਜਿੱਤੇ <br/>
ਅਜੀਤ ਡੈਸਕ
24-09-2025