16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਭਾਰਤ ਲੋਕਤੰਤਰ, ਧਰਮ ਨਿਰਪੱਖਤਾ, ਸਮਾਜਿਕ ਨਿਆਂ ਤੇ ਹੋਰ ਕਈ ਗੰਭੀਰ ਖ਼ਤਰਿਆਂ ਦਾ ਸਾਹਮਣਾ ਕਰ ਰਿਹੈ- ਡੀ. ਰਾਜਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-09-2025

ਚੰਡੀਗੜ੍ਹ, 23 ਸਤੰਬਰ (ਅਜਾਇਬ ਸਿੰਘ ਔਜਲਾ)-ਸਥਾਨਕ ਕਿਸਾਨ ਭਵਨ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਦੀ ਚੱਲ ਰਹੀ 25ਵੇਂ ਮਹਾ-ਸੰਮੇਲਨ ਦੌਰਾਨ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਡੀ. ਰਾਜਾ ਨੇ ਕਿਹਾ ਕਿ ਇਹ ਪਾਰਟੀ ਕਾਂਗਰਸ ਉਸ ਇਤਿਹਾਸਿਕ ਸਾਲ ਵਿਚ ਹੋ ਰਹੀ ਹੈ, ਜਦੋਂ ਪਾਰਟੀ ਆਪਣੇ ਸ਼ਤਾਬਦੀ ਸਾਲ ਵਿਚ ਪ੍ਰਵੇਸ਼ ਕਰ ਰਹੀ ਹੈ | ਵਿਜੇਵਾੜਾ (ਆਂਧਰਾ ਪ੍ਰਦੇਸ਼) ਵਿਚ ਹੋਈ 24ਵੀਂ ਪਾਰਟੀ ਕਾਂਗਰਸ ਤੋਂ ਬਾਅਦ ਵਿਸ਼ਵ ਅਤੇ ਸਾਡਾ ਦੇਸ਼ ਡੂੰਘੇ ਸਿਆਸੀ, ਆਰਥਿਕ ਅਤੇ ਸਮਾਜਿਕ ਤਬਦੀਲੀਆਂ ਵਿਚੋਂ ਗੁਜ਼ਰਿਆ ਹੈ | ਅੱਜ ਭਾਰਤ ਲੋਕਤੰਤਰ, ਧਰਮ ਨਿਰਪੱਖਤਾ, ਸਮਾਜਿਕ ਨਿਆਂ ਤੇ ਹੋਰ ਕਈ ਗੰਭੀਰ ਖ਼ਤਰਿਆਂ ਦਾ ਸਾਹਮਣਾ ਕਰ ਰਿਹਾ ਹੈ | ਇਸ ਪਿੱਠ ਭੂਮੀ ਵਿਚ 25ਵੀਂ ਕਾਂਗਰਸ ਚੁਣੌਤੀਆਂ 'ਤੇ ਰਾਜਸੀ ਸਪਸ਼ਟਤਾ ਅਤੇ ਦਿ੍ੜ੍ਹ ਵਿਸ਼ਵਾਸ ਨਾਲ ਵਿਚਾਰ ਚਰਚਾ ਕਰ ਰਹੀ ਹੈ | ਇਸ ਵਿਚ ਇਸ ਤਰ੍ਹਾਂ ਦੇ ਮਤੇ ਪਾਸ ਕੀਤੇ ਜਾਣਗੇ, ਜੋ ਪਾਰਟੀ ਦੀ 100 ਸਾਲਾਂ ਦੀ ਵਿਰਾਸਤ ਨੂੰ ਦਰਸਾਵੇ ਅਤੇ ਇੱਕ ਸਾਹਸੀ ਤੇ ਨਿਰਣਾਇਕ ਦਿਸ਼ਾ ਪ੍ਰਦਾਨ ਕਰਨ | ਸੀ.ਪੀ.ਆਈ ਦੀ ਕੌਮੀ ਸਕੱਤਰ ਅਮਰਜੀਤ ਕੌਰ, ਸਾਬਕਾ ਐੱਮ.ਪੀ ਨਾਗੇਂਦਰ ਨਾਥ ਓਝਾ, ਪੀ. ਐੱਮ. ਮੂਰਥੀ, ਕਾਮਰੇਡ ਹਰਦੇਵ ਸਿੰਘ ਅਰਸ਼ੀ, ਮੁਹੰਮਦ ਸਲੀਮ, ਪਰਾਂਤੀ ਅਧਿਕਾਰੀ, ਦੇਵੀ ਕੁਮਾਰੀ ਸਰਹਾਲੀ ਕਲਾਂ ਤੇ ਕਾਮਰੇਡ ਦਨੇਸ਼ ਦੇ ਅਧਾਰਤ ਪ੍ਰਧਾਨਗੀ ਮੰਡਲ ਦੀ ਹਾਜ਼ਰੀ ਵਿਚ ਵੱਖ-ਵੱਖ ਡੈਲੀਗੇਟਾਂ ਨੇ ਰਾਜਸੀ ਮਤੇ 'ਤੇ ਗੰਭੀਰ ਬਹਿਸ ਕੀਤੀ | ਇਸ ਚਰਚਾ ਦੌਰਾਨ ਇੰਡੀਆ ਬਲਾਕ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ ਗਿਆ ਕਿ ਗੱਠਜੋੜ ਵਿਚ ਰਹਿ ਗਈਆਂ ਕਮੀਆਂ ਨੂੰ ਦੂਰ ਕਰਨਾ ਚਾਹੀਦਾ ਹੈ | ਆਂਧਰਾ ਪ੍ਰਦੇਸ਼ ਦੇ ਰਾਮਾ ਕਿ੍ਸ਼ਨਾ ਨੇ ਬਹਿਸ 'ਤੇ ਬੋਲਦਿਆਂ ਕਿਹਾ ਕਿ ਅਜੋਕਾ ਦੌਰ ਬੜਾ ਖ਼ਤਰਨਾਕ ਹੈ | ਅਸਾਮ ਦੇ ਬੁਲਾਰੇ ਨੇ ਅਸਾਮੀ ਲੋਕਾਂ ਦੀ ਪਛਾਣ ਦੀ ਸਮੱਸਿਆ ਦਾ ਜ਼ਿਕਰ ਕੀਤਾ | ਇਸੇ ਦੌਰਾਨ ਆਲ ਇੰਡੀਆ ਕਿਸਾਨ ਸਭਾ ਦੇ ਪ੍ਰਧਾਨ ਰਾਜਨ ਖੀਰ ਸਾਗਰ ਨੇ ਪੰਜਾਬ ਤੇ ਹੋਰ ਸੂਬਿਆਂ ਵਿਚ ਆਏ ਹੜ੍ਹਾਂ ਬਾਰੇ ਮਤਾ ਪੇਸ਼ ਕੀਤਾ | ਇਸੇ ਦੌਰਾਨ ਵੱਖ-ਵੱਖ ਦੇਸ਼ਾਂ ਤੋਂ 25ਵੀਂ ਕਾਂਗਰਸ ਲਈ ਆਏ ਵਧਾਈ ਸੰਦੇਸ਼ ਪੜ੍ਹ ਕੇ ਸੁਣਾਏ ਗਏ | ਇਸੇ ਦੌਰਾਨ ਲਗਭਗ 30 ਡੈਲੀਗੇਟਾਂ ਨੇ ਰਾਜਸੀ ਰਿਪੋਰਟ 'ਤੇ ਹੋਈ ਚਰਚਾ ਵਿਚ ਹਿੱਸਾ ਲਿਆ | ਚਰਚਾ ਦੀ ਕਾਰਵਾਈ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਚਲਾਈ | ਇਸ ਤੋਂ ਪਹਿਲੇ ਪ੍ਰੋਗਰਾਮ 'ਚ ਪ੍ਰਸਿੱਧ ਗਾਇਕਾ ਡੋਲੀ ਗੁਲੇਰੀਆ ਤੇ ਸੁਨੈਨੀ ਗੁਲੇਰੀਆ ਸ਼ਰਮਾ ਵਲੋਂ ਪ੍ਰੋ. ਮੋਹਨ ਸਿੰਘ, ਅੰਮਿ੍ਤਾ ਪ੍ਰੀਤਮ, ਪ੍ਰੋ. ਜੋਗਿੰਦਰ ਸਿੰਘ ਸੋਢੀ, ਡਾ. ਹਰਭਜਨ ਦੀਆਂ ਰਚਨਾਵਾਂ ਸਰੋਤਿਆਂ ਦੇ ਸਨਮੁੱਖ ਪੇਸ਼ ਕਰਕੇ ਵਾਹਵਾ ਖੱਟੀ, ਉੱਥੇ ਸੁਨੈਨੀ ਗੁਲੇਰੀਆਂ ਸ਼ਰਮਾ ਨੇ ਡਾ. ਜਗਤਾਰ ਅਤੇ ਅਮਰਜੀਤ ਚੰਦਨ ਦੀਆਂ ਰਚਨਾ ਦੀ ਸਾਂਝ ਪਾਉਂਦੇ ਹੋਏ ਤੇਰਾ ਸਿੰਘ ਚੰਨ ਨੂੰ ਯਾਦ ਕੀਤਾ | ਸ਼ਾਮ ਨੂੰ ਹੋਏ ਸੱਭਿਆਚਾਰਕ ਸਮਾਗਮਾਂ ਵਿਚ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਵਿਚ ਰੰਗ ਮੰਚ ਅੰਮਿ੍ਤਸਰ ਦੇ ਕਲਾਕਾਰਾਂ ਨੇ ਜੋਗਿੰਦਰ ਬਾਹਰਲੇ ਦੇ ਓਪੇਰਾ ਹਾਡੀਆਂ-ਸੋਹਣੀਆਂ, ਭਗਤ ਸਿੰਘ ਦਾ ਮੁਕੱਦਮਾ ਅਤੇ ਕਹੋ ਕਾਮਰੇਡ ਲਾਲ ਸਲਾਮ ਦੇ ਗੀਤਾਂ ਨਾਲ ਇਨਕਲਾਬੀ ਰੰਗ ਬੰਨਿਆ | ਇਸ ਦੌਰਾਨ ਛੱਤੀਸਗੜ੍ਹ ਦੇ ਲੋਕ ਕਲਾਕਾਰਾਂ ਤੇ ਕਈ ਹੋਰਨਾਂ ਸੂਬਿਆਂ ਤੋਂ ਆਏ ਕਲਾਕਾਰ ਮੰਡਲੀਆਂ ਨੇ ਵੀ ਆਪਣੇ ਕਲਾਕਾਰੀ ਪੇਸ਼ ਕੀਤੀ | ਫ੍ਰੈਡਰਜ਼ ਆਫ਼ ਸੀ.ਪੀ.ਆਈ ਯੂ.ਕੇ ਦੇ ਆਗੂ ਲਖਵਿੰਦਰ ਸਿੰਘ ਰੰਧਾਵਾ, ਗੁਲਜ਼ਾਰ ਸਿੰਘ ਗੋਰੀਆ, ਡਾ. ਸਵਰਾਜਬੀਰ ਸਿੰਘ, ਦਸਵਿੰਦਰ ਕੌਰ, ਬਲਵਿੰਦਰ ਜੰਮੂ, ਸੁਖਦੇਵ ਸਿੰਘ ਸਿਰਸਾ, ਐੱਸ.ਧਾਲੀਵਾਲ , ਨਰਿੰਦਰ ਓਝਾ ਅਤੇ ਪਿ੍ਥੀਵਾਲ ਸਿੰਘ ਮਾੜੀਮੇਘਾ ਆਦਿ ਵਲੋਂ ਵੀ ਸ਼ਮੂਲੀਅਤ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ 'ਚ ਸੰਸਦ ਮੈਂਬਰ ਕੰਗ ਨੇ ਖੇਡ ਸਹੂਲਤ ਤੇ ਓਪਨ-ਏਅਰ ਆਡੀਟੋਰੀਅਮ ਲਈ ਗ੍ਰਾਂਟ ਦਾ ਕੀਤਾ ਐਲਾਨ <br/>... ਅਗਲੀ ਖ਼ਬਰ ਚੰਡੀਗੜ੍ਹ 'ਚ ਦੀਵਾਜ ਲੇਡੀਜ਼ ਕਲੱਬ ਦੀਆਂ ਮਹਿਲਾਵਾਂ ਨੇ ਡਾਂਡੀਆ ਨਾਚ ਪੇਸ਼ਕਾਰੀਆਂ ਨਾਲ ਦਰਸ਼ਕਾਂ ਦੇ ਦਿਲ ਜਿੱਤੇ <br...
Ad Position 24