16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਪੰਜਾਬ ਯੂਨੀਵਰਸਿਟੀ 'ਚ ਸੰਸਦ ਮੈਂਬਰ ਕੰਗ ਨੇ ਖੇਡ ਸਹੂਲਤ ਤੇ ਓਪਨ-ਏਅਰ ਆਡੀਟੋਰੀਅਮ ਲਈ ਗ੍ਰਾਂਟ ਦਾ ਕੀਤਾ ਐਲਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-09-2025

ਚੰਡੀਗੜ੍ਹ, 23 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਅਪਲਾਈਡ ਮੈਨੇਜਮੈਂਟ ਸਾਇੰਸਿਜ਼ (ਯੂ.ਆਈ.ਏ.ਐੱਮ.ਐੱਸ.) ਵਿਖੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਇਕ ਖੇਡ ਸਹੂਲਤ ਅਤੇ ਇਕ ਇਨਡੋਰ-ਕਮ-ਓਪਨ-ਏਅਰ ਆਡੀਟੋਰੀਅਮ ਵਿਕਸਤ ਕਰਨ ਲਈ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ | ਇਹ ਐਲਾਨ ਫੈਕਲਟੀ, ਸਾਬਕਾ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੀ ਮੌਜੂਦਗੀ ਵਿਚ ਲਾਅ ਆਡੀਟੋਰੀਅਮ ਵਿਖੇ ਯੂ.ਆਈ.ਏ.ਐੱਮ.ਐੱਸ. ਦੇ ਓਰੀਐਂਟੇਸ਼ਨ ਵੀਕ ਪ੍ਰੋਗਰਾਮ ਦੌਰਾਨ ਕੀਤਾ ਗਿਆ | ਇਸ ਮੌਕੇ ਡਾਇਰੈਕਟਰ, ਖੋਜ ਅਤੇ ਵਿਕਾਸ ਸੈੱਲ ਪ੍ਰੋ. ਮੀਨਾਕਸ਼ੀ ਗੋਇਲ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਅਮਿਤ ਚੌਹਾਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ | ਇਕੱਠ ਨੂੰ ਸੰਬੋਧਨ ਕਰਦੇ ਹੋਏ ਕੰਗ ਨੇ ਕਿਹਾ ਕਿ ਉਹ ਪੰਜਾਬ ਯੂਨੀਵਰਸਿਟੀ ਕਾਨੂੰਨ ਦੇ ਸਾਬਕਾ ਵਿਦਿਆਰਥੀ ਹਨ | ਉਨ੍ਹਾਂ ਨੇ ਵਿਦਿਆਰਥੀ ਦਿਨਾਂ ਨੂੰ ਯਾਦ ਕੀਤਾ, ਯੂਨੀਵਰਸਿਟੀ ਦੁਆਰਾ ਉਨ੍ਹਾਂ ਦੇ ਨਿੱਜੀ ਅਤੇ ਪੇਸ਼ੇਵਰ ਵਿਕਾਸ ਨੂੰ ਆਕਾਰ ਦੇਣ ਵਿਚ ਨਿਭਾਈ ਗਈ ਭੂਮਿਕਾ 'ਤੇ ਜ਼ੋਰ ਦਿੱਤਾ |
ਛੇ ਉੱਘੇ ਉਦਯੋਗਿਕ ਆਗੂਆਂ ਸੋਫੀ ਜ਼ਹੂਰ ਸੀ.ਈ.ਓ. ਹਿਊਮਨਕੈਪ, ਹਰਸ਼ਵੀਰ ਸਿੰਘ ਮੈਨੇਜਿੰਗ ਡਾਇਰੈਕਟਰ ਦਿ੍ਸ਼ ਇਨਫੋਟੈਕ ਲਿਮਟਿਡ, ਜੇਡੀ ਘਈ ਸੰਸਥਾਪਕ ਸੈਂਟਾਬੰਟਾ ਡਾਟ ਕਾਮ ਲਿਮਟਿਡ, ਸਤਿੰਦਰ ਆਹੂਜਾ ਐੱਚ.ਡੀ.ਐੱਫ.ਸੀ. ਬੈਂਕ, ਜ਼ੋਰਾਵਰ ਸਿੰਘ ਸਕੱਤਰ ਐੱਨ.ਆਈ.ਪੀ.ਐੱਮ. ਅਤੇ ਧਰਮਪਾਲ ਸ਼ਰਮਾ ਸਹਾਇਕ ਉਪ ਪ੍ਰਧਾਨ ਐਕਸਿਸ ਬੈਂਕ ਨੇ ਮੌਜੂਦਾ ਉਦਯੋਗ ਰੁਝਾਨਾਂ ਬਾਰੇ ਮਾਰਗਦਰਸ਼ਨ ਸਾਂਝਾ ਕੀਤਾ | ਕੈਂਪਸ ਤੋਂ ਕਾਰਪੋਰੇਟ ਤੱਕ ਉਦਯੋਗ ਦੇ ਆਗੂਆਂ ਦੀਆਂ ਉਮੀਦਾਂ ਅਤੇ ਕਾਰਵਾਈ ਵਿਚ ਸੰਪੂਰਨ ਵਿਕਾਸ, ਸੰਤੁਲਨ ਅਕਾਦਮਿਕ, ਕਰੀਅਰ ਅਤੇ ਨਿੱਜੀ ਜੀਵਨ ਵਿਸ਼ਿਆਂ 'ਤੇ ਚਰਚਾ ਕੀਤੀ ਗਈ | ਪੈਨਲਿਸਟਾਂ ਵਿਚ ਦੁਪਿੰਦਰ ਸਿੰਘ (ਬੈਚ 2014 ਰਿਟੇਲ) ਆਰਚਿਡ ਲੇਨ ਪਲੈਨਰਜ਼, ਡਾ. ਦਿਵਿਆ ਖੰਡੇਲਵਾਲ (ਬੈਚ 2015, ਹਸਪਤਾਲ) ਹਰਿਆਣਾ ਰਾਜ ਸਿਹਤ ਸਰੋਤ ਕੇਂਦਰ, ਪੂਨਮ (ਬੈਚ 2016, ਬੈਂਕਿੰਗ ਅਤੇ ਬੀਮਾ) ਐਮਾਜ਼ਾਨ ਵਿਕਾਸ ਕੇਂਦਰ, ਹਿਮਾਂਗੀ ਸ਼ੁਕਲਾ (ਬੈਚ 2022, ਰਿਟੇਲ) ਟਾਈਮਜ਼ ਨੈੱਟਵਰਕ (ਟਾਈਮਜ਼ ਆਫ਼ ਇੰਡੀਆ) ਅਤੇ ਸ਼੍ਰੇ ਮਹਿੰਦੀਰੱਤਾ (ਬੈਚ 2024, ਰਿਟੇਲ) ਯੂ.ਐੱਨ.ਐੱਫ.ਐੱਲ.ਟੀ.ਆਰ. ਕੌਫੀ ਸ਼ਾਮਲ ਸਨ | ਸਮਾਪਤੀ ਡਾ. ਅਮਨਦੀਪ ਸਿੰਘ ਮਰਵਾਹਾ, ਸਿਖਲਾਈ ਅਤੇ ਪਲੇਸਮੈਂਟ ਅਫਸਰ ਦੇ ਧੰਨਵਾਦ ਮਤੇ ਨਾਲ ਹੋਈ, ਜਿਨ੍ਹਾਂ ਨੇ ਮੁੱਖ ਮਹਿਮਾਨ, ਸਾਬਕਾ ਵਿਦਿਆਰਥੀਆਂ, ਫੈਕਲਟੀ ਅਤੇ ਵਿਦਿਆਰਥੀ ਪ੍ਰਬੰਧਕਾਂ ਦਾ ਦਿਸ਼ਾ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਚੋਰੀ ਦੀ ਸਕੂਟੀ ਸਮੇਤ ਦੋ ਨੌਜਵਾਨ ਕਾਬੂ ਅਗਲੀ ਖ਼ਬਰ ਭਾਰਤ ਲੋਕਤੰਤਰ, ਧਰਮ ਨਿਰਪੱਖਤਾ, ਸਮਾਜਿਕ ਨਿਆਂ ਤੇ ਹੋਰ ਕਈ ਗੰਭੀਰ ਖ਼ਤਰਿਆਂ ਦਾ ਸਾਹਮਣਾ ਕਰ ਰਿਹੈ- ਡੀ. ਰਾਜਾ <br/>...
Ad Position 24