16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਡਾਕਟਰੀ ਰਿਪੋਰਟ 'ਚ ਸੱਟਾਂ ਗੰਭੀਰ ਨਾ ਆਉਣ 'ਤੇ ਮਹਿਲਾ ਨੂੰ ਮਿਲੀ ਜ਼ਮਾਨਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਐੱਸ. ਏ. ਐੱਸ. ਨਗਰ, 23 ਸਤੰਬਰ (ਕਪਿਲ ਵਧਵਾ)-ਮੁਹਾਲੀ ਅਦਾਲਤ ਨੇ ਥਾਣਾ ਡੇਰਾਬੱਸੀ ਵਿਖੇ ਦਰਜ ਇਰਾਦਾ ਕਤਲ ਦੀ ਧਾਰਾ ਤਹਿਤ ਦਰਜ ਮਾਮਲੇ ਵਿਚ ਗਿ੍ਫ਼ਤਾਰ ਮਹਿਲਾ ਨੂੰ ਜ਼ਮਾਨਤ ਦੇ ਦਿੱਤੀ ਹੈ | ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਜਤਿੰਦਰ ਸਿੰਘ ਵਾਸੀ ਪਿੰਡ ਭਾਂਖਰਪੁਰ ਨੇ ਪੁਲਿਸ ਨੂੰ ਆਪਣੇ ਬਿਆਨਾਂ ਵਿਚ ਦੱਸਿਆ ਕਿ ਮਾਨਿਕ ਸ਼ਰਮਾ, ਤੇਜਸਵੀ, ਕਾਰਤਿਕ ਸ਼ਰਮਾ, ਮੋਨੂੰ ਪੰਡਿਤ, ਹਰਸ਼ ਬਾਛਲ, ਕਾਮਰਨ ਅਤੇ ਇਕ ਨਾਮਾਲੂਮ ਵਿਅਕਤੀ ਨੇ 1/2 ਜੁਲਾਈ ਦੀ ਦਰਮਿਆਨੀ ਰਾਤ ਨੂੰ ਉਸ 'ਤੇ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ | ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਉਸਨੇ ਦੱਸਿਆ ਕਿ ਉਹ ਬੜੀ ਮੁਸ਼ਕਿਲ ਨਾਲ ਆਪਣੀ ਗੱਡੀ ਤੱਕ ਪੁੱਜਿਆ ਅਤੇ ਪੁਲਿਸ ਹੈਲਪਲਾਈਨ 'ਤੇ ਸੰਪਰਕ ਕੀਤਾ, ਜਿਸ ਤੋਂ ਬਾਅਦ ਹੂਟਰ ਸੁਣਨ 'ਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ | ਪੁਲਿਸ ਨੇ 2 ਜੁਲਾਈ ਨੂੰ ਹਸਪਤਾਲ ਵਿਚ ਦਾਖਲ ਪਏ ਜਤਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਬੀ. ਐੱਨ. ਐੱਸ. ਦੀ ਧਾਰਾ 109, 118 (1), 115 (2), 351 (2), 191 (3) ਅਤੇ 190 ਨਾਲ ਅਸਲਾ ਐਕਟ ਦੀ ਧਾਰਾ 25 ਅਤੇ 27 ਤਹਿਤ ਐਫ. ਆਈ. ਆਰ. ਦਰਜ ਕਰਨ ਤੋਂ ਬਾਅਦ ਥਾਣਾ ਡੇਰਾਬੱਸੀ ਦੀ ਪੁਲਿਸ ਨੇ ਤੇਜਸਵੀ ਸ਼ਰਮਾ ਅਤੇ ਉਸਦੇ ਪਤੀ ਸਮੇਤ ਕੁਝ ਹੋਰ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਸੀ | ਜੇਲ੍ਹ ਵਿਚ ਨਜ਼ਰਬੰਦ ਤੇਜਸਵੀ ਨੇ ਮੁਹਾਲੀ ਅਦਾਲਤ ਵਿਖੇ 9 ਸਤੰਬਰ ਨੂੰ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ ਅਤੇ ਰੈਗੂਲਰ ਜ਼ਮਾਨਤੀ ਅਰਜ਼ੀ 'ਤੇ ਸੁਣਵਾਈ ਦੌਰਾਨ ਅੱਜ ਅਦਾਲਤ ਵਿਖੇ ਡਾਕਟਰੀ ਰਿਪੋਰਟ ਨੇ ਖੁਲਾਸਾ ਕੀਤਾ ਕਿ ਮੁੱਦਈ ਨੂੰ ਲਗੀਆਂ ਸੱਟਾਂ ਘਾਤਕ ਨਹੀਂ ਸਨ, ਜਿਸ ਦੇ ਨਤੀਜੇ ਵਜੋਂ ਮੁਹਾਲੀ ਅਦਾਲਤ ਵਲੋਂ ਪਟੀਸ਼ਨਕਟਤਾ ਨੂੰ ਸ਼ਰਤਾਂ ਅਧੀਨ ਜ਼ਮਾਨਤ ਦੇ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਜਗਤਾਰ ਸਿੰਘ ਧਰਮਗੜ੍ਹ ਅਨੁਸਾਰ ਦਰਾਂ ਘਟਾਉਣਾ ਸਹੀ ਅਗਲੀ ਖ਼ਬਰ ਵਿਦਿਆਰਥਣ ਨਾਲ ਛੇੜਛਾੜ ਕਰਨ ਵਾਲਾ ਦੋਸ਼ੀ ਗਿ੍ਫ਼ਤਾਰ
Ad Position 24