16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਡੇਰਾਬੱਸੀ ਸਮਾਲ ਸਕੇਲ ਇੰਡਸਟਰੀ ਵਲੋਂ ਜਤਾਇਆ ਗਿਆ ਖਦਸ਼ਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਡੇਰਾਬੱਸੀ, 23 ਸਤੰਬਰ (ਰਣਬੀਰ ਸਿੰਘ ਪੜ੍ਹੀ)-ਜੀ. ਐੱਸ. ਟੀ. 'ਚ ਕੀਤੇ ਗਏ ਸੁਧਾਰਾਂ 'ਤੇ ਸਮਾਲ ਸਕੇਲ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਨੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਜੀ. ਐੱਸ. ਟੀ. ਪ੍ਰਣਾਲੀ 'ਚ ਹੋਏ ਤਬਦੀਲੀ ਵਾਲੇ ਕਦਮ ਕੁੱਝ ਹੱਦ ਤੱਕ ਉਦਯੋਗਾਂ ਲਈ ਲਾਭਦਾਇਕ ਹਨ, ਪਰ ਕੁਝ ਪੱਖਾਂ ਕਰਕੇ ਛੋਟੇ ਉਦਯੋਗਾਂ ਨੂੰ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਵੇਗਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕੁਝ ਸੈਕਟਰਾਂ 'ਚ ਟੈਕਸ ਦਰਾਂ ਘਟਾਉਣ ਨਾਲ ਬਾਜ਼ਾਰ ਨੂੰ ਰਾਹਤ ਮਿਲੇਗੀ ਅਤੇ ਖਪਤਕਾਰਾਂ ਲਈ ਕੀਮਤਾਂ ਵੀ ਘੱਟ ਰਹਿਣਗੀਆਂ | ਇਸ ਨਾਲ ਉਤਪਾਦਾਂ ਦੀ ਮੰਗ 'ਚ ਵਾਧਾ ਹੋ ਸਕਦਾ ਹੈ, ਜੋ ਕਿ ਛੋਟੇ ਉਦਯੋਗਾਂ ਲਈ ਵੀ ਲਾਭਦਾਇਕ ਸਾਬਤ ਹੋਵੇਗਾ | ਗੁਰਜੀਤ ਸਿੰਘ ਨੇ ਅੱਗੇ ਕਿਹਾ ਕਿ ਕੱਚੇ ਮਾਲ 'ਤੇ 18 ਫ਼ੀਸਦੀ ਜੀ. ਐੱਸ. ਟੀ. ਲਾਗੂ ਰਹਿਣ ਨਾਲ ਛੋਟੇ ਪੱਧਰ ਦੇ ਉਦਯੋਗਾਂ ਦੀ ਪੂੰਜੀ ਬਹੁਤ ਜ਼ਿਆਦਾ ਫਸੇਗੀ, ਜਦਕਿ ਤਿਆਰ ਉਤਪਾਦ 'ਤੇ 5 ਫ਼ੀਸਦੀ ਜੀ. ਐੱਸ. ਟੀ. ਹੋਣ ਕਾਰਨ ਉਦਯੋਗਪਤੀਆਂ ਨੂੰ ਇਨਪੁੱਟ ਟੈਕਸ ਕ੍ਰੈਡਿਟ ਮਿਲਣ 'ਚ ਸਮਾਂ ਲੱਗੇਗਾ, ਜਿਸ ਨਾਲ ਉਨ੍ਹਾਂ ਦੀ ਨਕਦੀ ਪ੍ਰਵਾਹ (ਕੈਸ਼ ਫਲੋ) ਪ੍ਰਭਾਵਿਤ ਹੋਵੇਗੀ | ਉਨ੍ਹਾਂ ਸੁਝਾਅ ਦਿੱਤਾ ਕਿ ਛੋਟੇ ਉਦਯੋਗਾਂ ਲਈ ਕੱਚੇ ਮਾਲ 'ਤੇ ਜੀ. ਐਸ. ਟੀ. ਦੀ ਦਰ ਨੂੰ ਘਟਾ ਕੇ ਇਸ ਨੂੰ ਤਿਆਰ ਉਤਪਾਦ ਦੇ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ | ਇਸ ਨਾਲ ਛੋਟੇ ਉਦਯੋਗ ਬਿਨਾਂ ਵਾਧੂ ਦਬਾਅ ਦੇ ਬਾਜ਼ਾਰ 'ਚ ਟਿੱਕ ਸਕਣਗੇ | ਜੇਕਰ ਸਰਕਾਰ ਵਲੋਂ ਛੋਟੇ ਉਦਯੋਗਾਂ ਲਈ ਵਿਸ਼ੇਸ਼ ਰਾਹਤਾਂ ਦਿੱਤੀਆਂ ਗਈਆਂ ਤਾਂ ਇਹ ਕਦਮ ਦੇਸ਼ ਦੇ ਉਦਯੋਗਿਕ ਵਿਕਾਸ ਨੂੰ ਹੋਰ ਤੇਜ਼ ਕਰੇਗਾ |


Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਵਲੋਂ ਜੀ. ਐੱਸ. ਟੀ. ਘਟਾਏ ਜਾਣ ਸੰਬੰਧੀ ਵੱਖ-ਵੱਖ ਵਰਗਾਂ ਦੇ ਪ੍ਰਤੀਕਰਮ <br/> ਅਗਲੀ ਖ਼ਬਰ ਮੋਦੀ ਸਰਕਾਰ ਨੇ ਜੀ. ਐੱਸ. ਟੀ. ਦਰਾਂ ਘਟਾ ਕੇ ਦੀਵਾਲੀ ਤੋਂ ਪਹਿਲਾਂ ਲੋਕਾਂ ਦੇ ਘਰਾਂ 'ਚ ਕੀਤੀ ਰੌਸ਼ਨੀ- ਬੀਬੀ ਰਾਮੂਵਾਲ...
Ad Position 24