10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਟਿਕਟਾਂ ਦੇ ਨਾਂਅ 'ਤੇ 1.57 ਲੱਖ ਦੀ ਧੋਖਾਧੜੀ, ਪਤੀ-ਪਤਨੀ ਵਿਰੁੱਧ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 25-09-2025
ਐੱਸ. ਏ. ਐੱਸ. ਨਗਰ, 24 ਸਤੰਬਰ (ਕਪਿਲ ਵਧਵਾ)-ਮੁਹਾਲੀ ਦੇ ਥਾਣਾ ਆਈ. ਟੀ. ਸਿਟੀ ਪੁਲਿਸ ਨੇ ਲੰਡਨ ਤੋਂ ਦਿੱਲੀ ਲਈ ਹਵਾਈ ਟਿਕਟਾਂ ਬੁੱਕ ਕਰਵਾਉਣ ਦੇ ਨਾਂਅ 'ਤੇ 1.57 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਪਤੀ ਅਤੇ ਪਤਨੀ ਵਿਰੁੱਧ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ, ਪੀੜਤ ਚੇਤਨ ਜੋ ਪਿਛਲੇ ਤਿੰਨ ਸਾਲਾਂ ਤੋਂ ਲੰਡਨ ਵਿਚ ਰਹਿ ਰਿਹਾ ਹੈ, ਨੇ ਕੁਝ ਮਹੀਨੇ ਪਹਿਲਾਂ ਇਕ ਨਿੱਜੀ ਇਮੀਗ੍ਰੇਸ਼ਨ ਕੰਪਨੀ ਰਾਹੀਂ ਆਪਣੇ ਪਰਿਵਾਰ ਲਈ ਲੰਡਨ ਤੋਂ ਦਿੱਲੀ ਲਈ ਹਵਾਈ ਟਿਕਟਾਂ ਬੁੱਕ ਕਰਵਾਈਆਂ ਸਨ | ਬਦਲੇ ਵਿਚ, ਚੇਤਨ ਨੇ ਮੁਲਜ਼ਮਾਂ ਨੂੰ 1.57 ਲੱਖ ਟਰਾਂਸਫਰ ਕਰ ਦਿੱਤੇ | ਚੇਤਨ ਦਾ ਦੋਸ਼ ਹੈ ਕਿ ਪੈਸੇ ਮਿਲਣ ਦੇ ਬਾਵਜੂਦ ਦੋਸ਼ੀ ਨੇ ਟਿਕਟਾਂ ਨਹੀਂ ਦਿੱਤੀਆਂ ਅਤੇ ਆਪਣੇ ਆਉਣ ਵਿਚ ਦੇਰੀ ਕਰਦਾ ਰਿਹਾ | ਇਸ ਤੋਂ ਬਾਅਦ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ | ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਨੇ ਦੀਪਕ ਅਤੇ ਸਾਰੂ ਵਿਰੁੱਧ ਧੋਖਾਧੜੀ ਸਮੇਤ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਅਤੇ ਸਬੂਤਾਂ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਡਾਬਰ ਚਵਨਪ੍ਰਾਸ਼ ਨਾਲ ਮÏਸਮੀ ਤਬਦੀਲੀਆਂ ਵਿਰੁੱਧ ਆਪਣੀ ਪ੍ਰਤੀਰੋਧਕ ਸ਼ਕਤੀ ਵਧਾਓ <br/> ਅਗਲੀ ਖ਼ਬਰ ਕ੍ਰਿਕਟ-17 ਲੜਕਿਆਂ ਦੇ ਵਰਗ 'ਚ ਡੀ. ਪੀ. ਐੱਸ. ਤੇ ਡੀ.ਏ.ਵੀ. ਸਕੂਲਾਂ ਦੀਆਂ ਟੀਮਾਂ ਫਾਈਨਲ 'ਚ
Ad Position 24