10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਹਮਨਾਮ ਔਰਤ ਨੂੰ ਖੜ੍ਹਾ ਕਰਕੇ ਧੋਖੇ ਨਾਲ ਜ਼ਮੀਨ ਦੀ ਰਜਿਸਟਰੀ ਕਰਵਾਉਣ ਦੇ ਮਾਮਲੇ ’ਚ ਔਰਤ ਸਮੇਤ ਤਿੰਨ ਖਿਲਾਫ਼ ਕੇਸ ਦਰਜ

ਜ਼ੀਰਕਪੁਰ, 10 ਅਕਤੂਬਰ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਚੰਡੀਗੜ੍ਹ ਦੀ ਰਹਿਣ ਵਾਲੀ ਇਕ ਔਰਤ ਦੀ ਸ਼ਿਕਾਇਤ ‘ਤੇ ਉਸ ਦੀ 12 ਬਿਸਵੇ ਜ਼ਮੀਨ ਉਸ ਦੇ ਨਾਮ ਦੀ ਕਿਸੇ ਹੋਰ ਔਰਤ ਨੂੰ ਖੜ੍ਹਾ ਕਰ ਕੇ ਧੋਖੇ ਨਾਲ ਵੇਚਣ ਦੇ ਦੋਸ਼ ਹੇਠ ਇਕ ਔਰਤ ਸਮੇਤ 3 ਜਣਿਆਂ ਖਿਲਾਫ਼ ਬੀ. ਐਨ.

Ad Position 21
No active advertisement
ਅਜੀਤ ਡੈਸਕ 11-10-2026
ਜ਼ੀਰਕਪੁਰ, 10 ਅਕਤੂਬਰ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਚੰਡੀਗੜ੍ਹ ਦੀ ਰਹਿਣ ਵਾਲੀ ਇਕ ਔਰਤ ਦੀ ਸ਼ਿਕਾਇਤ ‘ਤੇ ਉਸ ਦੀ 12 ਬਿਸਵੇ ਜ਼ਮੀਨ ਉਸ ਦੇ ਨਾਮ ਦੀ ਕਿਸੇ ਹੋਰ ਔਰਤ ਨੂੰ ਖੜ੍ਹਾ ਕਰ ਕੇ ਧੋਖੇ ਨਾਲ ਵੇਚਣ ਦੇ ਦੋਸ਼ ਹੇਠ ਇਕ ਔਰਤ ਸਮੇਤ 3 ਜਣਿਆਂ ਖਿਲਾਫ਼ ਬੀ. ਐਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਐੱਸ. ਐੱਸ. ਪੀ. ਮੁਹਾਲੀ ਦੇ ਹੁਕਮਾਂ ਅਤੇ ਜਾਂਚ ਤੋਂ ਬਾਅਦ ਦਰਜ ਹੋਇਆ ਹੈ। ਮੁਲਜ਼ਮਾਂ ਦੀ ਪਛਾਣ ਵਰਿੰਦਰ ਸਿੰਘ ਬਰਾੜ ਵਾਸੀ ਮਾਨਸਾ, ਪ੍ਰਾਪਰਟੀ ਡੀਲਰ ਸੁਨੀਲ ਕੁਮਾਰ ਅਤੇ ਅਣਪਛਾਤੀ ਔਰਤ ਰੀਤੂ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਰੀਤੂ ਪਤਨੀ ਗਗਨਦੀਪ ਸਿੰਘ ਵਾਸੀ ਸੈਕਟਰ-49 ਡੀ ਚੰਡੀਗੜ੍ਹ ਨੇ ਦੱਸਿਆ ਕਿ ਉਹ ਭਾਰਤੀ ਸਟੇਟ ਬੈਂਕ ਦੀ ਚੰਡੀਗੜ੍ਹ ਸ਼ਾਖਾ ‘ਚ ਬਤੌਰ ਮੈਨੇਜਰ ਕੰਮ ਕਰਦੀ ਹੈ। ਉਸ ਨੇ 8 ਜੁਲਾਈ 2021 ਨੂੰ ਪ੍ਰਾਪਰਟੀ ਡੀਲਰ ਰਾਹੀਂ ਕਿਸ਼ਨਪੁਰਾ ‘ਚ ਜ਼ਮੀਨ ਖਰੀਦੀ ਸੀ। ਉਸ ਨੇ ਦੱਸਿਆ ਕਿ ਉਸ ਨੇ ਨਾ ਤਾਂ ਜ਼ਮੀਨ ਵੇਚੀ ਸੀ ਅਤੇ ਨਾ ਹੀ ਕਿਸੇ ਨੂੰ ਮੁਖਤਿਆਰਨਾਮਾ ਦਿੱਤਾ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ 19 ਫਰਵਰੀ 2025 ਨੂੰ ਜ਼ਮੀਨ ਦੀ 37.50 ਲੱਖ ਰੁਪਏ ‘ਚ ਰਜਿਸਟਰੀ ਕਰਵਾਈ ਗਈ। ਦੋਸ਼ ਹੈ ਕਿ ਇਸ ਲਈ ਰੀਤੂ ਦੇ ਨਾਮ ਨਾਲ ਮਿਲਦੇ-ਜੁਲਦੇ ਨਾਂਅ ਵਾਲੀ ਔਰਤ ਨੂੰ ਅਸਲ ਮਾਲਕ ਬਣਾ ਕੇ ਪੇਸ਼ ਕੀਤਾ ਗਿਆ ਅਤੇ ਜਾਅਲੀ ਆਧਾਰ ਤੇ ਪੈਨ ਕਾਰਡ ਵਰਤੇ ਗਏ। ਇਸ ਤੋਂ ਬਾਅਦ ਮਾਲ ਵਿਭਾਗ ਦੇ ਰਿਕਾਰਡ ‘ਚ ਇੰਤਕਾਲ ਵੀ ਦਰਜ ਕਰਵਾ ਦਿੱਤਾ ਗਿਆ। ਲੈਂਡ ਪੂਲਿੰਗ ਲਈ ਪਲਾਟ ਲੈਣ ਪਹੁੰਚਣ ’ ਤੇ ਹੋਇਆ ਖੁਲਾਸਾ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਰੀਤੂ ਗਮਾਡਾ ਦਫ਼ਤਰ ‘ਚ ਲੈਂਡ ਪੂਲਿੰਗ ਸਕੀਮ ਤਹਿਤ ਪਲਾਟ ਲੈਣ ਦੀ ਪ੍ਰਕਿਰਿਆ ਪੂਰੀ ਕਰਨ ਪਹੁੰਚੀ ਕਿਉਂਕਿ ਇਹ ਜ਼ਮੀਨ ਸਰਕਾਰ ਨੇ ਐਕਵਾਇਰ ਕਰ ਲਈ ਸੀ। ਉਥੇ ਰਿਕਾਰਡ ‘ਚ ਜ਼ਮੀਨ ਕਿਸੇ ਹੋਰ ਔਰਤ ਦੇ ਨਾਂਅ ‘ਤੇ ਵੇਚੀ ਹੋਈ ਮਿਲੀ, ਜਿਸ ਤੋਂ ਬਾਅਦ ਉਸ ਨੇ ਐੱਸ. ਐੱਸ. ਪੀ. ਮੁਹਾਲੀ ਨੂੰ ਸ਼ਿਕਾਇਤ ਦਿੱਤੀ। ਪੁਲਿਸ ਜਾਂਚ ‘ਚ ਸਾਹਮਣੇ ਆਇਆ ਕਿ ਪ੍ਰਾਪਰਟੀ ਡੀਲਰ ਸੁਨੀਲ ਕੁਮਾਰ ਨੇ ਵਟਸਐਪ ਰਾਹੀਂ ਆਧਾਰ ਕਾਰਡ, ਪੈਨ ਕਾਰਡ ਅਤੇ ਜ਼ਮੀਨ ਸੰਬੰਧੀ ਹੋਰ ਦਸਤਾਵੇਜ਼ ਭੇਜੇ ਸਨ। ਗਵਾਹ ਬਣੇ ਨੰਬਰਦਾਰਾਂ ਨੇ ਵੀ ਕਿਹਾ ਕਿ ਉਹ ਸੰਬੰਧਿਤ ਔਰਤ ਨੂੰ ਨਿੱਜੀ ਤੌਰ ‘ਤੇ ਨਹੀਂ ਜਾਣਦੇ ਸਨ। ਉਧਰ ਜ਼ਮੀਨ ਖਰੀਦਣ ਵਾਲੀ ਬਲਜੀਤ ਕੌਰ ਦੇ ਪਤੀ ਧਰਮਵੀਰ ਅਤੇ ਉਸ ਦੇ ਜਾਣਕਾਰ ਨੇ ਇਸ ਨੂੰ ਜਾਇਜ਼ ਸੌਦਾ ਸਮਝ ਕੇ ਖਰੀਦਿਆ ਸੀ। ਇਸ ਸੰਬੰਧੀ ਬੈਂਕ ਡਰਾਫਟ, ਸਟੈਂਪ ਡਿਊਟੀ ਤੇ ਸਰਕਾਰੀ ਫੀਸ ਵੀ ਜਮ੍ਹਾਂ ਕਰਵਾਈ ਗਈ ਸੀ। ਏ. ਐੱਸ. ਪੀ. ਜ਼ੀਰਕਪੁਰ ਦੀ ਜਾਂਚ ਰਿਪੋਰਟ ਦੇ ਆਧਾਰ ‘ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਵਰਿੰਦਰ ਸਿੰਘ ਬਰਾੜ ਹੋਰ ਮਾਮਲਿਆਂ ‘ਚ ਪਟਿਆਲਾ ਜੇਲ੍ਹ ‘ਚ ਬੰਦ ਹੈ। ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਉਣ, ਸੁਨੀਲ ਕੁਮਾਰ ਨੂੰ ਗ੍ਰਿਫ਼ਤਾਰ ਕਰਨ ਅਤੇ ਕਥਿਤ ਜਾਅਲੀ ਔਰਤ ਦੀ ਪਛਾਣ ਕਰਨ ਲਈ ਅਗਲੀ ਕਾਰਵਾਈ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ 26 ਸਾਲਾ ਨੌਜਵਾਨ ਦੀ ਸੜਕ ਹਾਦਸੇ ’ ਚ ਮੌਤ ਫ਼ੈਕਟਰੀ ’ਚੋਂ ਨਿਕਲੀ ਟਰੈਕਟਰ-ਟਰਾਲੀ ਦੇ ਕੱਟ ਮਾਰਨ ਦਾ ਦੋਸ਼, ਪੁਲਿਸ ਵਲੋਂ ਮਾ... ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ’ ਚ ਮਾਨਸਿਕ ਸਿਹਤ ਜਾਗਰੂਕਤਾ ਕੈਂਪ ਲਗਾਇਆ
Ad Position 24