ਮਾਈਨਿੰਗ ਮਾਮਲੇ ਵਿਚ ਸੀ . ਬੀ . ਆਈ ਜਾਂਚ ‘ ਆਪ ’ ਸਰਕਾਰ ਦੀ ਨਾਕਾਮੀ ਦਾ ਸਬੂਤ - ਕੇਵਲ ਢਿੱਲੋਂ ਪਹਾੜ ਗ਼ਾਇਬ, ਖ਼ਜ਼ਾਨਾ ਖ਼ਾਲੀ, ਢਿੱਲੋਂ ਦਾ ‘ਆਪ’ ’ਤੇ ਹਮਲਾ 20,000 ਕਰੋੜ ਦੇ ਸੁਪਨੇ ਦੇ ਮੁਕਾਬਲੇ ਖ਼ਜ਼ਾਨੇ ਵਿਚ ਸਿਰਫ਼ 600 ਕਰੋੜ
ਚੰਡੀਗੜ੍ਹ, 10 ਅਕਤੂਬਰ (ਅਜੀਤ ਬਿਊਰੋ )- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਨਾਜਾਇਜ਼ ਮਾਈਨਿੰਗ ਦੇ ਮਾਮਲੇ ਦੀ ਜਾਂਚ ਸੀ. ਬੀ.
ਚੰਡੀਗੜ੍ਹ, 10 ਅਕਤੂਬਰ (ਅਜੀਤ ਬਿਊਰੋ )- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਨਾਜਾਇਜ਼ ਮਾਈਨਿੰਗ ਦੇ ਮਾਮਲੇ ਦੀ ਜਾਂਚ ਸੀ.ਬੀ.ਆਈ ਨੂੰ ਸੌਂਪਣ ਦਾ ਫ਼ੈਸਲਾ ’ਆਪ’ ਸਰਕਾਰ ਦੀ ਨਾਕਾਮੀ ਦਾ ਸਬੂਤ ਹੈ। ਅਦਾਲਤ ਨੇ ਇਹ ਟਿੱਪਣੀ ਕੀਤੀ ਹੈ ਕਿ 110 ਫੁੱਟ ਉੱਚੇ ਪਹਾੜ ਗ਼ਾਇਬ ਹੋ ਗਏ ਅਤੇ ਪੰਜਾਬ ਦੇ ਅਧਿਕਾਰੀਆਂ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗੀ। ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਘਟਨਾ ਸਰਕਾਰ ਦੀ ਕਾਰਜਪ੍ਰਣਾਲੀ ’ਤੇ ਵੱਡਾ ਸਵਾਲ ਖੜ੍ਹਾ ਕਰਦੀ ਹੈ। ਸੂਬਾ ਪ੍ਰਧਾਨ ਢਿੱਲੋਂ ਨੇ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਰਜ 31 ਸਟੋਨ ਕਰਸ਼ਰਾਂ ਵਿਚੋਂ 26 ਚੱਲ ਰਹੇ ਸਨ, ਪਰ ਜ਼ਿਲ੍ਹਾ ਮਾਈਨਿੰਗ ਅਧਿਕਾਰੀ ਦੇ ਹਲਫ਼ਨਾਮੇ ਮੁਤਾਬਿਕ ਮਨਜ਼ੂਰਸ਼ੁਦਾ ਵਪਾਰਕ ਸਾਈਟਾਂ, ਜ਼ਮੀਨ ਮਾਲਕਾਂ ਦੀਆਂ ਸਾਈਟਾਂ ਅਤੇ ਕਰਸ਼ਰ ਮਾਈਨਿੰਗ ਸਾਈਟਾਂ ਵਿਚੋਂ ਕੋਈ ਵੀ ਚਾਲੂ ਨਹੀਂ ਸੀ। ਅਦਾਲਤ ਨੇ ਕਰਸ਼ਰਾਂ ਲਈ ਕੱਚੇ ਮਾਲ ਦੇ ਸਰੋਤ ਬਾਰੇ ਭਰੋਸੇਯੋਗ ਜਾਣਕਾਰੀ ਨਾ ਹੋਣ ’ਤੇ ਵੀ ਸਵਾਲ ਉਠਾਏ ਹਨ। ਢਿੱਲੋਂ ਨੇ ਕਿਹਾ ਕਿ ਜੇ ਕੋਈ ਮਨਜ਼ੂਰਸ਼ੁਦਾ ਸਾਈਟ ਚੱਲ ਹੀ ਨਹੀਂ ਰਹੀ, ਤਾਂ 26 ਕਰਸ਼ਰ ਕਿਸ ਮਾਲ ’ਤੇ ਚੱਲ ਰਹੇ ਸਨ? ਇਹ ਮਾਲ ਕਿੱਥੋਂ ਆਇਆ? ਇਹ ਸਵਾਲ ਸਰਕਾਰ ਦੀ ਨਿਗਰਾਨੀ ਪ੍ਰਣਾਲੀ ਦੀ ਪੋਲ ਖੋਲ੍ਹਦਾ ਹੈ। ਢਿੱਲੋਂ ਨੇ ਕਿਹਾ ਕਿ ਜੇ ਸਰਕਾਰੀ ਵਿਭਾਗ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹੁੰਦੇ ਤਾਂ ਇੰਨੇ ਵੱਡੇ ਪੱਧਰ ਦੇ ਦੋਸ਼ਾਂ ਲਈ ਸੁਤੰਤਰ ਕੇਂਦਰੀ ਏਜੰਸੀ ਦੀ ਲੋੜ ਨਾ ਪੈਂਦੀ। ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ‘ਆਪ’ ਸਰਕਾਰ ਹੇਠ ਹਰ ਖੇਤਰ ਭ੍ਰਿ ਸ਼ਟਾਚਾਰ ਵਿਚ ਫਸਿਆ ਹੋਇਆ ਹੈ ਅਤੇ ਪੰਜਾਬ ਦੇ ਹਰ ਖੇਤਰ ਨੂੰ ਲੁੱਟਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਪ੍ਰਸ਼ਾਸਨਿਕ ਅਸਫਲਤਾ ਨਹੀਂ, ਸਗੋਂ ਜਨਤਾ ਦੇ ਭਰੋਸੇ ਨਾਲ ਧੋਖਾ ਹੈ, ਅਤੇ ਹੁਣ ਸਮਾਂ ਆ ਗਿਆ ਹੈ ਕਿ ਇਸ ਸਾਰੇ ਮਾਮਲੇ ਦੀ ਜਵਾਬਦੇਹੀ ਤੈਅ ਕੀਤੀ ਜਾਵੇ।ਢਿੱਲੋਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਰੇਤ-ਬੱਜਰੀ ਦੀ ਮਾਈਨਿੰਗ ਤੋਂ ਸੂਬੇ ਨੂੰ 20,000 ਕਰੋੜ ਰੁਪਏ ਦੀ ਕਮਾਈ ਦਾ ਸੁਪਨਾ ਦਿਖਾਇਆ ਸੀ। ਉਨ੍ਹਾਂ ਵੱਲੋਂ ਪੇਸ਼ ਅੰਕੜਿਆਂ ਮੁਤਾਬਿਕ ਵਿੱਤੀ ਸਾਲ 2025-26 ਵਿਚ ਸਰਕਾਰ ਦੇ ਖ਼ਜ਼ਾਨੇ ’ਚ ਸਿਰਫ਼ 600 ਕਰੋੜ ਦੇ ਕਰੀਬ ਆਏ। “ਬਾਕੀ 19,400 ਕਰੋੜ ਰੁਪਏ ਕਿੱਥੇ ਗਏ? ਇਹ ਪੈਸਾ ਖ਼ਜ਼ਾਨੇ ਵਿਚ ਕਿਉਂ ਨਹੀਂ ਪਹੁੰਚਿਆ? ਸਰਕਾਰ ਪੰਜਾਬ ਦੇ ਲੋਕਾਂ ਨੂੰ ਇਸ ਦਾ ਸਪੱਸ਼ਟ ਜਵਾਬ ਦੇਵੇ।