10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

-ਮਾਮਲਾ ਨੇਚਰ ਪਾਰਕ ’ਚ ਮਿਲੀ ਲਾਸ਼ ਦਾ- ਪੁਲਿਸ ਨੇ 24 ਘੰਟੇ ਦੇ ਅੰਦਰ ਸੁਲਝਾਈ ਕਤਲ ਦੀ ਗੁੱਥੀ

ਜ਼ੀਰਕਪੁਰ, 10 ਅਕਤੂਬਰ (ਮਨਿੰਦਰ ਸਿੰਘ)-ਪੀਰਮੁਛੱਲਾ ਦੇ ਨੇਚਰ ਪਾਰਕ ‘ਚ 22 ਸਾਲਾ ਵਿਸ਼ਾਲ ਦੇ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ‘ਚ ਪੁਲਿਸ ਨੇ ਪਿਤਾ-ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਪਾਲ ਅਤੇ ਉਸ ਦੇ ਪੁੱਤਰ ਰਾਹੁਲ ਮੂਲ ਵਾਸੀ ਜ਼ਿਲ੍ਹਾ ਸੰਭਲ ਉੱਤਰ ਪ੍ਰਦੇਸ਼ ਤੇ ਹਾਲ ਵਾਸੀ ਸ਼ਿਵ ਨਗਰ ਪੀਰਮੁਛੱਲਾ ਦੇ ਰੂਪ ‘ਚ ਹੋਈ ਹੈ।

Ad Position 21
No active advertisement
ਅਜੀਤ ਡੈਸਕ 11-10-2026
ਜ਼ੀਰਕਪੁਰ, 10 ਅਕਤੂਬਰ (ਮਨਿੰਦਰ ਸਿੰਘ)-ਪੀਰਮੁਛੱਲਾ ਦੇ ਨੇਚਰ ਪਾਰਕ ‘ਚ 22 ਸਾਲਾ ਵਿਸ਼ਾਲ ਦੇ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ‘ਚ ਪੁਲਿਸ ਨੇ ਪਿਤਾ-ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਪਾਲ ਅਤੇ ਉਸ ਦੇ ਪੁੱਤਰ ਰਾਹੁਲ ਮੂਲ ਵਾਸੀ ਜ਼ਿਲ੍ਹਾ ਸੰਭਲ ਉੱਤਰ ਪ੍ਰਦੇਸ਼ ਤੇ ਹਾਲ ਵਾਸੀ ਸ਼ਿਵ ਨਗਰ ਪੀਰਮੁਛੱਲਾ ਦੇ ਰੂਪ ‘ਚ ਹੋਈ ਹੈ। ਥਾਣਾ ਢਕੌਲੀ ਦੇ ਐੱਸ. ਐੱਚ. ਓ. ਇੰਸਪੈਕਟਰ ਸਤਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਕਤਲ ਪਿੱਛੇ ਪੁਰਾਣੀ ਰੰਜਿਸ਼ ਸਾਹਮਣੇ ਆਈ ਹੈ। ਹਰਪਾਲ ਦੇ ਪੁੱਤਰ ਬੱਬਲੂ ਦੀ ਕਰੀਬ ਇੱਕ ਮਹੀਨਾ ਪਹਿਲਾਂ ਮੌਤ ਹੋ ਗਈ ਸੀ। ਹਰਪਾਲ ਤੇ ਉਸ ਦੇ ਪਰਿਵਾਰ ਨੂੰ ਸ਼ੱਕ ਸੀ ਕਿ ਬੱਬਲੂ ਦੀ ਮੌਤ ਲਈ ਵਿਸ਼ਾਲ ਤੇ ਉਸ ਦਾ ਪਰਿਵਾਰ ਜ਼ਿੰਮੇਵਾਰ ਹੈ। ਇਸੇ ਸ਼ੱਕ ਕਾਰਨ ਮੁਲਜ਼ਮਾਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਕਤਲ ਦੀ ਸਾਜ਼ਿਸ਼ ਰਚੀ। ਜ਼ਿਕਰਯੋਗ ਹੈ ਕਿ ਵੀਰਵਾਰ ਸਵੇਰੇ ਨੇਚਰ ਪਾਰਕ ‘ਚ ਡੰਪਿੰਗ ਗਰਾਊਂਡ ਨੇੜੇ ਵਿਸ਼ਾਲ ਦੀ ਲਾਸ਼ ਮਿਲੀ ਸੀ। ਉਸ ਦਾ ਸਿਰ ਧੜ ਤੋਂ ਕਰੀਬ ਤਿੰਨ ਫੁੱਟ ਦੂਰ ਪਿਆ ਸੀ। ਮੌਕੇ ਤੋਂ ਸ਼ਰਾਬ ਦਾ ਖਾਲੀ ਪਊਆ ਵੀ ਮਿਲਿਆ ਸੀ। ਫੋਰੈਂਸਿਕ ਟੀਮ ਨੇ ਸਬੂਤ ਇਕੱਠੇ ਕੀਤੇ ਸਨ। ਦੂਜੇ ਪਾਸੇ ਵਿਸ਼ਾਲ ਦੀ ਮਾਂ ਰਾਮ ਰਾਣੀ ਅਨੁਸਾਰ, ਉਸ ਦੀ ਪਤਨੀ 6 ਅਕਤੂਬਰ ਨੂੰ 10 ਮਹੀਨਿਆਂ ਦੇ ਬੱਚੇ ਸਮੇਤ ਘਰੋਂ ਗਈ ਸੀ ਅਤੇ ਵਾਪਸ ਨਹੀਂ ਆਈ। ਇਸ ਤੋਂ ਬਾਅਦ ਵਿਸ਼ਾਲ ਉਨ੍ਹਾਂ ਦੀ ਭਾਲ ‘ਚ ਨਿਕਲਿਆ ਸੀ। ਅਗਲੇ ਦਿਨ ਪਰਿਵਾਰ ਨੂੰ ਉਸ ਦੇ ਕਤਲ ਦੀ ਸੂਚਨਾ ਮਿਲੀ। ਪੁਲਿਸ ਹੁਣ ਹੋਰ ਮੁਲਜ਼ਮਾਂ ਦੀ ਪਛਾਣ ਤੇ ਕਤਲ ‘ਚ ਵਰਤੇ ਹਥਿਆਰ ਦੀ ਬਰਾਮਦਗੀ ਲਈ ਜਾਂਚ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਰਿਆਤ - ਬਾਹਰਾ ਯੂਨੀਵਰਸਿਟੀ ਦੇ ‘ ਐੱਚ . ਆਰ . ਕਾਨਕਲੇਵ ’ ’ ਚ ਕੈਂਪਸ ਤੇ ਕਾਰਪੋਰੇਟ ਜਗਤ ਵਿਚਲਾ ਪਾੜਾ ਘਟਾਉਣ ’ ਤੇ ਦਿ... ਅਗਲੀ ਖ਼ਬਰ ਬੱਚਿਆਂ ਦੇ ਸਾਹਿਤ ਮੁਕਾਬਲੇ ਅੱਜ
Ad Position 24