ਖਰੜ, 25 ਸਤੰਬਰ (ਤਰਸੇਮ ਸਿੰਘ ਜੰਡਪੁਰੀ)-ਪਿਛਲੇ ਕਈ ਦਿਨਾਂ ਤੋਂ ਭਾਜਪਾ ਆਗੂ ਰਾਣਾ ਰਣਜੀਤ ਸਿੰਘ ਗਿੱਲ ਵਲੋਂ ਹਲਕਾ ਖਰੜ ਦੀਆਂ ਖਸਤਾ ਹਾਲਤ ਸੜਕਾਂ ਦੀ ਮੁਰੰਮਤ ਦਾ ਕੰਮ ਕਰਵਾਇਆ ਜਾ ਰਿਹਾ ਹੈ | ਇਸੇ ਲੜੀ ਤਹਿਤ ਰਾਣਾ ਗਿੱਲ ਵਲੋਂ ਖਰੜ ਰੇਲਵੇ ਸਟੇਸ਼ਨ ਨੂੰ ਜਾਣ ਵਾਲੀ ਮੁੱਖ ਸੜਕ ਦੀ ਖਸਤਾ ਹਾਲਤ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਗਿਆ | ਜ਼ਿਕਰਯੋਗ ਹੈ ਕਿ ਇਸ ਸੜਕ ਦੀ ਖਸਤਾ ਹਾਲਤ ਕਾਰਨ ਰੇਲਵੇ ਸਟੇਸ਼ਨ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਸਥਾਨਕ ਲੋਕਾਂ ਦੀ ਅਪੀਲ 'ਤੇ ਹੀ ਰਾਣਾ ਗਿੱਲ ਵਲੋਂ ਸੜਕ ਦੀ ਮੁਰੰਮਤ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ | ਇਸ ਨੇਕ ਉਪਰਾਲੇ ਬਦਲੇ ਸਥਾਨਕ ਲੋਕਾਂ ਵਲੋਂ ਰਾਣਾ ਗਿੱਲ ਦਾ ਸਨਮਾਨ ਕੀਤਾ ਗਿਆ ਅਤੇ ਖੁਸ਼ੀ 'ਚ ਲੱਡੂ ਵੰਡੇ ਗਏ | ਇਸ ਮੌਕੇ ਰਾਣਾ ਗਿੱਲ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਸਮਾਜ ਭਲਾਈ ਦੇ ਕਾਰਜ ਕਰਦੇ ਆ ਰਹੇ ਹਨ ਅਤੇ ਭਵਿੱਖ 'ਚ ਵੀ ਹਲਕਾ ਖਰੜ ਦੇ ਲੋਕਾਂ ਦੀ ਸੇਵਾ 'ਚ ਹਮੇਸ਼ਾ ਹਾਜ਼ਰ ਰਹਿਣਗੇ | ਇਸ ਮੌਕੇ ਭਾਜਪਾ ਆਗੂ ਨਰਿੰਦਰ ਰਾਣਾ, ਸੁਖਬੀਰ ਰਾਣਾ ਮੰਡਲ ਪ੍ਰਧਾਨ, ਰਾਕੇਸ਼ ਗੁਪਤਾ ਮੰਡਲ, ਜਸਬੀਰ ਰਾਣਾ ਕੌਂਸਲਰ, ਪ੍ਰਧਾਨ ਰੌਸ਼ਨ ਲਾਲ, ਸਾਹਿਲ ਡੱਬ, ਗੋਪਾਲ ਕਿਸ਼ਨ, ਰਾਮ ਸਰੂਪ, ਕਿਸਾਨ ਆਗੂ ਜਸਪਾਲ ਸਿੰਘ ਨਿਆਮੀਆਂ, ਸਤਵੀਰ ਮਾਵੀ, ਨਿਵਾਸਨ ਰਾਜੂ, ਹੈਪੀ ਮਾਵੀ, ਅਵਿਨਾਸ਼ ਰਾਏ ਖੰਨਾ, ਸੰਜੀਵ ਕੁਮਾਰ ਰੂਬੀ, ਵਿਜੇ ਚੌਹਾਨ, ਅਰੁਣ ਜਿੰਦਲ, ਵਿਜੇ ਗੁਪਤਾ ਤੇ ਨਰੇਸ਼ ਚੰਦ ਸਿੰਘਲਾ ਸਮੇਤ ਹੋਰ ਹਾਜ਼ਰ ਸਨ |