ਚੰਡੀਗੜ੍ਹ, 25 ਸਤੰਬਰ (ਬਲਜਿੰਦਰ ਸਿੰਘ ਹਾਂਡਾ)-ਯੂ. ਟੀ. ਚੰਡੀਗੜ੍ਹ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਅੰਤਰ ਸਕੂਲ ਸਟੇਟ ਟੂਰਨਾਮੈਂਟ ਕ੍ਰਿਕਟ 17 ਸਾਲਾ ਲੜਕਿਆਂ ਦੇ ਵਰਗ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਸੈਕਟਰ-8 ਦੀ ਟੀਮ ਨੇ ਡੀ.ਪੀ.ਅੱੈਸ. ਸੈਕਟਰ-40 ਦੀ ਟੀਮ ਨੂੰ 9 ਵਿਕਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਅਤੇ ਪਹਿਲਾ ਸਥਾਨ ਹਾਸਲ ਕੀਤਾ | ਡੀ.ਪੀ.ਐੱਸ. ਸੈਕਟਰ-40 ਦੂਸਰੇ ਸਥਾਨ 'ਤੇ ਰਿਹਾ | ਤੀਸਰੇ ਸਥਾਨ ਲਈ ਮੈਚ ਗੁਰੂ ਨਾਨਕ ਪਬਲਿਕ ਸਕੂਲ ਸੈਕਟਰ-36 ਅਤੇ ਵਿਵੇਕ ਸਕੂਲ ਸੈਕਟਰ-38 ਵਿਚਕਾਰ ਹੋਇਆ, ਜਿਸ 'ਚ ਗੁਰੂ ਨਾਨਕ ਸਕੂਲ ਨੇ ਮੈਚ ਜਿੱਤ ਕੇ ਤੀਸਰਾ ਸਥਾਨ ਹਾਸਲ ਕੀਤਾ |