ਮੋਹਾਲੀ, 25 ਸਤੰਬਰ (ਅ. ਬ.)-ਇੰਜੀਨੀਅਰਡ ਵੁੱਡ ਪੈਨਲ ਉਤਪਾਦਾਂ ਦੇ ਸਭ ਤੋਂ ਵੱਡੇ ਨਿਰਮਾਤਾ ਅਤੇ ਇਸ ਖੇਤਰ 'ਚ ਮੋਹਰੀ ਕੰਪਨੀ ਐਕਸ਼ਨ ਟੇਸਾ ਨੇ ਲਾਗਾਤਾਰ ਦੂਜੇ ਸਾਲ ਰਾਸ਼ਟਰੀ ਕਾਰਪੇਂਟਰ ਦਿਵਸ ਮਨਾਇਆ¢ ਇਸ ਮੌਕੇ ਕੰਪਨੀ ਨੇ ਫਰਨੀਚਰ ਉਦਯੋਗ 'ਚ ਕੰਮ ਕਰਨ ਵਾਲੇ ਕਾਰੀਗਰਾਂ ਨੂੰ ਸਨਮਾਨਤ ਕੀਤਾ ਤਾਕਿ ਇਨ੍ਹਾਂ ਕਾਰੀਗਰਾਂ ਨੂੰ ਅਲੱਗ ਪਛਾਣ ਮਿਲ ਸਕੇ¢ ਪਿਛਲੇ ਸਾਲ ਹੋਏ ਆਯੋਜਨ ਦੀ ਸ਼ਾਨਦਾਰ ਸਫਲਤਾ ਦੇ ਬਾਅਦ, ਇਸ ਸਾਲ ਰਾਸ਼ਟਰੀ ਕਾਰਪੇਂਟਰ ਦਿਵਸ ਦੇ ਮÏਕੇ 'ਤੇ ਕੰਪਨੀ ਨੇ ਦੇਸ਼ ਭਰ 'ਚ 50 ਨਾਲੋਂ ਜਿਆਦਾ ਸਥਾਨਾਂ ਤੇ 'ਮੇਗਾ ਮੀਟ' ਦਾ ਆਯੋਜਨ ਕੀਤਾ¢ ਇਸ ਪ੍ਰੋਗਰਾਮ 'ਚ ਹਜ਼ਾਰਾਂ ਦੀ ਗਿਣਤੀ 'ਚ ਕਾਰੀਗਰਾਂ ਨੇ ਫਰਨੀਚਰ ਬਣਾਉਣ ਦੀ ਕਲਾ ਨੂੰ ਇੱਕ ਦੂਜੇ ਨਾਲ ਸ਼ੇਅਰ ਕੀਤਾ ਅਤੇ ਰਾਸ਼ਟਰੀ ਕਾਰਪੇਂਟਰ ਦਿਵਸ ਦਾ ਜਸ਼ਨ ਮਨਾਇਆ¢ ਪ੍ਰੋਗਰਾਮ ਦੀ ਸ਼ੁਰੂਆਤ ਫਿਲਮ ਅਦਾਕਾਰ ਅਜੇ ਦੇਵਗਨ ਦੇ ਪ੍ਰੇਰਣਾਦਾਇਕ ਦੇ ਸ਼ਬਦ ਸਨ ਜਿਸ 'ਚ ਉਨ੍ਹਾਂ ਨੇ ਕਾਰੀਗਰਾਂ ਦੇ ਕੰਮ ਨੂੰ ਸਲਾਮ ਕੀਤਾ ਅਤੇ ਉਨ੍ਹਾਂ ਦੀ ਅਦਾਕਾਰੀ ਦ ਸ਼ਲਾਘਾ ਕੀਤੀ, ਜਿਸ ਨਾਲ ਕਾਰੀਗਾਰਾਂ ਦਾ ਉਤਸਾਹ ਵੀ ਵਧਿਆ¢ ਇਸ ਮੌਕੇ ਐਕਸ਼ਨ ਟੇਸਾ ਦੇ ਪ੍ਰਬੰਧ ਨਿਰਦੇਸ਼ਕ, ਅਜੇ ਅਗਰਵਾਲ ਨੇ ਕਿਹਾ ਕਿ ਕਾਰਪੇਂਟਰ ਫਰਨੀਚਰ ਉਦਯੋਗ ਦੀ ਰੀੜ੍ਹ ਹਨ ਕਿਉਂਕਿ ਉਨ੍ਹਾਂ ਦੇ ਹੱਥ ਹਰ ਸੁਪਨੇ ਨੂੰ ਰੂਪ ਦਿੰਦੇ ਹਨ¢ ਟੇਸਾ ਸਲਾਮ ਤੇ ਡਬਲਯੂ.ਪੀ.ਪੀ.ਟੀ. ਜਿਹੀਆਂ ਪਹਿਲਾਂ ਦੇ ਨਾਲ, ਅਸੀਂ ਨਾ ਸਿਰਫ ਅੱਜ ਉਨ੍ਹਾਂ ਨੂੰ ਸਨਮਾਨਿਤ ਕਰ ਰਹੇ ਹਾਂ, ਸਗੋਂ ਇਕ ਉੱਜਲ ਭਵਿੱਖ ਦੀ ਨੀਂਹ ਵੀ ਰੱਖ ਰਹੇ ਹਾਂ¢ ਇਹ ਤਾਂ ਸਿਰਫ ਸ਼ੁਰੂਆਤ ਹੈ ਅਤੇ ਅਸੀਂ ਆਉਣ ਵਾਲੇ ਸਾਲਾਂ 'ਚ ਕਾਰਪੇਂਟਰ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਲਈ ਹੋਰ ਵੀ ਬਿਹਤਰ ਮÏਕੇ ਪੈਦਾ ਕਰਨ ਦੇ ਲਈ ਤਿਆਰ ਹਾਂ¢