10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਅਵਾਰਾ ਕੁੱਤੇ ਨੂੰ ਮਾਰਨ ਦੇ ਦੋਸ਼ ਹੇਠ ਮਾਮਲਾ ਦਰਜ <br/>

Ad Position 21
No active advertisement
ਅਜੀਤ ਡੈਸਕ 26-09-2025
ਲਾਲੜੂ, 25 ਸਤੰਬਰ (ਰਾਜਬੀਰ ਸਿੰਘ)-ਨੇੜਲੇ ਪਿੰਡ ਸੰਮਲਹੇੜੀ ਵਿਖੇ ਇਕ ਨੌਜਵਾਨ ਨੇ ਇਕ ਆਵਾਰਾ ਕੁੱਤੇ ਨੂੰ ਆਪਣੇ ਘਰ 'ਚ ਬੰਦ ਕਰਨ ਉਪਰੰਤ ਲੋਹੇ ਦੀ ਰਾਡ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ | ਇਕ ਗੁਆਂਢੀ ਨੇ ਪੂਰੀ ਘਟਨਾ ਦੀ ਵੀਡੀਓ ਬਣਾਈ ਅਤੇ ਇਸ ਦੇ ਆਧਾਰ 'ਤੇ ਲਾਲੜੂ ਪੁਲਿਸ ਨੇ ਅਰੁਣ ਨਾਮਕ ਨੌਜਵਾਨ ਵਿਰੁੱਧ ਜਾਨਵਰਾਂ ਪ੍ਰਤੀ ਬੇਰਹਿਮੀ ਰੋਕਥਾਮ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ | ਹਾਲਾਂਕਿ ਕੁੱਤੇ ਨੂੰ ਮਾਰਨ ਵਾਲੇ ਨੂੰ ਵੀ ਉਸੇ ਆਵਾਰਾ ਕੁੱਤੇ ਨੇ ਕੱਟਿਆ ਸੀ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਪਿੰਡ ਸੰਮਲਹੇੜੀ ਦੇ ਵਸਨੀਕ ਅਕਸ਼ੈ ਵੈਸ਼ਨਵ ਨੇ ਦੱਸਿਆ ਕਿ ਨੇਪਾਲੀ ਮੂਲ ਦਾ ਅਰੁਣ ਨਾਮਕ ਨੌਜਵਾਨ ਮਹਿੰਦਰ ਸਿੰਘ ਦੇ ਘਰ 'ਚ ਕਿਰਾਏਦਾਰ ਵਜੋਂ ਰਹਿ ਰਿਹਾ ਹੈ | ਜਦੋਂ ਉਹ ਆਪਣੀ ਕਾਰ ਰਾਹੀਂ ਕਿਸੇ ਕੰਮ ਜਾ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਅਰੁਣ ਕੁੱਤੇ ਨੂੰ ਮਹਿੰਦਰ ਸਿੰਘ ਦੇ ਘਰ 'ਚ ਬੰਦ ਕਰਕੇ ਇਕ ਲੋਹੇ ਦੀ ਰਾਡ ਨਾਲ ਬੇਰਹਿਮੀ ਨਾਲ ਕੁੱਟ ਰਿਹਾ ਸੀ, ਜਿਸ ਕਾਰਨ ਕੁੱਤੇ ਦੀ ਕੁਝ ਹੀ ਦੇਰ ਬਾਅਦ ਮੌਤ ਹੋ ਗਈ, ਪਰ ਅਰੁਣ ਰਾਡ ਨਾਲ ਹਮਲਾ ਕਰਦਾ ਰਿਹਾ | ਬਾਅਦ 'ਚ ਉਸ ਨੇ ਮਰੇ ਕੁੱਤੇ ਨੂੰ ਕਿਸੇ ਅਣਜਾਣ ਥਾਂ 'ਤੇ ਸੁੱਟ ਦਿੱਤਾ | ਉਸ (ਸ਼ਿਕਾਇਤਕਰਤਾ) ਨੇ ਨਾ ਸਿਰਫ਼ ਪੂਰੀ ਘਟਨਾ ਦੀ ਵੀਡੀਓ ਰਿਕਾਰਡ ਕੀਤੀ, ਸਗੋਂ ਇਸ ਨੂੰ ਸਬੂਤ ਵਜੋਂ ਪੁਲਿਸ ਨੂੰ ਵੀ ਸੌਂਪ ਦਿੱਤਾ | ਉਧਰ ਪੁਲਿਸ ਚੌਕੀ ਇੰਚਾਰਜ ਸਬ-ਇੰਸਪੈਕਟਰ ਅਮਨਦੀਪ ਸਿੰਘ ਨੇ ਕਿਹਾ ਕਿ ਇਕ ਜਾਨਵਰ-ਪ੍ਰੇਮੀ ਐੱਨ. ਜੀ. ਓ. ਵੀ ਇਸ ਮਾਮਲੇ 'ਚ ਸ਼ਾਮਿਲ ਹੋ ਗਈ ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਫ਼ਿਲਹਾਲ ਅਰੁਣ ਦੀ ਗਿ੍ਫ਼ਤਾਰੀ ਪਾਉਣੀ ਬਾਕੀ ਹੈ |

Ad Position 22
No active advertisement
ਪਿਛਲੀ ਖ਼ਬਰ ਕਮਿਊਨਿਟੀ ਹਾਲ ਦੀ ਮੁਰੰਮਤ ਦੌਰਾਨ ਘਟੀਆ ਸਮੱਗਰੀ ਵਰਤਣ ਦਾ ਲੱਗਾ ਦੋਸ਼ <br/> ਅਗਲੀ ਖ਼ਬਰ ਮੁਹਾਲੀ ਤੇ ਚੰਡੀਗੜ੍ਹ ਵਿਖੇ ਤੜਕਸਾਰ ਚੱਲੀਆਂ ਗੋਲੀਆਂ <br/>
Ad Position 24