25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਭਾਖੜਾ ਬਿਆਸ ਪ੍ਰਬੰਧਨ ਬੋਰਡ ਬੀ. ਜੇ. ਪੀ. ਦੇ ਮੁੱਖ ਬੁਲਾਰੇ ਵਜੋਂ ਕਾਰਜ ਕਰ ਰਿਹਾ- ਨੀਲ ਗਰਗ <br/>

Ad Position 21
No active advertisement
ਅਜੀਤ ਡੈਸਕ 28-09-2025
ਚੰਡੀਗੜ੍ਹ, 27 ਸਤੰਬਰ (ਅਜਾਇਬ ਸਿੰਘ ਔਜਲਾ)-ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ 'ਚ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਇੱਥੇ ਦੋਸ਼ ਲਾਉਂਦੇ ਹੋਏ ਕਿਹਾ ਕਿ ਭਾਖੜਾ ਬਿਆਸ ਪ੍ਰਬੰਧਨ ਬੋਰਡ ਬੀ.ਜੇ.ਪੀ. ਦੇ ਮੁੱਖ ਬੁਲਾਰੇ ਵਜੋਂ ਕਾਰਜ ਕਰ ਰਿਹਾ | ਕੇਂਦਰ ਤੇ ਹਰਿਆਣਾ ਦੀ ਬੀ.ਜੇ.ਪੀ. ਤੇ ਬੀ.ਬੀ.ਐੱਮ.ਬੀ. ਪੰਜਾਬ ਦੇ ਖ਼ਿਲਾਫ਼ ਹੜ੍ਹਾਂ ਦੇ ਮੁੱਦੇ 'ਤੇ ਸਾਜ਼ਿਸ਼ ਕਰ ਰਹੀ ਹੈ | ਨੀਲ ਗਰਗ ਨੇ ਇਥੋਂ ਤੱਕ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਅਤੇ ਹਰਿਆਣਾ ਬੀਜੇਪੀ ਦੀ ਸਰਕਾਰ ਨਾਲ ਬੀ.ਬੀ.ਐੱਮ.ਬੀ. ਨੇ ਲਗਾਤਾਰ ਪੰਜਾਬ ਦੇ ਖ਼ਿਲਾਫ਼ ਸਾਜ਼ਿਸ਼ ਦਾ ਹਿੱਸਾ ਹੈਗੀ | ਉਨ੍ਹਾਂ ਨੇ ਕਿਹਾ ਕਿ ਅਪੈ੍ਰਲ ਮਹੀਨੇ ਜਦੋਂ ਕਿ ਪਾਣੀ ਦੇ ਮੁੱਦੇ 'ਤੇ ਤਲਖ਼ੀ ਪੈਦਾ ਹੋਈ ਉਸ ਸਮੇਂ ਹਰਿਆਣਾ ਪੰਜਾਬ ਦੇ ਪਾਣੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ, ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਸਖ਼ਤ ਸਟੈਂਡ ਲਿਆ ਤੇ ਪੰਜਾਬੀ ਦੇ ਸੰਘਰਸ਼ ਦੇ ਕਾਰਨ ਹਰਿਆਣਾ ਪੰਜਾਬ ਦਾ ਪਾਣੀ ਲੁੱਟ ਨਹੀਂ ਸੀ ਸਕਿਆ | ਨੀਲ ਗਰਗ ਨੇ ਕਿਹਾ ਅੱਜ ਇਕ ਨਵਾਂ ਨੈਰੀਟੇਵ ਸਿਰਜਣ ਦੀ ਕੋਸ਼ਿਸ਼ ਕੀਤਾ ਜਾ ਰਹੀ ਹੈ ਜਦਕਿ ਬੀ.ਬੀ.ਐੱਮ.ਬੀ. ਵੀ ਕਹਿ ਰਿਹਾ ਜੇਕਰ ਉਸ ਸਮੇਂ ਹਰਿਆਣਾ ਨੂੰ ਪਾਣੀ ਦਿੱਤਾ ਗਿਆ ਹੁੰਦਾ ਤਾਂ ਪੰਜਾਬ 'ਚ ਹੜ੍ਹ ਨਾਂ ਆਉਂਦੇ | ਨੀਲ ਗਰਗ ਨੇ ਕਿਹਾ ਕਿ ਇਹ ਹੜ੍ਹ ਕੁਦਰਤ ਦੀ ਕਾਰੋਪੀ ਹੈ ਜਿਸ ਨਾਲ ਪੰਜਾਬ 'ਚ ਤਬਾਹੀ ਹੋਈ | ਉਨ੍ਹਾਂ ਨੇ ਕਿਹਾ ਕਿ ਮੈਂ ਬੀ.ਬੀ.ਐੱਮ.ਬੀ. ਨੂੰ ਚੈਲੰਜ ਕਰਦਾ ਹਾਂ ਕਿ ਵੈਸੇ ਤਾਂ ਬੀ.ਬੀ.ਐ.ਮ.ਬੀ ਗੱਲ-ਗੱਲ 'ਤੇ ਸਟੇਟਮੈਂਟ ਦਿੰਦਾ ਸੀ ਕਿ ਬੀ.ਬੀ.ਐੱਮ.ਬੀ. ਉਸ ਸਮੇਂ ਦੀ ਇਕ ਵੀ ਸਟੇਟਮੈਂਟ ਹੈ ਕਿ ਉਨ੍ਹਾਂ ਨੇ ਕਿਹਾ ਹੋਵੇ ਜੇਕਰ ਹਰਿਆਣਾ ਨੂੰ ਪਾਣੀ ਦੇ ਦਿੱਤਾ ਜਾਵੇ ਤਾਂ ਪੰਜਾਬ 'ਚ ਹੜ੍ਹ ਨਹੀਂ ਆਉਣਗੇ ਜਾ ਜੇਕਰ ਹਰਿਆਣਾ ਨੂੰ ਪਾਣੀ ਨਾ ਦਿੱਤਾ ਤਾ ਪੰਜਾਬ 'ਚ ਹੜ੍ਹ ਆਉਣਗੇ | ਹੁਣ ਸਿਰਫ਼ ਇਕ ਕੁਦਰਤੀ ਕਾਰੋਪੀ ਦਾ ਸਹਾਰਾ ਲੈ ਕੇ ਅਗਲੀ ਸਾਜ਼ਿਸ਼ ਤਿਆਰ ਕੀਤੀ ਜਾ ਰਹੀ ਤਾਂ ਜੋ ਆਉਣ ਵਾਲੇ ਸਮੇਂ 'ਚ ਪੰਜਾਬ ਦਾ ਪਾਣੀ ਕਿਸ ਤਰੀਕੇ ਨਾਲ ਲੁਟਾ ਦਿੱਤਾ ਜਾਵੇ |


Ad Position 22
No active advertisement
ਪਿਛਲੀ ਖ਼ਬਰ ਅਧਿਆਪਕਾਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਲੇਖਿਕਾ ਮੁਕਤਾ ਸ਼ਰਮਾ ਤਿ੍ਪਾਠੀ ਦੀ ਕਿਤਾਬ ਹੋਈ ਲੋਕ ਅਰਪਣ <br/>
Ad Position 24