ਅਧਿਆਪਕਾਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ <br/>
ਅਜੀਤ ਡੈਸਕ
28-09-2025
ਇਹ ਪ੍ਰੋਗਰਾਮ ਦੀ ਸ਼ੁਰੂਆਤ ਡਾ. ਅਜੀਤ ਸਿਡਾਨਾ, ਸੰਯੁਕਤ ਨਿਰਦੇਸ਼ਕ, ਗਿ੍ਡ ਦੁਆਰਾ ਸਵਾਗਤ ਭਾਸ਼ਣ ਨਾਲ ਸ਼ੁਰੂ ਹੋਇਆ, ਜਿਸ ਤੋਂ ਬਾਅਦ ਡਾ. ਬਿਭਾਕਰ ਵਿਸ਼ਵਕਰਮਾ, ਤਕਨੀਕੀ ਸੁਪਰਵਾਈਜ਼ਰ, ਦੁਆਰਾ 'ਤੇ ਇਕ ਸੂਝਵਾਨ ਪੇਸ਼ਕਾਰੀ ਦਿੱਤੀ ਗਈ | ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ 30 ਤੋਂ ਵੱਧ ਸਕੂਲ ਅਧਿਆਪਕਾਂ ਅਤੇ ਸਲਾਹਕਾਰਾਂ ਨੇ ਸੈਸ਼ਨ ਵਿਚ ਹਿੱਸਾ ਲਿਆ | ਬੱਚਿਆਂ ਵਿਚ ਵਿਵਹਾਰ ਸੰਬੰਧੀ ਚਿੰਤਾਵਾਂ ਦੇ ਪ੍ਰਬੰਧਨ ਬਾਰੇ ਅਧਿਆਪਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਇਕ ਪੈਨਲ ਚਰਚਾ ਵੀ ਕਰਵਾਈ ਗਈ | ਪੈਨਲ 'ਚ ਵੰਦਨਾ ਸਿੰਘ, ਪਿ੍ੰਸੀਪਲ, ਗਿ੍ਡ ਸਕੂਲ ਡਾ. ਐੱਮ. ਕਰੁਪਾਸਾਮੀ, ਕੋਰਸ ਕੋਆਰਡੀਨੇਟਰ, ਅਨਿਲ ਕੁਮਾਰ, ਸੀਨੀਅਰ ਸਪੈਸ਼ਲ ਐਜੂਕੇਟਰ, ਸੰਦੀਪ ਸ਼ਰਮਾ, ਸੀਨੀਅਰ ਸਪੈਸ਼ਲ ਐਜੂਕੇਟਰ ਅਤੇ ਡਾ. ਬਿਭਾਕਰ ਵਿਸ਼ਵਕਰਮਾ | ਮਾਹਿਰਾਂ ਨੇ ਅਧਿਆਪਕਾਂ ਨੂੰ ਸਕਾਰਾਤਮਕ ਅਤੇ ਸਮਾਵੇਸ਼ੀ ਕਲਾਸ-ਰੂਮ ਵਾਤਾਵਰਨ ਨੂੰ ਉਤਸ਼ਾਹਿਤ ਕਰਨ ਵਿਚ ਮਦਦ ਕਰਨ ਲਈ ਵਿਹਾਰਕ ਰਣਨੀਤੀਆਂ ਸਾਂਝੀਆਂ ਕੀਤੀਆਂ | ਪ੍ਰੋਗਰਾਮ ਦਾ ਸਮਾਪਤੀ ਵੰਦਨਾ ਸਿੰਘ, ਪਿ੍ੰਸੀਪਲ, ਗਿ੍ਡ ਸਕੂਲ ਦੁਆਰਾ ਅੰਤਿਮ ਟਿੱਪਣੀਆਂ ਤੇ ਧੰਨਵਾਦ ਦੇ ਮਤੇ ਨਾਲ ਹੋਇਆ |