ਚੰਡੀਗੜ੍ਹ, 27 ਸਤੰਬਰ (ਬਲਜਿੰਦਰ ਸਿੰਘ ਹਾਂਡਾ)- ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐਫ) ਦੀ 13ਵੀਂ ਬਟਾਲੀਅਨ ਨੇ 'ਸਵੱਛਤਾ ਹੀ ਸੇਵਾ' ਦੇ ਨਾਅਰੇ ਹੇਠ ਸਵੱਛਤਾ ਪਖਵਾੜੇ ਦੇ ਹਿੱਸੇ ਵਜੋਂ ਨਗਰ ਨਿਗਮ ਦੇ ਸਹਿਯੋਗ ਨਾਲ ਚੰਡੀਗੜ੍ਹ ਦੇ ਸੈਕਟਰ 44 ਮਾਰਕੀਟ 'ਚ ਬਹੁਤ ਉਤਸ਼ਾਹ ਨਾਲ ਸਫ਼ਾਈ ਮੁਹਿੰਮ ਚਲਈ ਗਈ | ਇਹ ਸਫ਼ਾਈ ਮੁਹਿੰਮ ਕਮਾਡੈਂਟ ਕਮਲ ਸਿਸੋਦੀਆ ਅਤੇ ਸੈਕਿੰਡ-ਇਨ-ਕਮਾਂਡ ਕੈਲਾਸ਼ ਚੰਦਰ ਅਹਿਲਾਵਤ ਦੀ ਅਗਵਾਈ ਹੇਠ ਚਲਾਈ ਗਈ | 13ਵੀਂ ਬਟਾਲੀਅਨ ਦੇ ਕਰਮਚਾਰੀਆਂ, ਨਗਰ ਨਿਗਮ ਸਫ਼ਾਈ ਕਰਮਚਾਰੀਆਂ ਤੇ ਸੈਕਟਰ 44ਡੀ ਦੇ ਨਾਗਰਿਕਾਂ ਨੇ ਸਫ਼ਾਈ ਮੁਹਿੰਮ 'ਚ ਸਰਗਰਮੀ ਨਾਲ ਹਿੱਸਾ ਲਿਆ | ਬਾਜ਼ਾਰ ਸਫ਼ਾਈ ਮੁਹਿੰਮ ਤੋਂ ਪਹਿਲਾਂ, 13ਵੀਂ ਬਟਾਲੀਅਨ ਦੇ ਕਰਮਚਾਰੀਆਂ ਨੇ ਆਪਣੇ ਕੈਂਪ ਤੋਂ ਸੈਕਟਰ-44 ਮਾਰਕੀਟ ਤੱਕ ਇੱਕ ਸਫ਼ਾਈ ਜਾਗਰੂਕਤਾ ਯਾਤਰਾ ਵੀ ਕਰਵਾਈ ਗਈ | ਇਸ ਮੌਕੇ 'ਸਵੱਛ ਭਾਰਤ ਅਭਿਆਨ'- ਇਕ ਦਿਨ, ਇਕ ਘੰਟਾ, ਇਕੱਠੇ ਦਾ ਨਾਅਰਾ ਬੁਲੰਦ ਕਰਦੇ ਹੋਏ, ਸਾਰੇ ਨਾਗਰਿਕਾਂ ਨੂੰ ਆਪਣੇ ਆਲੇ ਦੁਆਲੇ ਦੀ ਸਫ਼ਾਈ ਕਰਨ ਦਾ ਸੱਦਾ ਦਿੱਤਾ ਗਿਆ ਅਤੇ ਦੇਸ਼ ਨੂੰ ਸਾਫ਼-ਸੁਥਰਾ ਬਣਾਉਣ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਕੈਲਾਸ਼ ਚੰਦ ਅਹਲਾਵਤ ਸੈਕਿੰਡ ਕਮਾਂਡਿੰਗ ਅਫ਼ਸਰ, ਸੁਨੀਲ ਖਿਾਚੀ ਡਿਪਟੀ ਕਮਾਡੈਂਟ, ਮਨੋਜ ਕੁਮਾਰ ਸਹਾਇਕ ਕਮਾਡੈਂਟ, ਰਾਜੇਸ਼ਵਰੀ ਦੇਵੀ ਸਹਾਇਕ ਕਮਾਡੈਂਟ, ਨਿਸ਼ਾਂਤ ਸ਼ਰਮਾ ਸਹਾਇਕ ਕਮਾਡੈਂਟ, ਅਧੀਨ ਅਧਿਕਾਰੀਆਂ, ਜਵਾਨਾਂ, ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਤੇ ਨਾਗਰਿਕਾਂ ਨੇ ਮਿਲ ਕੇ ਸਫ਼ਾਈ ਮੁਹਿੰਮ ਚਲਾਈ |