25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸ਼ਹਿਰੀ ਆਯੂਸ਼ਮਾਨ ਅਰੋਗਿਆ ਮੰਦਰ ਚੰਡੀਗੜ੍ਹ 'ਚ ਮੈਗਾ ਸਿਹਤ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 28-09-2025
ਚੰਡੀਗੜ੍ਹ, 27 ਸਤੰਬਰ (ਮਾਰਕੰਡਾ)-ਰਾਸ਼ਟਰੀ ਸਿਹਤ ਮਿਸ਼ਨ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਤੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਨੇ ਸ਼ਹਿਰੀ ਆਯੂਸ਼ਮਾਨ ਅਰੋਗਿਆ ਮੰਦਿਰ ਸੈਕਟਰ-25 ਚੰਡੀਗੜ੍ਹ ਵਿਖੇ ਸਵਸਥ ਨਾਰੀ, ਸਸ਼ਕਤ ਪਰਿਵਾਰ ਅਭਿਆਨ ਦੇ ਤਹਿਤ ਇਕ ਮੈਗਾ ਸਿਹਤ ਕੈਂਪ ਲਗਾਇਆ ਗਿਆ, ਜੋ ਕਿ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਲਗਾਇਆ | ਕੈਂਪ ਵਿਚ ਪੀ.ਜੀ.ਆਈ. ਦੇ ਡਾਇਰੈਕਟਰ ਡਾ. ਵਿਵੇਕ ਲਾਲ, ਐੱਨ.ਐੱਚ.ਐੱਮ. ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਨੋਡਲ ਅਫਸਰ ਡਾ. ਮਨਜੀਤ ਸਿੰਘ ਸਮੇਤ ਵਾਰਡ 16 ਦੀ ਕੌਂਸਲਰ ਪੂਨਮ ਨੇ ਵੀ ਕੈਂਪ 'ਚ ਸ਼ਿਰਕਤ ਕੀਤੀ | ਡਾ. ਵਿਵੇਕ ਲਾਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅÏਰਤਾਂ ਰੱਬ ਦਾ ਰੂਪ ਹੋਣ ਕਰਕੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸਿਹਤਮੰਦ ਰੱਖਣ ਵਿਚ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਂਦੀਆਂ ਹਨ | ਡਾ. ਮਨਜੀਤ ਸਿੰਘ ਨੇ ਕਿਹਾ ਕਿ ਐੱਨ.ਐੱਚ.ਐੱਮ. ਨੇ ਸਿਹਤ ਸੇਵਾਵਾਂ ਨੂੰ ਹਰ ਯੋਗ ਵਿਅਕਤੀ ਤੱਕ ਪਹੁੰਚਣ ਲਈ ਯੋਗ ਉਪਰਾਲੇ ਕੀਤੇ | ਮੈਗਾ ਕੈਂਪ ਦੌਰਾਨ ਅÏਰਤਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਿਹਤ ਸੇਵਾਵਾਂ ਦਾ ਇਕ ਸੰਪੂਰਨ ਪੈਕੇਜ ਪ੍ਰਦਾਨ ਕੀਤਾ | ਕੈਂਪ ਵਿਚ ਟੀ.ਬੀ. ਟੈਸਟਿੰਗ ਅਤੇ ਛਾਤੀ ਦੇ ਐਕਸ-ਰੇ ਲਈ ਇਕ ਮੋਬਾਈਲ ਯੂਨਿਟ, ਹਾਈਪਰਟੈਨਸ਼ਨ, ਸ਼ੂਗਰ ਅਤੇ ਕੈਂਸਰ ਸਕ੍ਰੀਨਿੰਗ, ਭੋਜਨ ਮਿਲਾਵਟ ਟੈਸਟਿੰਗ ਸਟਾਲ, ਮਾਹਵਾਰੀ ਸਿਹਤ ਅਤੇ ਅਨੀਮੀਆ ਬਾਰੇ ਜਾਗਰੂਕਤਾ, ਖੁਰਾਕ ਸਲਾਹ ਤੇ ਖ਼ੂਨਦਾਨ ਮੁਹਿੰਮ, ਨਿਕਸ਼ੇ ਮਿੱਤਰਾ ਲਈ ਰਜਿਸਟਰੇਸ਼ਨ ਕਰਵਾਈ ਗਈ, ਜੋ ਕਿ ਇਹ ਸਾਰੀਆਂ ਸੇਵਾਵਾਂ ਮੁਫ਼ਤ ਸਨ | ਕੈਂਪ ਵਿਚ 300 ਤੋਂ ਵੱਧ ਅÏਰਤਾਂ ਨੂੰ ਮੁਫ਼ਤ ਸਲਾਹ-ਮਸ਼ਵਰਾ ਪ੍ਰਦਾਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਏ. ਏ. ਐੱਮ.-25 ਚੰਡੀਗੜ੍ਹ 'ਚ ਮੈਗਾ ਸਿਹਤ ਕੈਂਪ ਲਗਾਇਆ <br/> ਅਗਲੀ ਖ਼ਬਰ ਸੀ. ਆਰ. ਪੀ. ਐੱਫ. 13ਵੀਂ ਬਟਾਲੀਅਨ ਨੇ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ <br/>
Ad Position 24