25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸਿਹਤ ਵਿਭਾਗ ਏ. ਏ. ਐੱਮ.-25 ਚੰਡੀਗੜ੍ਹ 'ਚ ਮੈਗਾ ਸਿਹਤ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 28-09-2025
ਚੰਡੀਗੜ੍ਹ, 27 ਸਤੰਬਰ (ਮਾਰਕੰਡਾ)-ਸਿਹਤ ਵਿਭਾਗ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਨੇ ਅੱਜ ਏ.ਏ.ਐੱਮ.-25 ਚੰਡੀਗੜ੍ਹ ਵਿਖੇ ਚੱਲ ਰਹੇ ਸਵਸਥ ਨਾਰੀ, ਸਸ਼ਕਤ ਪਰਿਵਾਰ ਮੁਹਿੰਮ ਦੇ ਹਿੱਸੇ ਵਜੋਂ ਇੱਕ ਮੈਗਾ ਸਿਹਤ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਪੀ.ਜੀ.ਆਈ.ਐੱਮ.ਈ.ਆਰ. ਦੇ ਡਾਇਰੈਕਟਰ ਡਾ. ਵਿਵੇਕ ਲਾਲ ਨੇ ਸਿਹਤ ਵਿਭਾਗ ਦੇ ਪ੍ਰੋਗਰਾਮ ਅਫ਼ਸਰਾਂ ਅਤੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਫੈਕਲਟੀ ਮੈਂਬਰਾਂ ਦੀ ਮੌਜੂਦਗੀ ਵਿਚ ਕੀਤਾ | ਕੈਂਪ ਵਿਚ ਅÏਰਤਾਂ ਅਤੇ ਬੱਚਿਆਂ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਏ.ਐਨ.ਸੀ ਦੇਖਭਾਲ, ਟੀਕਾਕਰਨ, ਕਿਸ਼ੋਰ ਸਿਹਤ, ਅਨੀਮੀਆ, ਸਕ੍ਰੀਨਿੰਗ ਅਤੇ ਮੂੰਹ ਦੀ ਜਾਂਚ ਕੀਤੀ ਗਈ | ਕੈਂਪ ਦੌਰਾਨ ਮੈਡੀਸਨ, ਗਾਇਨੀਕੋਲੋਜੀ ਅਤੇ ਪ੍ਰਸੂਤੀ, ਚਮੜੀ ਵਿਗਿਆਨ, ਨੇਤਰ ਵਿਗਿਆਨ, ਟੀ.ਐਨ.ਟੀ, ਦੰਦਾਂ ਦੇ ਡਾਕਟਰੀ ਅਤੇ ਮਨੋਵਿਗਿਆਨ ਦੇ ਮਾਹਿਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ | ਕੈਂਪ ਵਿਚ ਛਾਤੀ ਦੇ ਐਕਸ-ਰੇ ਲਈ ਇੱਕ ਹੈਂਡਹੈਲਡ ਐਕਸ-ਰੇ ਮਸ਼ੀਨ ਤਾਇਨਾਤ ਕੀਤੀ ਗਈ, ਨਾਲ ਹੀ ਥੁੱਕ ਦੀ ਜਾਂਚ ਅਤੇ ਹੋਰ ਜ਼ਰੂਰੀ ਪ੍ਰਯੋਗਸ਼ਾਲਾ ਜਾਂਚਾਂ ਵੀ ਕੀਤੀਆਂ ਗਈਆਂ | ਟੀਬੀ ਦੇ ਮਰੀਜ਼ਾਂ ਨੂੰ ਪੋਸ਼ਣ ਸਹਾਇਤਾ ਉਪਾਅ ਵਜੋਂ ਭੋਜਨ ਦੀਆਂ ਟੋਕਰੀਆਂ ਵੀ ਵੰਡੀਆਂ ਗਈਆਂ | ਕੈਂਪ ਵਿਚ ਕੁੱਲ 3,990 ਭਾਗੀਦਾਰਾਂ ਨੇ ਜਾਂਚ ਕਰਵਾਈ |

Ad Position 22
No active advertisement
ਪਿਛਲੀ ਖ਼ਬਰ ਡਾ. ਮਨੀਸ਼ਾ ਸ਼ਰਮਾ ਨੇ ਚੰਡੀਗੜ੍ਹ ਕਮਿਸ਼ਨ ਫ਼ਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ ਦੇ ਮੈਂਬਰ ਦਾ ਅਹੁਦਾ ਸੰਭਾਲਿਆ... ਅਗਲੀ ਖ਼ਬਰ ਸ਼ਹਿਰੀ ਆਯੂਸ਼ਮਾਨ ਅਰੋਗਿਆ ਮੰਦਰ ਚੰਡੀਗੜ੍ਹ 'ਚ ਮੈਗਾ ਸਿਹਤ ਕੈਂਪ ਲਗਾਇਆ <br/>
Ad Position 24