25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਫੋਰਟਿਸ ਮੁਹਾਲੀ ਵਿਖੇ ਦਿਲ ਦੀ ਗੰਭੀਰ ਬਿਮਾਰੀ ਵਾਲੇ 62 ਸਾਲਾ ਮਰੀਜ਼ ਨੂੰ ਨੋਨ-ਸਰਜੀਕਲ ਪ੍ਰਕਿਰਿਆ ਰਾਹੀਂ ਨਵਾਂ ਜੀਵਨ ਮਿਲਿਆ <br/>

Ad Position 21
No active advertisement
ਅਜੀਤ ਡੈਸਕ 28-09-2025
ਚੰਡੀਗੜ੍ਹ, 27 ਸਤੰਬਰ (ਅ. ਬ.)-ਫੋਰਟਿਸ ਹਸਪਤਾਲ ਮੁਹਾਲੀ ਵਿਖੇ ਕਾਰਡੀਓਲੋਜੀ ਟੀਮ ਨੇ ਡਾ. ਆਰ. ਕੇ. ਜਸਵਾਲ ਮੁਖੀ ਕਾਰਡੀਓਲੋਜੀ ਵਿਭਾਗ ਤੇ ਡਾਇਰੈਕਟਰ- ਕੈਥਲੈਬਸ ਦੀ ਅਗਵਾਈ ਵਿਚ ਟ੍ਰਾਂਸਕੈਥੀਟਰ ਐਓਰਟਿਕ ਵਾਲਵ ਰਿਪਲੇਸਮੈਂਟ (ਟੀ. ਏ. ਵੀ. ਆਰ.) ਦੀ ਸਭ ਤੋਂ ਐਡਵਾਂਸਡ ਤੇ ਨੋਨ-ਸਰਜੀਕਲ ਪ੍ਰਕਿਰਿਆ ਰਾਹੀਂ ਕਈ ਵੱਖ-ਵੱਖ ਰੋਗਾਂ ਤੋਂ ਪੀੜਤ ਤੇ ਸਰਜਰੀ ਲਈ ਅਯੋਗ 62 ਸਾਲਾ ਮਰੀਜ਼ ਦਾ ਸਫਲਤਾਪੂਰਵਕ ਇਲਾਜ ਕੀਤਾ ਹੈ | ਆਮ ਤÏਰ 'ਤੇ ਟੀ. ਏ. ਵੀ. ਆਰ. ਪ੍ਰਕਿਰਿਆ ਮਰੀਜ਼ ਦੇ ਖੱਬੇ ਦਿਲ ਵਿਚ ਬਲਾਕਡ ਐਓਰਟਿਕ ਵਾਲਵ ਰਾਹੀਂ ਗਰਾਈਨ ਆਰਟਰੀ ਤੋਂ ਇਕ ਤਾਰ ਨੂੰ ਪਿੱਛੇ ਵੱਲ ਲੰਘਾ ਕੇ ਕੀਤਾ ਜਾਂਦਾ ਹੈ | ਇਸ ਤਾਰ ਨਾਲ, ਇਕ ਕਾਰਡੀਓਲੋਜਿਸਟ ਗਰੌਇਨ ਆਰਟਰੀ ਤੋਂ ਵਾਲਵ ਨੂੰ ਦਿਲ ਤੱਕ ਲੈ ਜਾਂਦਾ ਹੈ ਤੇ ਇਸ ਨੂੰ ਉਥੇ ਇੰਪਲਾਂਟ ਕਰਦਾ ਹੈ | ਇਸ ਮਾਮਲੇ ਵਿਚ ਮੁੱਖ ਚੁਣÏਤੀ ਮਰੀਜ਼ ਦਾ ਮੂਲ ਵਾਲਵ ਸੀ, ਜੋ ਬੁਰੀ ਤਰ੍ਹਾਂ ਬੰਦ, ਵਿਗੜਿਆ ਹੋਇਆ ਤੇ ਕੈਲਸੀਫਾਈਡ ਸੀ | ਇਸ ਲਈ, ਤਾਰ ਜੋ ਕਿ ਇਕ ਟਰੈਕ ਵਜੋਂ ਕੰਮ ਕਰਦੀ ਹੈ-ਇੰਪਲਾਂਟੇਸ਼ਨ ਲਈ ਵਾਲਵ 'ਚੋਂ ਨਹੀਂ ਲੰਘ ਰਹੀ ਸੀ | ਇਸ ਬਿਮਾਰ ਵਾਲਵ ਤੱਕ ਬਿਨਾਂ ਸਰਜਰੀ ਦੇ ਪਹੁੰਚਣ ਲਈ ਉਪਲਬਧ ਇਕੋ ਇਕ ਰਸਤਾ ਗਰੌਇਨ ਨਾੜੀ ਤੋਂ ਦਿਲ ਦੇ ਸੱਜੇ ਚੈਂਬਰਾਂ ਤੱਕ ਜਾਣਾ ਸੀ, ਫਿਰ ਖੱਬੇ ਦਿਲ ਵਿਚ ਸੈਪਟਲ ਪੰਕਚਰ ਰਾਹੀਂ ਪਾਰ ਕਰਨਾ ਸੀ ਤੇ ਫਿਰ ਖੂਨ ਦੇ ਕੁਦਰਤੀ ਜੈੱਟ ਨਾਲ ਉਲਟ ਦਿਸ਼ਾ ਵਿਚ ਵਾਲਵ ਨੂੰ ਪਾਰ ਕਰਨਾ ਸੀ | ਇਹ ਸਰਜਰੀ ਦੀ ਵਿਲੱਖਣਤਾ ਸੀ, ਜਿਸ ਤੋਂ ਬਾਅਦ ਡਾ. ਜਸਵਾਲ ਨੇ ਇੰਡੀਆ ਵਾਲਵ 2025 ਵਿਚ ਵੀ ਕੇਸ ਪੇਸ਼ ਕੀਤਾ, ਜੋ ਕਿ ਦੁਨੀਆ ਭਰ ਦੇ ਮਾਹਰ ਕਾਰਡੀਓਲੋਜਿਸਟਾਂ ਨੂੰ ਆਪਣੇ ਤਜ਼ਰਬੇ ਸਾਂਝੇ ਕਰਨ ਲਈ ਇਕ ਸਾਂਝੇ ਪਲੇਟਫਾਰਮ 'ਤੇ ਲਿਆਉਣ ਵਾਲੇ ਸਭ ਤੋਂ ਪ੍ਰਸਿੱਧ ਵਾਲਵ ਕਾਨਫਰੰਸਾਂ 'ਚੋਂ ਇਕ ਹੈ |

Ad Position 22
No active advertisement
ਪਿਛਲੀ ਖ਼ਬਰ ਰਾਜਨ ਸ਼ਰਮਾ ਵਲੋਂ ਐੱਨ. ਪੀ. ਸੀ. ਮਿਸਟਰ ਹਰਿਆਣਾ ਚੈਂਪੀਅਨਸ਼ਿਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਸਥਾਨਕ ਸਰਕਾਰਾਂ ਵਿਭਾਗ ਯਕੀਨੀ ਬਣਾਵੇ ਕਿ ਸੀਵਰਮੈਨ ਤੇ ਸਫ਼ਾਈ ਸੇਵਕਾਂ ਦੀ ਨਵੀਂ ਕੋਈ ਵੀ ਭਰਤੀ ਰੈਗੂਲਰ ਆਧਾਰ 'ਤੇ ਹੋਵ...
Ad Position 24