25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਰਾਜਨ ਸ਼ਰਮਾ ਵਲੋਂ ਐੱਨ. ਪੀ. ਸੀ. ਮਿਸਟਰ ਹਰਿਆਣਾ ਚੈਂਪੀਅਨਸ਼ਿਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 28-09-2025
ਪੰਚਕੂਲਾ, 27 ਸਤੰਬਰ (ਕਪਿਲ)-ਪੰਚਕੂਲਾ ਦੇ ਰਾਏਪੁਰ ਰਾਣੀ ਦੇ ਬਾਡੀ-ਬਿਲਡਰ ਅਤੇ ਪਾਵਰ-ਲਿਫ਼ਟਰ ਰਾਜਨ ਸ਼ਰਮਾ ਨੇ ਇਕ ਵਾਰ ਫਿਰ ਸੂਬੇ ਦਾ ਮਾਣ ਵਧਾਇਆ ਹੈ | 23 ਸਾਲਾ ਰਾਜਨ ਨੇ ਹਾਲ ਹੀ 'ਚ ਕੁਰੂਕਸ਼ੇਤਰ 'ਚ ਹੋਈ ਐੱਨ. ਪੀ. ਸੀ. ਮਿਸਟਰ ਹਰਿਆਣਾ ਚੈਂਪੀਅਨਸ਼ਿਪ-2025 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਨਜ਼ ਫਿਜ਼ੀਕ ਕੈਟਾਗਰੀ 'ਚ ਦੂਜਾ ਸਥਾਨ ਅਤੇ ਬਾਡੀ ਬਿਲਡਿੰਗ ਕੈਟਾਗਰੀ 'ਚ ਤੀਜਾ ਸਥਾਨ ਹਾਸਲ ਕੀਤਾ ਹੈ | ਇਸ ਸੰਬੰਧੀ ਪੰਚਕੂਲਾ ਵਿਖੇ ਸੱਦੇ ਗਏ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਰਾਜਨ ਸ਼ਰਮਾ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਖੇਡਾਂ ਅਤੇ ਫਿਟਨੈੱਸ ਵੱਲ ਧਿਆਨ ਦਿੰਦੇ ਆ ਰਹੇ ਹਨ | ਸੀਮਿਤ ਸ੍ਰੋਤਾਂ ਦੇ ਬਾਵਜੂਦ ਕੜੀ ਮਿਹਨਤ ਨਾਲ ਉਨ੍ਹਾਂ ਨੇ ਵੱਡਾ ਮੁਕਾਮ ਹਾਸਿਲ ਕੀਤਾ ਹੈ | ਇਸ ਤੋਂ ਪਹਿਲਾਂ ਵੀ ਉਹ ਮਿਸਟਰ ਵਲਰਡ, ਮਿਸਟਰ ਇੰਡੀਆ ਅਤੇ ਮਿਸਟਰ ਏਸ਼ੀਆ ਵਰਗੇ ਖ਼ਿਤਾਬ ਜਿੱਤ ਚੁੱਕੇ ਹਨ | ਇਸੇ ਦੌਰਾਨ ਰਾਜਨ ਸ਼ਰਮਾ ਦੇ ਪਿਤਾ ਅਸ਼ਵਨੀ ਕੁਮਾਰ ਨੇ ਕਿਹਾ ਕਿ ਰਾਜਨ ਨੇ ਸਾਨੂੰ ਹਮੇਸ਼ਾ ਮਾਣ ਮਹਿਸੂਸ ਕਰਵਾਇਆ ਹੈ | ਪਿੰਡ ਦੇ ਲੋਕ ਵੀ ਉਸ ਦੀ ਸਫ਼ਲਤਾ ਤੋਂ ਬੇਹੱਦ ਖੁਸ਼ ਹਨ |

Ad Position 22
No active advertisement
ਪਿਛਲੀ ਖ਼ਬਰ ਮੁਟਿਆਰ ਦੀ ਭੇਦਭਰੇ ਹਾਲਾਤ 'ਚ ਦਰੱਖ਼ਤ ਨਾਲ ਲਟਕਦੀ ਲਾਸ਼ ਮਿਲੀ ਅਗਲੀ ਖ਼ਬਰ ਫੋਰਟਿਸ ਮੁਹਾਲੀ ਵਿਖੇ ਦਿਲ ਦੀ ਗੰਭੀਰ ਬਿਮਾਰੀ ਵਾਲੇ 62 ਸਾਲਾ ਮਰੀਜ਼ ਨੂੰ ਨੋਨ-ਸਰਜੀਕਲ ਪ੍ਰਕਿਰਿਆ ਰਾਹੀਂ ਨਵਾਂ ਜੀਵਨ...
Ad Position 24