30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਨੂੰ ਪਿੰਡ ਪੰਡਵਾਲਾ ਵਿਖੇ ਮਿਲਿਆ ਭਰਵਾਂ ਸਮਰਥਨ <br/>

Ad Position 21
No active advertisement
ਪਿੰਡ ਪੰਡਵਾਲਾ ਦੇ ਸਾਬਕਾ ਸਰਪੰਚ ਰਾਮਪਾਲ ਸੈਣੀ ਅਤੇ ਉਨ੍ਹਾਂ ਦੇ ਸਾਥੀਆਂ ਦਾ ਪਾਰਟੀ ਅੰਦਰ ਸਵਾਗਤ ਕਰਦੇ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ | ਤਸਵੀਰ : ਗੁਰਮੀਤ ਸਿੰਘ <br/> 02-11-2025
ਡੇਰਾਬੱਸੀ, 1 ਨਵੰਬਰ (ਗੁਰਮੀਤ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਜਸ਼ੈਲੀ, ਉਨ੍ਹਾਂ ਦੇ ਵਿਕਾਸ-ਮੁਖੀ ਏਜੰਡੇ ਅਤੇ ਦੇਸ਼ ਲਈ ਲਏ ਗਏ ਵੱਡੇ ਫ਼ੈਸਲਿਆਂ ਤੋਂ ਪ੍ਰੇਰਿਤ ਹੋ ਕੇ ਅੱਜ ਨੇੜਲੇ ਪਿੰਡ ਪੰਡਵਾਲਾ ਦੇ ਸਾਬਕਾ ਸਰਪੰਚ ਰਾਮਪਾਲ ਸੈਣੀ ਸਮੇਤ ਕਈ ਹੋਰ ਆਗੂ ਤੇ ਸਮਾਜ ਸੇਵੀ ਹਸਤੀਆਂ ਭਾਜਪਾ 'ਚ ਸ਼ਾਮਿਲ ਹੋਈਆਂ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਡੇਰਾਬੱਸੀ ਦੇ ਸੀਨੀਅਰ ਭਾਜਪਾ ਆਗੂ ਅਤੇ ਸਮਾਜ ਸੇਵੀ ਗੁਰਦਰਸ਼ਨ ਸਿੰਘ ਸੈਣੀ ਨੇ ਰਾਮਪਾਲ ਸੈਣੀ ਅਤੇ ਉਨ੍ਹਾਂ ਦੇ ਸਾਥੀਆਂ ਦਾ ਪਾਰਟੀ 'ਚ ਸਵਾਗਤ ਕਰਨ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਰਾਮਪਾਲ ਸੈਣੀ ਦੇ ਭਾਜਪਾ 'ਚ ਆਉਣ ਨਾਲ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤੀ ਮਿਲੇਗੀ ਕਿਉਂਕਿ ਰਾਮਪਾਲ ਸੈਣੀ ਦੀ ਜਨਤਾ 'ਚ ਚੰਗੀ ਪਕੜ ਹੈ | ਉਨ੍ਹਾਂ ਦੀ ਸ਼ਮੂਲੀਅਤ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਆਮ ਲੋਕ ਅਤੇ ਆਗੂ ਹੁਣ ਸਿਰਫ਼ ਵਿਕਾਸ ਦੀ ਰਾਜਨੀਤੀ ਚਾਹੁੰਦੇ ਹਨ ਜੋ ਕਿ ਸਿਰਫ਼ ਭਾਜਪਾ ਹੀ ਦੇ ਸਕਦੀ ਹੈ | ਭਾਜਪਾ 'ਚ ਸ਼ਾਮਿਲ ਹੋਏ ਮੈਂਬਰ ਮੋਹਿਤ ਸੈਣੀ, ਜਸਵਿੰਦਰ ਸੈਣੀ, ਕਿ੍ਸ਼ਨਪਾਲ ਸੈਣੀ ਤੇ ਕੁਲਬੀਰ ਸਿੰਘ ਸੈਣੀ ਦਾ ਸਵਾਗਤ ਕਰਦਿਆਂ ਗੁਰਦਰਸ਼ਨ ਸਿੰਘ ਸੈਣੀ ਕਿਹਾ ਕਿ ਇਨ੍ਹਾਂ ਦੇ ਆਉਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਲੋਕ-ਸੇਵਾ ਦਾ ਦਾਇਰਾ ਹੋਰ ਵਿਸ਼ਾਲ ਹੋਵੇਗਾ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਕਾਸ ਕਾਰਜਾਂ ਲਈ ਵੱਡੇ ਫ਼ੈਸਲੇ ਲੈਂਦੇ ਹਨ | ਉਨ੍ਹਾਂ ਦੀ ਮੁੱਖ ਨੀਤੀ ਰਾਸ਼ਟਰ ਨੂੰ ਪਹਿਲ ਦੇਣੀ ਹੈ ਅਤੇ ਗ਼ਰੀਬਾਂ ਲਈ ਚਲਾਈਆਂ ਗਈਆਂ ਯੋਜਨਾਵਾਂ ਅਤੇ ਦੇਸ਼ ਨੂੰ ਵਿਸ਼ਵ ਪੱਧਰ 'ਤੇ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਤੋਂ ਹਰ ਕੋਈ ਬਹੁਤ ਪ੍ਰਭਾਵਿਤ ਹੈ | ਇਸੇ ਤਰ੍ਹਾਂ ਗੁਆਂਢੀ ਸੂਬੇ ਹਰਿਆਣਾ ਵਿਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਕੰਮਾਂ ਦਾ ਪ੍ਰਭਾਵ ਪੰਜਾਬ 'ਚ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ ਪੰਜਾਬ ਦੇ ਲੋਕਾਂ ਦਾ ਝੁਕਾਅ ਆਪ ਮੁਹਾਰੇ ਭਾਜਪਾ ਵੱਲ ਹੋ ਰਿਹਾ ਹੈ ਅਤੇ ਕਈ ਅਹਿਮ ਸਿਆਸੀ ਚਿਹਰੇ ਭਾਜਪਾ 'ਚ ਸ਼ਾਮਿਲ ਹੋ ਰਹੇ ਹਨ | ਇਸ ਮੌਕੇ ਸੰਜੇ ਗੁਪਤਾ, ਬਿੱਟੂ, ਦੇਵ ਮੰਡਲ ਪ੍ਰਧਾਨ, ਹਰਦੀਪ ਸਿੰਘ, ਹਰਪ੍ਰੀਤ ਸਿੰਘ ਟਿੰਕੂ, ਪੁਸ਼ਪਿੰਦਰ ਮਹਿਤਾ ਤੇ ਸਨਅਤ ਭਾਰਤਵਾਜ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਗਮਾਡਾ ਵਲੋਂ ਲਗਾਏ ਗਏ ਕੈਂਪ ਦੇ ਪਹਿਲੇ ਦਿਨ 864 ਕੇਸਾਂ ਦਾ ਕੀਤਾ ਨਿਪਟਾਰਾ : ਹਰਦੀਪ... ਅਗਲੀ ਖ਼ਬਰ ਰਤਵਾੜਾ ਸਾਹਿਬ ਵਿਖੇ ਚਾਰ ਰੋਜ਼ਾ ਸਮਾਗਮ ਦੇ ਤੀਜੇ ਦਿਨ ਅੰਮਿ੍ਤ ਸੰਚਾਰ ਦੌਰਾਨ ਵੱਡੀ ਗਿਣਤੀ ਪ੍ਰਾਣੀ ਗੁਰੂ ਦੇ ਲੜ ਲੱਗੇ...
Ad Position 24