29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਝਰਮਲ ਨਦੀ ਦੇ ਪਾਣੀ ਤੋਂ ਉੱਠਣ ਵਾਲੀ ਬਦਬੂ ਕਾਰਨ ਲੋਕ ਪ੍ਰੇਸ਼ਾਨ

ਲਾਲੜੂ, 29 ਅਗਸਤ (ਰਾਜਬੀਰ ਸਿੰਘ)-ਸਥਾਨਕ ਦਰਜਨਾਂ ਪਿੰਡਾਂ ਦੇ ਨੇੜਿਓਂ ਲੰਘਦੀ ਝਰਮਲ ਨਦੀ ਜੋ ਕਿ ਕਿਸੇ ਸਮੇਂ ਇਲਾਕਾ ਵਾਸੀਆਂ ਲਈ ਵਰਦਾਨ ਮੰਨੀ ਜਾਂਦੀ ਸੀ, ਅੱਜ ਪ੍ਰਦੂਸ਼ਣ ਕਾਰਨ ਸ਼ਰਾਪ ਬਣ ਗਈ ਹੈ। ਇਲਾਕਾ ਵਾਸੀਆਂ ਨੇ ਦੋਸ਼ ਲਗਾਇਆ ਕਿ ਨਦੀ ਦੇ ਆਸ-ਪਾਸ ਸਥਿਤ ਕੁਝ ਉਦਯੋਗਾਂ ਵਿਚੋਂ ਨਿਕਲਣ ਵਾਲਾ ਰਸਾਇਣ-ਯੁਕਤ ਪਾਣੀ ਕਥਿਤ ਤੌਰ ‘ਤੇ ਨਦੀ ਵਿਚ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਨਦੀ ਦਾ ਪਾਣੀ ਦੂਸ਼ਿਤ ਹੋ ਚੁੱਕਾ ਹੈ ਅਤੇ ਆਲੇ-ਦੁਆਲੇ ਦੇ ਇਲਾਕੇ ਵਿਚ ਤੇਜ਼ ਬਦਬੂ ਫੈਲ ਰਹੀ ਹੈ।

Ad Position 21
No active advertisement
ਅਜੀਤ ਡੈਸਕ 30-08-2026
ਲਾਲੜੂ, 29 ਅਗਸਤ (ਰਾਜਬੀਰ ਸਿੰਘ)-ਸਥਾਨਕ ਦਰਜਨਾਂ ਪਿੰਡਾਂ ਦੇ ਨੇੜਿਓਂ ਲੰਘਦੀ ਝਰਮਲ ਨਦੀ ਜੋ ਕਿ ਕਿਸੇ ਸਮੇਂ ਇਲਾਕਾ ਵਾਸੀਆਂ ਲਈ ਵਰਦਾਨ ਮੰਨੀ ਜਾਂਦੀ ਸੀ, ਅੱਜ ਪ੍ਰਦੂਸ਼ਣ ਕਾਰਨ ਸ਼ਰਾਪ ਬਣ ਗਈ ਹੈ। ਇਲਾਕਾ ਵਾਸੀਆਂ ਨੇ ਦੋਸ਼ ਲਗਾਇਆ ਕਿ ਨਦੀ ਦੇ ਆਸ-ਪਾਸ ਸਥਿਤ ਕੁਝ ਉਦਯੋਗਾਂ ਵਿਚੋਂ ਨਿਕਲਣ ਵਾਲਾ ਰਸਾਇਣ-ਯੁਕਤ ਪਾਣੀ ਕਥਿਤ ਤੌਰ ‘ਤੇ ਨਦੀ ਵਿਚ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਨਦੀ ਦਾ ਪਾਣੀ ਦੂਸ਼ਿਤ ਹੋ ਚੁੱਕਾ ਹੈ ਅਤੇ ਆਲੇ-ਦੁਆਲੇ ਦੇ ਇਲਾਕੇ ਵਿਚ ਤੇਜ਼ ਬਦਬੂ ਫੈਲ ਰਹੀ ਹੈ। ਪਿੰਡ ਦੱਪਰ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਸ ਬਦਬੂ ਕਾਰਨ ਨਦੀ ਦੇ ਨੇੜਿਓਂ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ ਅਤੇ ਕਈ ਵਾਰ ਸਾਹ ਲੈਣ ਵਿਚ ਵੀ ਦਿੱਕਤ ਮਹਿਸੂਸ ਹੁੰਦੀ ਹੈ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਹੱਲ ਨਾ ਕੱਢਿਆ ਗਿਆ ਤਾਂ ਇਸ ਦਾ ਲੋਕਾਂ ਦੀ ਸਿਹਤ ‘ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਸਥਾਨਕ ਵਸਨੀਕ ਬਖਸ਼ੀਸ਼ ਸਿੰਘ ਭੱਟੀ, ਪ੍ਰਦੀਪ ਸਿੰਘ, ਬਲਕਾਰ ਸਿੰਘ, ਸੁਰਿੰਦਰ ਸਿੰਘ, ਮੋਤੀ ਰਾਮ ਤੇ ਗੁਰਪਾਲ ਸਿੰਘ ਆਦਿ ਨੇ ਦੱਸਿਆ ਕਿ ਕੁਝ ਦਹਾਕੇ ਪਹਿਲਾਂ ਝਰਮਲ ਨਦੀ ਦਾ ਪਾਣੀ ਕਾਫੀ ਸਾਫ਼ ਹੁੰਦਾ ਸੀ, ਜੋ ਕਿ ਇਲਾਕੇ ਦੇ ਲੋਕਾਂ ਲਈ ਵਰਦਾਨ ਸੀ। ਇਸ ਨਦੀ ਦੇ ਪਾਣੀ ਦੀ ਵਰਤੋਂ ਪਿੰਡ ਜਵਾਹਰਪੁਰ, ਘੋਲੂਮਾਜਰਾ, ਦੱਪਰ, ਚਾਂਦਹੇੜੀ, ਲਾਲੜੂ, ਮਗਰਾ ਅਤੇ ਆਲਮਗੀਰ ਸਮੇਤ ਕਈ ਪਿੰਡਾਂ ਦੇ ਲੋਕ ਖੇਤੀਬਾੜੀ, ਘਰੇਲੂ ਕੰਮਾਂ ਅਤੇ ਪਸ਼ੂਆਂ ਲਈ ਕਰਦੇ ਸਨ। ਉਨ੍ਹਾਂ ਦੱਸਿਆ ਕਿ ਨਦੀ ਦੇ ਆਸ-ਪਾਸ ਉਦਯੋਗ ਸਥਾਪਿਤ ਹੋਣ ਤੋਂ ਬਾਅਦ ਇਸ ਦੀ ਹਾਲਤ ਲਗਾਤਾਰ ਖ਼ਰਾਬ ਹੁੰਦੀ ਗਈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਕਈ ਵਾਰ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਕੋਲ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਜਾ ਚੁੱਕੀਆਂ ਹਨ, ਪਰ ਸਮੱਸਿਆ ਦਾ ਸਥਾਈ ਹੱਲ ਨਹੀਂ ਕੱਢਿਆ ਗਿਆ । ਉਧਰ ਦੂਜੇ ਪਾਸੇ ਇਸ ਮਾਮਲੇ ਸੰਬੰਧੀ ਸੰਪਰਕ ਕਰਨ ‘ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੁਹਾਲੀ ਦੀ ਐਕਸੀਅਨ ਕੰਵਲਦੀਪ ਕੌਰ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ‘ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਕੱਲ੍ਹ ਹੀ ਪਾਣੀ ਦੇ ਨਮੂਨੇ ਲੈਣ ਲਈ ਟੀਮ ਭੇਜਣਗੇ ਤਾਂ ਜੋ ਨਦੀ ਦੇ ਪਾਣੀ ਦੀ ਜਾਂਚ ਹੋ ਸਕੇ ਅਤੇ ਲੋਕਾਂ ਨੂੰ ਰਾਹਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਮੁੱਖ ਅਧਿਆਪਕ ਦੇ ਕਤਲ ਮਾਮਲੇ ’ਚ ਮੁਲਜ਼ਮ ਨੂੰ ਅਦਾਲਤ ਨੇ ਨਿਆਇਕ ਹਿਰਾਸਤ ’ਚ ਭੇਜਿਆ ਇਨਸਾਫ਼ ਦੀ ਮੰਗ ਨੂੰ ਲੈ ਕੇ ਪਰਿਵਾਰ ਅਗਲੀ ਖ਼ਬਰ ਮੁਹਾਲੀ ਦੇ ਵਾ. ਨੰ. 6 ਵਿਖੇ ਬੈਡਮਿੰਟਨ ਟੂਰਨਾਮੈਂਟ ਦੀ ਸ਼ੁਰੂਆਤ
Ad Position 24