07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਵਿਦਿਆਰਥੀਆਂ ਨੇ ਨਵੀਨਤਾਕਾਰੀ ਤੇ ਅਗਾਂਹਵਧੂ ਮਾਡਲ ਕੀਤੇ ਪੇਸ਼

ਚੰਡੀਗੜ੍ਹ, 7 ਨਵੰਬਰ (ਸੁਖਵਿੰਦਰ ਸਿੰਘ ਸ਼ਾਨ)-ਸੇਂਟ ਜ਼ੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ ਚੰਡੀਗੜ੍ਹ ਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਇਕ ਵਿਗਿਆਨ ਤੇ ਕਾਮਰਸ ਪ੍ਰਦਰਸ਼ਨੀ ਦੌਰਾਨ ਆਪਣੀ ਪ੍ਰਤਿਭਾ ਅਤੇ ਨਵੀਨਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਵਿਚ ਮਾਪੇ-ਅਧਿਆਪਕ ਮਿਲਣੀ ਮੌਕੇ ਬੱਚਿਆਂ ਦੀ ਉੱਦਮੀ ਸਮਰੱਥਾ ਦੇਖ ਕੇ ਮਾਪਿਆਂ ਨੇ ਉਨ੍ਹਾਂ ਦਾ ਉਤਸ਼ਾਹ ਵਧਾਇਆ।

Ad Position 21
No active advertisement
ਵਿਦਿਆਰਥੀਆਂ ਵਲੋਂ ਵਿਗਿਆਨ ਤੇ ਕਾਮਰਸ ਸੰਬੰਧੀ ਲਾਈ ਪ੍ਰਦਰਸ਼ਨੀ ਦੇਖਦੇ ਹੋਏ ਮਾਪੇ। ਤਸਵੀਰ : ਗੁਰਿੰਦਰ ਸਿੰਘ 08-11-2026
ਚੰਡੀਗੜ੍ਹ, 7 ਨਵੰਬਰ (ਸੁਖਵਿੰਦਰ ਸਿੰਘ ਸ਼ਾਨ)-ਸੇਂਟ ਜ਼ੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ ਚੰਡੀਗੜ੍ਹ ਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਇਕ ਵਿਗਿਆਨ ਤੇ ਕਾਮਰਸ ਪ੍ਰਦਰਸ਼ਨੀ ਦੌਰਾਨ ਆਪਣੀ ਪ੍ਰਤਿਭਾ ਅਤੇ ਨਵੀਨਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਵਿਚ ਮਾਪੇ-ਅਧਿਆਪਕ ਮਿਲਣੀ ਮੌਕੇ ਬੱਚਿਆਂ ਦੀ ਉੱਦਮੀ ਸਮਰੱਥਾ ਦੇਖ ਕੇ ਮਾਪਿਆਂ ਨੇ ਉਨ੍ਹਾਂ ਦਾ ਉਤਸ਼ਾਹ ਵਧਾਇਆ।ਵਿਗਿਆਨ ਵਿਭਾਗ ਵਿਚ ‘ਨਵਾਂ ਭਾਰਤ’ ਦੇ ਭਵਿੱਖਮੁਖੀ ਵਿਸ਼ੇ ’ਤੇ ਅਧਾਰਤ ਨਵੀਨਤਾਕਾਰੀ ਅਤੇ ਅਗਾਂਹਵਧੂ ਮਾਡਲ ਪੇਸ਼ ਕੀਤੇ ਗਏ ਸਨ। ਇਸ ਦੇ ਨਾਲ ਹੀ, ਕਾਮਰਸ ਵਿਭਾਗ ਨੇ ‘ਯੰਗ ਐਂਟਰਪ੍ਰੀਨਿਓਰ ਨੈਸਟ’ ਦੇ ਤਹਿਤ ਵਿਹਾਰਕ ਕਾਰੋਬਾਰੀ ਪੇਸ਼ਕਾਰੀਆਂ ਰਾਹੀਂ ਸ਼ਾਨਦਾਰ ਉੱਦਮੀ ਉਤਸ਼ਾਹ ਦਾ ਪ੍ਰਦਰਸ਼ਨ ਕੀਤਾ। ਮਾਪਿਆਂ ਨੇ ਪ੍ਰਦਰਸ਼ਨੀਆਂ ਨੂੰ ਦੇਖਣ ਦਾ ਭਰਪੂਰ ਆਨੰਦ ਲਿਆ ਅਤੇ ਕਿਤਾਬੀ ਪੜ੍ਹਾਈ ਨੂੰ ਅਸਲ ਜ਼ਿੰਦਗੀ ਨਾਲ ਜੋੜਨ ਲਈ ਦੋਵਾਂ ਵਿਭਾਗਾਂ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਆਈਵੋਰੀਨ ਕੈਸਟੇਲਾਸ ਅਤੇ ਐਡੀਸ਼ਨਲ ਪ੍ਰਿੰਸੀਪਲ ਚੰਦਨ ਐਸ. ਪਟਵਾਲ ਨੇ ਨਿੱਜੀ ਤੌਰ ’ਤੇ ਹਰ ਇਕ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਦੇ ਉੱਦਮੀ ਜਜ਼ਬੇ ਦੀ ਤਾਰੀਫ਼ ਕੀਤੀ। ਵਿਦਿਆਰਥੀਆਂ ਦੇ ਇਸ ਬਹੁਤ ਹੀ ਰਚਨਾਤਮਕ ਕੰਮ ਦਾ ਮੁਲਾਂਕਣ ਜੱਜਾਂ ਦੇ ਇਕ ਉੱਘੇ ਪੈਨਲ ਦੁਆਰਾ ਕੀਤਾ, ਜਿਸ ਵਿਚ ਸਹਾਇਕ ਡਾਇਰੈਕਟਰ ਨਰੇਸ਼ ਹਾਂਡਾ ਅਤੇ ਬੀਬਾ ਨਰਿੰਦਰ ਗਾਂਧੀ ਸ਼ਾਮਿਲ ਸਨ। ਉਨ੍ਹਾਂ ਨੇ ਵਿਦਿਆਰਥੀਆਂ ਦੇ ਕੰਮ ਦੇ ਉੱਚ ਪੱਧਰ ਦੀ ਭਰਪੂਰ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪੇਸ਼ੈਂਟ ਕੇਅਰ ਨਰਸਿੰਗ ਸਰਵਿਸ ਐਸੋਸੀਏਸ਼ਨ ਪੰਜਾਬ ਦਾ ਗਠਨ, ਬਲਜੀਤ ਸਿੰਘ ਸੰਧੂ ਸਰਪ੍ਰਸਤ ਤੇ ਮਨਦੀਪ ਸਿੰਘ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਸਰਕਾਰੀ ਕਾਲਜ 11 ਦੇ ਵਿਦਿਆਰਥੀਆਂ ਨੇ ‘ ਗ੍ਰੀਨ ਦੀਵਾਲੀ , ਸਵੱਛ ਦੀਵਾਲੀ ’ ਸੰਬੰਧੀ ਪ੍ਰੋਗਰਾਮ ਕਰਵਾਇਆ
Ad Position 24