14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਨਿਵੇਸ਼ ਦੇ ਨਾਂਅ 'ਤੇ 16.54 ਲੱਖ ਦੀ ਠੱਗੀ, ਸਾਈਬਰ ਕ੍ਰਾਈਮ ਪੁਲਿਸ ਨੇ ਐੱਫ. ਆਈ. ਆਰ. ਕੀਤੀ ਦਰਜ

Ad Position 21
repet_subhas-goyals [Copy P29]
ਸੰਭਾਲ ਥੀਏਟਰ ਅਤੇ ਸਵਾਮੀ ਰਾਮ ਤੀਰਥ ਐਜੂਕੇਸ਼ਨ ਐਡ ਕਲਚਰਲ ਸੁਸਾਇਟੀ ਵਲੋਂ ਪੰਜਾਬ ਕਲਾ ਭਵਨ ਵਿਖੇ ਕਰਵਾਏ ਪ੍ਰੋਗਰਾਮ 'ਚ ਪੇਸ਼ਕਾਰੀ ਦਿੰਦੇ ਹੋਏ ਸਕੂਲਾਂ ਦੇ ਵਿਦਿਆਰਥੀ | ਤਸਵੀਰਾਂ : ਕਮਲਜੀਤ ਸਿੰਘ <br/> 23-11-2025
ਚੰਡੀਗੜ੍ਹ, 22 ਨਵੰਬਰ (ਕਪਿਲ ਵਧਵਾ)–ਨਿਵੇਸ਼ ਦਾ ਲਾਲਚ ਦੇ ਕੇ ਇਕ ਵਿਅਕਤੀ ਨਾਲ ਆਨਲਾਈਨ ਵੱਡੀ ਰਕਮ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧ 'ਚ ਪੁਲਿਸ ਸਟੇਸ਼ਨ ਸਾਈਬਰ ਕ੍ਰਾਈਮ ਸੈਕਟਰ-17 ਚੰਡੀਗੜ੍ਹ ਵਿਚ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ | ਸ਼ਿਕਾਇਤਕਰਤਾ ਮਨਦੀਪ ਸਿੰਘ ਨੇਗੀ ਵਾਸੀ ਸੈਕਟਰ 34 ਚੰਡੀਗੜ੍ਹ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਕਿਸੇ ਆਨਲਾਈਨ ਇਕ ਵਿਅਕਤੀ ਨੇ ਉਸਨੂੰ ਨਿਵੇਸ਼ ਤੋਂ ਉੱਚ ਮੁਨਾਫ਼ੇ ਦੇ ਦਾਅਵੇ ਕਰਕੇ 16,54,776 ਰੁਪਏ ਹੜੱਪ ਲਏ ਹਨ | ਇਸ ਸੰਬੰਧ ਵਿਚ ਪੁਲਿਸ ਨੇ ਮਾਮਲਾ ਦਰਜ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ | ਸਾਈਬਰ ਕ੍ਰਾਈਮ ਪੁਲਿਸ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪੈਸੇ ਦੇ ਲੈਣ-ਦੇਣ, ਡਿਜੀਟਲ ਟਰਾਂਜ਼ੈਕਸ਼ਨਾਂ ਤੇ ਵਰਤੇ ਗਏ ਆਨਲਾਈਨ ਮਾਧਿਅਮਾਂ ਦੀ ਜਾਂਚ ਕਰ ਰਹੀ ਹੈ | ਪੁਲਿਸ ਦਾ ਕਹਿਣਾ ਹੈ ਕਿ ਠੱਗ ਦੀ ਪਛਾਣ ਤੇ ਉਸ ਤੱਕ ਪਹੁੰਚ ਕਰਨ ਲਈ ਤਕਨੀਕੀ ਜਾਂਚ ਤੇਜ਼ੀ ਨਾਲ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਸੰਭਾਲ ਥੀਏਟਰ ਅਦਾਕਾਰੀ ਤੇ ਥੀਏਟਰ ਪ੍ਰਤਿਭਾ ਦੀ ਪਛਾਣ ਕਰਨ ਤੇ ਉਨ੍ਹਾਂ ਨੂੰ ਪਾਲਣ ਪੋਸ਼ਣ ਲਈ ਵਚਨਬੱਧ-ਸੋਮੇਸ਼ ਗੁਪਤਾ... ਅਗਲੀ ਖ਼ਬਰ ਵੀਜ਼ਾ ਦੇ ਨਾਂਅ 'ਤੇ 9.87 ਲੱਖ ਦੀ ਠੱਗੀ, ਇਮੀਗ੍ਰੇਸ਼ਨ ਫ਼ਰਮ ਦੇ ਪ੍ਰੋਪ੍ਰਾਇਟਰ ਖ਼ਿਲਾਫ਼ ਐੱਫ. ਆਈ. ਆਰ. ਦਰਜ
Ad Position 24