16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਦੀ ਯਾਦ 'ਚ ਸਮਾਗਮ

Ad Position 21
repet_subhas-goyals [Copy P29]
ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਏਕਤਾ ਮਾਰਚ ਨੂੰ ਹਰੀ ਝੰਡੀ ਦਿਖਾਉਂਦੇ ਹੋਏ, ਨਾਲ ਸਤਨਾਮ ਸਿੰਘ ਸੰਧੂ, ਸੱਤਿਆ ਪਾਲ ਜੈਨ, ਹਰਪ੍ਰੀਤ ਕੌਰ ਬਬਲਾ, ਪ੍ਰੇਰਨਾ ਪੁਰੀ ਤੇ ਹੋਰ | ਤਸਵੀਰ : ਕਮਲਜੀਤ ਸਿੰਘ <br/> 23-11-2025
ਚੰਡੀਗੜ੍ਹ, 22 ਨਵੰਬਰ (ਬਲਜਿੰਦਰ ਸਿੰਘ ਹਾਂਡਾ)-ਭਾਰਤ ਦੇ ਏਕੀਕਰਨ ਦੇ ਸ਼ਿਲਪਕਾਰ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਦੀ ਯਾਦ ਵਿਚ ਚੰਡੀਗੜ੍ਹ ਦੇ ਸੈਕਟਰ 17 ਸਥਿਤ ਤਿਰੰਗਾ ਪਾਰਕ ਵਿਖੇ ਰਾਸ਼ਟਰੀ ਏਕਤਾ ਦਿਵਸ ਤੇ ਏਕਤਾ ਮਾਰਚ ਦੇਸ਼ ਭਗਤੀ ਦੇ ਜੋਸ਼ ਨਾਲ ਮਨਾਇਆ | ਸਮਾਗਮ 'ਚ 28 ਰਾਜਾਂ ਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧ ਸ਼ਾਮਿਲ ਸਨ | ਪੰਜਾਬ ਦੇ ਰਾਜਪਾਲ ਤੇ ਯੂ. ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਏਕਤਾ ਮਾਰਚ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਆਪਣੇ ਭਾਸ਼ਨ 'ਚ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਭਿੰਨਤਾ 'ਚ ਏਕਤਾ ਦੀ ਇਕ ਜਿਉਂਦੀ ਜਾਗਦੀ ਉਦਾਹਰਣ ਵਜੋਂ ਖੜ੍ਹਾ ਹੈ, ਜਿਥੇ ਸਾਰੇ ਖੇਤਰਾਂ, ਸੱਭਿਆਚਾਰਾਂ ਤੇ ਭਾਸ਼ਾਵਾਂ ਦੇ ਲੋਕ ਆਪਸੀ ਸਤਿਕਾਰ ਅਤੇ ਰਾਸ਼ਟਰੀ ਮਾਣ ਨਾਲ ਇਕੱਠੇ ਰਹਿੰਦੇ ਹਨ | ਉਨ੍ਹਾਂ ਨੇ ਦੇਸ਼ ਦੇ ਆਜ਼ਾਦੀ ਸੰਗਰਾਮ, ਰੱਖਿਆ ਸੇਵਾਵਾਂ, ਖੇਡਾਂ ਅਤੇ ਅਕਾਦਮਿਕ ਖੇਤਰ ਵਿਚ ਪੰਜਾਬ ਦੇ ਇਤਿਹਾਸਕ ਯੋਗਦਾਨ ਤੇ ਕੁਰਬਾਨੀਆਂ ਨੂੰ ਉਜਾਗਰ ਕੀਤਾ ਅਤੇ ਕਸ਼ਮੀਰੀ ਹਿੰਦੂਆਂ ਦੀ ਰੱਖਿਆ ਲਈ ਗੁਰੂ ਤੇਗ਼ ਬਹਾਦਰ ਜੀ ਦੇ ਸਰਵਉੱਚ ਬਲੀਦਾਨ ਲਈ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਗੁਰਦੁਆਰਾ ਸੀਸ ਗੰਜ ਸਾਹਿਬ, ਦਿੱਲੀ ਨੂੰ ਉਸ ਹਿੰਮਤ ਤੇ ਸ਼ਰਧਾ ਦਾ ਜੀਵਤ ਪ੍ਰਤੀਕ ਦੱਸਿਆ | ਰਾਜਪਾਲ ਨੇ ਚੰਡੀਗੜ੍ਹ ਪ੍ਰਸ਼ਾਸਨ, ਟੀਮਾਂ, ਵਲੰਟੀਅਰਾਂ ਤੇ ਨੌਜਵਾਨਾਂ ਦੀ ਏਕਤਾ ਮਾਰਚ ਨੂੰ ਸ਼ਾਨਦਾਰ ਸਫਲ ਬਣਾਉਣ ਲਈ ਸ਼ਲਾਘਾ ਕੀਤੀ | ਇਹ ਸਮਾਗਮ 'ਭਾਰਤ ਮਾਤਾ ਕੀ ਜੈ' ਅਤੇ 'ਵੰਦੇ ਮਾਤਰਮ' ਦੇ ਸ਼ਕਤੀਸ਼ਾਲੀ ਨਾਅਰਿਆਂ ਨਾਲ ਸਮਾਪਤ ਹੋਇਆ, ਜੋ ਇਸ ਸੰਦੇਸ਼ ਨੂੰ ਹੋਰ ਮਜ਼ਬੂਤ ਕਰਦਾ ਹੈ ਕਿ 'ਭਾਰਤ ਇਕ ਹੈ, ਭਾਰਤ ਇਕਜੁੱਟ ਹੈ ਤੇ ਏਕਤਾ ਸਾਡੀ ਤਾਕਤ ਹੈ |' ਸਮਾਗਮ 'ਚ ਚੰਡੀਗੜ੍ਹ ਦੇ ਸਕੂਲਾਂ ਤੇ ਕਾਲਜਾਂ ਵਿਚ ਪੜ੍ਹ ਰਹੇ ਐਨ. ਐਸ. ਐਸ. ਤੇ ਐਨ. ਸੀ. ਸੀ. ਵਲੰਟੀਅਰਾਂ, ਸਰਕਾਰੀ ਕਾਲਜ ਆਫ਼ ਆਰਟ ਦੇ ਵਿਦਿਆਰਥੀਆਂ, 'ਮੇਰਾ ਭਾਰਤ ਯੁਵਾ' ਦੇ ਵਲੰਟੀਅਰਾਂ ਤੇ ਸ਼ਹਿਰ ਦੇ ਉਤਸ਼ਾਹੀ ਨਾਗਰਿਕਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ, ਭਾਰਤ ਦੇ ਵਧੀਕ ਸਾਲਿਸਟਰ ਸਤਿਆ ਪਾਲ ਜੈਨ, ਚੰਡੀਗੜ੍ਹ ਦੇ ਮੇਅਰ ਹਰਪ੍ਰੀਤ ਕੌਰ ਬਬਲਾ, ਪ੍ਰੇਰਨਾ ਪੁਰੀ, ਸਕੱਤਰ ਸਿੱਖਿਆ, ਸਵਪਨਿਲ ਐਮ ਨਾਇਕ, ਸਕੱਤਰ ਪ੍ਰਾਹੁਣਚਾਰੀ, ਪ੍ਰਦੀਪ ਕੁਮਾਰ, ਵਧੀਕ ਕਮਿਸ਼ਨਰ ਐਮ. ਸੀ., ਸੋਰਭ ਅਰੋੜਾ, ਡਾਇਰੈਕਟਰ ਸਪੋਰਟਸ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਨੂੰ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣਾ ਹੁਣ ਯਾਦ ਆਇਆ-ਸਾਬਕਾ ਮੰਤਰੀ ਕੰਗ ਅਗਲੀ ਖ਼ਬਰ ਚੰਡੀਗੜ੍ਹ ਲਿਟਰੇਰੀ ਸੁਸਾਇਟੀ (ਸੀ. ਐਲ. ਐੱਸ.) ਵਲੋਂ 13ਵੇਂ ਸੰਸਕਰਨ ਦੇ ਸਾਹਿਤਕ ਸੈਸ਼ਨਾਂ ਦੀ ਸ਼ੁਰੂਆਤ
Ad Position 24