16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਭਾਰਤ ਮਾਲਾ ਸੜਕ 'ਤੇ ਪਿੰਡ ਬਜਹੇੜੀ ਤੇ ਪੀਰ ਸੁਹਾਣਾ ਨੇੜੇ ਆਵਾਜਾਈ ਲਈ ਲਾਂਘਾ ਦੇਣ ਦੀ ਮੰਗ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਖਰੜ, 22 ਨਵੰਬਰ (ਗੁਰਮੁੱਖ ਸਿੰਘ ਮਾਨ)-ਸਬ ਡਵੀਜ਼ਨ ਖਰੜ ਦੇ ਪਿੰਡਾਂ 'ਚੋਂ ਦੀ ਨਿਕਲ ਰਹੀ ਭਾਰਤ ਮਾਲਾ ਸੜਕ ਤਹਿਤ ਰੰਧਾਵਾ ਰੋਡ 'ਤੇ ਪਿੰਡ ਬਜਹੇੜੀ ਨਜ਼ਦੀਕ ਪਿੰਡਾਂ ਦੇ ਲੋਕਾਂ ਨੂੰ ਆਉਣ-ਜਾਣ ਲਈ ਰਾਸ਼ਟਰੀ ਰਾਜ ਮਾਰਗ ਅਥਾਰਿਟੀ ਵਲੋਂ ਰਸਤਾ ਨਹੀਂ ਦਿੱਤਾ ਗਿਆ, ਜਿਸ ਖ਼ਿਲਾਫ਼ ਸਖ਼ਤ ਰੋਸ ਜਤਾਉਂਦਿਆਂ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਵਲੋਂ ਸੜਕ 'ਤੇ ਆਵਾਜਾਈ ਠੱਪ ਕਰਨ ਦਾ ਐਲਾਨ ਕੀਤਾ ਗਿਆ ਹੈ | ਇਸ ਸੰਬੰਧੀ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਡਾਇਰੈਕਟਰ ਰਾਸ਼ਟਰੀ ਰਾਜ ਮਾਰਗ ਭਾਰਤ ਸਰਕਾਰ ਨੂੰ ਲਿਖੇ ਪੱਤਰ ਵਿਚ ਦੱਸਿਆ ਗਿਆ ਹੈ ਕਿ ਪਿੰਡ ਬਜਹੇੜੀ ਤੇ ਪਿੰਡ ਪੀਰਸੁਹਾਣਾ ਵਲੋਂ ਇਸ ਸੜਕ ਦੇ ਨਿਰਮਾਣ ਲਈ ਸਭ ਤੋਂ ਵੱਧ ਜ਼ਮੀਨ ਦਿੱਤੀ ਗਈ ਸੀ, ਪਰ ਇਸ ਸੜਕ ਦੇ ਨਿਰਮਾਣ ਮੌਕੇ ਉਕਤ ਪਿੰਡਾਂ ਨੂੰ ਹੀ ਰਸਤਾ ਨਹੀਂ ਦਿੱਤਾ ਗਿਆ | ਖਰੜ-ਗੜਾਗਾਂ ਸੜਕ ਖਰੜ ਸਬ-ਡਵੀਜ਼ਨ ਦੇ ਪਿੰਡਾਂ ਨੂੰ ਸ਼ਹੀਦਾਂ ਦੀ ਪਵਿੱਤਰ ਧਰਤੀ ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਨਾਲ ਮਿਲਾਉਂਦੀ ਹੈ, ਲਿਹਾਜ਼ਾ ਪਿੰਡਾਂ ਦੀਆਂ ਪੰਚਾਇਤਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸੜਕ 'ਤੇ ਉਨ੍ਹਾਂ ਨੂੰ ਲਾਂਘਾ ਦਿੱਤਾ ਜਾਵੇ | ਇਸ ਪੱਤਰ 'ਤੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਵਲੋਂ ਵਿਸ਼ੇਸ਼ ਸਿਫ਼ਾਰਸ਼ ਕੀਤੀ ਗਈ ਹੈ | ਪੱਤਰ 'ਤੇ ਭੁਪਿੰਦਰ ਸਿੰਘ ਸਰਪੰਚ ਬਜਹੇੜੀ, ਰਾਜਿੰਦਰ ਕੌਰ ਸਰਪੰਚ ਸੋਤਲ, ਪੰਚ ਨਰਿੰਦਰ ਕੁਮਾਰ, ਦਿਲਬਾਗ ਸਿੰਘ ਸਰਪੰਚ ਗੜਾਗਾਂ, ਸਰਬਜੀਤ ਕੌਰ ਸਰਪੰਚ ਸਿੱਲ੍ਹ, ਮੇਜਰ ਸਿੰਘ ਪੰਚ ਬਜਹੇੜੀ, ਪਰਵਿੰਦਰ ਕੌਰ ਸਰਪੰਚ ਘੋਗਾ ਖੇੜੀ, ਹਰੀ ਸਿੰਘ ਸਰਪੰਚ ਮਦਨਹੇੜੀ, ਕੁਲਜੀਤ ਸਿੰਘ ਸਰਪੰਚ ਰੋੜਾ, ਦਲਵਿੰਦਰ ਸਿੰਘ ਪੰਚ ਬਜਹੇੜੀ ਅਤੇ ਗਗਨਦੀਪ ਕੌਰ ਸਰਪੰਚ ਸਿੰਬਲਮਾਜਰਾ ਸਮੇਤ ਹੋਰਨਾਂ ਪੰਚਾਇਤ ਮੈਂਬਰਾਂ ਤੇ ਇਲਾਕਾ ਵਾਸੀਆਂ ਵਲੋਂ ਦਸਤਖ਼ਤ ਕੀਤੇ ਗਏ ਹਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਖ਼ਿਲਾਫ਼ ਰੱਖੇ ਧਰਨੇ ਲਈ ਡੇਰਾਬੱਸੀ ਤੋਂ ਗੁਰਦਰਸ਼ਨ ਸਿੰਘ ਸੈਣੀ ਔਰਤਾਂ ਦਾ ਵੱਡਾ ਜਥਾ ਲੈ ਕੇ ਪੁੱਜੇ ਅਗਲੀ ਖ਼ਬਰ 'ਆਪ' ਨੂੰ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣਾ ਹੁਣ ਯਾਦ ਆਇਆ-ਸਾਬਕਾ ਮੰਤਰੀ ਕੰਗ
Ad Position 24