16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

'ਆਪ' ਸਰਕਾਰ ਖ਼ਿਲਾਫ਼ ਰੱਖੇ ਧਰਨੇ ਲਈ ਡੇਰਾਬੱਸੀ ਤੋਂ ਗੁਰਦਰਸ਼ਨ ਸਿੰਘ ਸੈਣੀ ਔਰਤਾਂ ਦਾ ਵੱਡਾ ਜਥਾ ਲੈ ਕੇ ਪੁੱਜੇ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਡੇਰਾਬੱਸੀ, 22 ਨਵੰਬਰ (ਗੁਰਮੀਤ ਸਿੰਘ)-ਮੌਜੂਦਾ ਸਰਕਾਰ ਨੇ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਪੰਜਾਬ ਦੇ ਵਿਕਾਸ ਨੂੰ ਬਰੇਕਾਂ ਲਗਾ ਦਿੱਤੀਆਂ ਹਨ | ਸਰਕਾਰ ਦੀਆਂ ਕਮਜ਼ੋਰ ਨੀਤੀਆਂ ਕਾਰਨ ਪੰਜਾਬ ਆਰਥਿਕ ਪੱਖੋਂ ਬੁਰੀ ਤਰ੍ਹਾਂ ਪਛੜ ਗਿਆ ਹੈ | ਜਦੋਂ ਵੀ ਝਾੜੂ ਪਾਰਟੀ ਦਾ ਕੋਈ ਨੁਮਾਇੰਦਾ ਤੁਹਾਡੇ ਕੋਲ ਵੋਟਾਂ ਮੰਗਣ ਲਈ ਆਉਂਦਾ ਹੈ ਤਾਂ ਉਸ ਤੋਂ ਪਿਛਲੇ 45 ਮਹੀਨਿਆਂ ਦੇ ਬਕਾਇਆ 45 ਹਜ਼ਾਰ ਰੁ. ਬਾਰੇ ਜ਼ਰੂਰ ਪੁੱਛਿਆ ਜਾਵੇ ਕਿਉਂਕਿ ਸੱਤਾ 'ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਹਰ ਔਰਤ ਨੂੰ 1000 ਰੁ. ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਸੀ | ਇਹ ਵਿਚਾਰ ਹਲਕਾ ਡੇਰਾਬੱਸੀ ਦੇ ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਭਾਜਪਾ ਮਹਿਲਾ ਮੋਰਚੇ ਵਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਔਰਤਾਂ ਲਈ ਐਲਾਨੀ 1000 ਰੁ. ਪ੍ਰਤੀ ਮਹੀਨਾ ਪੈਨਸ਼ਨ ਦੇਣ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਵਿਖੇ ਰੱਖੇ ਮੁਜ਼ਾਹਰੇ 'ਚ ਡੇਰਾਬੱਸੀ ਤੋਂ ਵੱਡੀ ਗਿਣਤੀ ਔਰਤਾਂ ਦਾ ਜਥਾ ਰਵਾਨਾ ਕਰਨ ਮੌਕੇ ਸਾਂਝੇ ਕੀਤੇ | ਇਸ ਮੌਕੇ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਬੀਬੀ ਜੈ ਇੰਦਰ ਕੌਰ ਦੀ ਅਗਵਾਈ ਹੇਠ ਮਹਿਲਾ ਵਰਕਰਾਂ ਨੇ ਰੋਸ ਪ੍ਰਗਟ ਕਰਦਿਆਂ ਮਾਨ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਮੌਕੇ ਔਰਤਾਂ ਨੇ ਨਾਅਰੇ ਲਿਖੀਆਂ ਤਖ਼ਤੀਆਂ ਵੀ ਹੱਥਾਂ 'ਚ ਚੁੱਕੀਆਂ ਹੋਈਆਂ ਸਨ | ਉਨ੍ਹਾਂ ਐਲਾਨ ਕੀਤਾ ਕਿ ਭਾਜਪਾ ਦੀ ਅਗਵਾਈ ਹੇਠ 2027 'ਚ ਬਣਨ ਵਾਲੀ ਸਰਕਾਰ ਔਰਤਾਂ ਨੂੰ ਬਣਦਾ ਮਾਣ-ਸਨਮਾਨ ਦੇਵੇਗੀ | ਇਸ ਮੌਕੇ ਹਰਪ੍ਰੀਤ ਸਿੰਘ ਟਿੰਕੂ, ਪੁਸ਼ਪਿੰਦਰ ਮਹਿਤਾ, ਰਾਜ ਕਿਸ਼ਨ, ਸਨਅਤ ਭਾਰਤਵਾਜ ਤੇ ਹਰਦੀਪ ਸਿੰਘ ਸਮੇਤ ਵੱਡੀ ਗਿਣਤੀ 'ਚ ਹਲਕੇ ਦੀਆਂ ਔਰਤਾਂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮੱਛਲੀ ਕਲਾਂ ਤੋਂ ਝੰਜੇੜੀ ਨੂੰ ਜਾਂਦੀ ਲਿੰਕ ਸੜਕ 'ਤੇ ਭਾਰਤ ਮਾਲਾ ਸੜਕ ਦਾ ਪਾਣੀ ਉਤਾਰਨ ਲਈ ਬਣਾਏ ਬੇਸ ਕਾਰਨ ਰਾਹਗੀਰ ਪ... ਅਗਲੀ ਖ਼ਬਰ ਭਾਰਤ ਮਾਲਾ ਸੜਕ 'ਤੇ ਪਿੰਡ ਬਜਹੇੜੀ ਤੇ ਪੀਰ ਸੁਹਾਣਾ ਨੇੜੇ ਆਵਾਜਾਈ ਲਈ ਲਾਂਘਾ ਦੇਣ ਦੀ ਮੰਗ
Ad Position 24