16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਗ਼ੈਰਕਾਨੂੰਨੀ ਮਾਈਨਿੰਗ ਦੇ ਮਾਮਲੇ 'ਚ ਜੇ. ਸੀ. ਬੀ. ਮਸ਼ੀਨ ਤੇ ਟਿੱਪਰ ਨੂੰ ਕੀਤਾ ਜ਼ਬਤ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਪੰਚਕੂਲਾ, 22 ਨਵੰਬਰ (ਕਪਿਲ)-ਪੰਚਕੂਲਾ ਪੁਲਿਸ ਵਲੋਂ ਗ਼ੈਰਕਾਨੂੰਨੀ ਮਾਈਨਿੰਗ ਦੇ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ | ਜ਼ਿਲ੍ਹੇ 'ਚ 24 ਘੰਟੇ ਸਰਗਰਮ ਨਿਗਰਾਨੀ ਤੇ ਸਾਰੇ ਜ਼ੋਨਾਂ 'ਚ ਨਿਯਮਿਤ ਚੈਕਿੰਗ ਰਾਹੀਂ ਪੁਲਿਸ ਹਰ ਗਤੀਵਿਧੀ 'ਤੇ ਸਖ਼ਤ ਨਜ਼ਰ ਰੱਖ ਰਹੀ ਹੈ | ਹਾਲ ਹੀ 'ਚ ਪੁਲਿਸ ਕਮਿਸ਼ਨਰ ਪੰਚਕੂਲਾ ਸ਼ਿਵਾਸ ਕਵੀਰਾਜ ਦੀ ਅਗਵਾਈ 'ਚ ਹੋਈ ਉੱਚ ਪੱਧਰੀ ਮੀਟਿੰਗ 'ਚ ਗ਼ੈਰਕਾਨੂੰਨੀ ਮਾਈਨਿੰਗ 'ਤੇ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਉਂਦੇ ਹੋਏ ਤੁਰੰਤ ਤੇ ਸਖ਼ਤ ਕਾਰਵਾਈ ਦੇ ਸਪੱਸ਼ਟ ਹੁਕਮ ਜਾਰੀ ਕੀਤੇ ਗਏ ਸਨ | ਇਸੇ ਲੜੀ ਤਹਿਤ ਪੰਚਕੂਲਾ ਪੁਲਿਸ ਦੀ ਐਂਟੀ ਗ਼ੈਰਕਾਨੂੰਨੀ ਮਾਈਨਿੰਗ ਟੀਮ-2 ਦੇ ਇੰਚਾਰਜ ਇੰਸਪੈਕਟਰ ਹਿਤੇਂਦਰ ਸਿੰਘ ਨੇ ਰਾਏਪੁਰ ਰਾਣੀ ਖੇਤਰ 'ਚ ਵੱਡੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਸ਼ਾਹਜਾਹਪੁਰ ਦੇ ਨੇੜਿਓਾ ਜੇ. ਸੀ. ਬੀ. ਮਸ਼ੀਨ ਲਗਾ ਕੇ ਟਿੱਪਰਾਂ ਰਾਹੀਂ ਗੈਰਕਾਨੂੰਨੀ ਮਾਈਨਿੰਗ ਕਰਨ ਦੇ ਦੋਸ਼ ਹੇਠ ਇਕ ਟਿੱਪਰ ਤੇ ਇਕ ਜੇ. ਸੀ. ਬੀ. ਮਸ਼ੀਨ ਨੂੰ ਕਬਜ਼ੇ 'ਚ ਲੈ ਕੇ ਰਾਏੇਪੁਰ ਰਾਣੀ ਥਾਣੇ 'ਚ ਖੜ੍ਹਾ ਕਰ ਦਿੱਤਾ | ਆਗਾਮੀ ਲੋੜੀਂਦੀ ਕਾਨੂੰਨੀ ਕਾਰਵਾਈ ਲਈ ਮਾਈਨਿੰਗ ਵਿਭਾਗ ਨੂੰ ਵੀ ਸਰਕਾਰੀ ਤੌਰ 'ਤੇ ਸੂਚਿਤ ਕਰ ਦਿੱਤਾ ਗਿਆ ਹੈ | ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗ਼ੈਰ-ਕਾਨੂੰਨੀ ਮਾਈਨਿੰਗ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਅਜਿਹੀਆਂ ਗਤੀਵਿਧੀਆਂ 'ਚ ਸ਼ਾਮਿਲ ਲੋਕਾਂ ਖ਼ਿਲਾਫ਼ ਅਗਲੇ ਦਿਨਾਂ 'ਚ ਵੀ ਸਭ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਪੁਲਿਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਗ਼ੈਰਕਾਨੂੰਨੀ ਮਾਈਨਿੰਗ 'ਤੇ ਰੋਕ ਲਗਾਉਣ ਲਈ ਸਾਂਝੀ ਮੁਹਿੰਮ ਭਵਿੱਖ 'ਚ ਵੀ ਜਾਰੀ ਰਹੇਗੀ ਤੇ ਜ਼ਿਲ੍ਹੇ 'ਚ ਕਿਧਰੇ ਵੀ ਗ਼ੈਰਕਾਨੂੰਨੀ ਮਾਈਨਿੰਗ ਨਹੀਂ ਹੋਣ ਦਿੱਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਕਾਜ਼ਵੇਅ 'ਤੇ ਮੁੜ ਫਸਿਆ ਟਰੈਕਟਰ-ਟਰਾਲੀ ਅਗਲੀ ਖ਼ਬਰ ਗਲੋਬ ਟੋਇਟਾ ਵਲੋਂ ਨਵੀਂ ਟੋਇਟਾ ਕੈਮਰੀ ਹਾਈਬਿ੍ਡ ਇਲੈਕਟਿ੍ਕ ਵਹੀਕਲ-ਸਪਿ੍ੰਟ ਐਡੀਸ਼ਨ ਲਾਂਚ
Ad Position 24