16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸਿਰਫ਼ 21 ਦਿਨਾਂ 'ਚ ਪੇਪਰ ਲੈਸ ਹੋਏ 10,450 ਤੋਂ ਵੱਧ ਪ੍ਰਾਪਰਟੀ ਰਜਿਸਟ੍ਰੇਸ਼ਨ-ਡਾ. ਸੁਮਿਤਾ ਮਿਸ਼ਰਾ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਚੰਡੀਗੜ੍ਹ, 22 ਨਵੰਬਰ (ਰਾਮ ਸਿੰਘ ਬਰਾੜ)-ਵਿੱਤ ਕਮਿਸ਼ਨਰ ਮਾਲ ਤੇ ਆਪਦਾ ਪ੍ਰਬੰਧਨ ਡਾ. ਸੁਮਿਤਾ ਮਿਸ਼ਰਾ ਨੇ ਦੱਸਿਆ ਕਿ ਸੂਬੇ 'ਚ ਨਵੰਬਰ ਮਹੀਨੇ ਦੇ ਪਹਿਲੇ 21 ਦਿਨਾਂ ਵਿਚ 10,450 ਪ੍ਰਾਪਰਟੀ ਰਜਿਸਟ੍ਰੇਸ਼ਨ ਪੇਪਰ ਲੈਸ ਕੀਤੇ ਗਏ ਹਨ | ਰਾਜ ਦੇ ਡਿਜੀਟਲ ਲੈਂਡ-ਰਜਿਸਟਰੀ ਸਿਸਟਮ ਨੇ ਇਕ ਦਿਨ 'ਚ ਨਵਾਂ ਰਿਕਾਰਡ ਬਣਾਇਆ, ਜਿਸ 'ਚ ਬਿਨ੍ਹਾਂ ਕਾਗ਼ਜ਼ ਦੇ 1,659 ਰਜਿਸਟ੍ਰੇਸ਼ਨ ਪੋ੍ਰਸੈੱਸ ਕੀਤੇ ਗਏ | ਇਹ ਪਾਰਦਰਸ਼ੀ ਅਤੇ ਨਾਗਰਿਕ ਕੇਂਦਿ੍ਤ ਗਵਰਨੈਂਸ ਦੇ ਨਵੇਂ ਦੌਰ ਦੀ ਸਫਲਤਾ ਦੀ ਵੱਡੀ ਕਾਮਯਾਬੀ ਦਰਸਾਉਂਦੀ ਹੈ | ਉਨ੍ਹਾਂ ਨੇ ਦੱਸਿਆ ਕਿ ਬਿਹਤਰ ਵਰਕਫਲੋ ਲਈ ਹੁਣ ਸਿਸਟਮ ਅਪਗ੍ਰੇਡ ਕਰ ਸਾਫ਼ਟਵੇਅਰ ਨੂੰ ਕਾਫ਼ੀ ਮਜ਼ਬੂਤ ਕੀਤਾ ਗਿਆ ਹੈ | ਇਹ ਸਿਰਫ਼ ਡਿਜੀਟਲਾਈਜੇਸ਼ਨ ਨਹੀਂ, ਸਗੋਂ ਵਿਭਾਗ ਵਿਚ ਨਵਾਂ ਬਦਲਾਅ ਹੈ | ਉਨ੍ਹਾਂ ਨੇ ਕਿਹਾ ਕਿ ਸਿਸਟਮ ਹੁਣ ਹਰ ਦਿਨ ਲਗਪਗ 1500 ਡੀਡ ਪੋ੍ਰਸੈੱਸ ਕਰ ਰਿਹਾ ਹੈ, ਜਦ ਕਿ ਇਕ ਦਿਨ ਵਿਚ ਅÏਸਤਨ 1659 ਰਜਿਸਟ੍ਰੇਸ਼ਨ ਦਾ ਰਿਕਾਰਡ ਪਲੇਟਫ਼ਾਰਮ ਦੀ ਬਿਹਤਰ ਕੈਪਸਿਟੀ ਤੇ ਆਪ੍ਰੇਸ਼ਨਲ ਸਟੇਬਿਲਿਟੀ ਨੂੰ ਦਰਸਾਉਂਦਾ ਹੈ | ਡਾ. ਮਿਸ਼ਰਾ ਨੇ ਦੱਸਿਆ ਕਿ ਪੋਰਟਲ 'ਤੇ ਆਫ਼ੀਸਰ ਸਾਈਡ ਫੀਚਰਸ ਨੂੰ ਵੀ ਅਪਗੇ੍ਰਡ ਕੀਤਾ ਗਿਆ ਹੈ | ਖੇਵਟ ਤੇ ਵਿਲੇਜ ਬਲਾਕਿੰਗ ਚਾਲੂ ਕਰ ਦਿੱਤੀ ਗਈ ਹੈ, ਜਿਸ ਨਾਲ ਸਾਰੇ ਜ਼ਿਲਿ੍ਹਆਂ 'ਚ ਅਪਾਇੰਟਮੈਂਟ ਸ਼ੈਡਿਊਲ ਆਸਾਨ ਹੋ ਗਈ ਹੈ | ਸਿਸਟਮ ਵਿਚ ਹੁਣ ਆਰਸੀ ਅਤੇ ਸਬ-ਰਜਿਸਟਰਾਰ ਦੇ ਦੋਨੋਂ ਡੈਸ਼ ਬੋਰਡ 'ਤੇ ਡੀਡ ਵੈਰੀਫਿਕੇਸ਼ਨ ਸਹੀ ਢੰਗ ਨਾਲ ਦਰਸਾਉਂਦਾ ਹੈ | ਹੁਣ ਤਹਿਸੀਲਦਾਰ ਆਪਣੇ ਲਾਗਿਨ ਨਾਲ ਸਿੱਧੇ ਟੋਕਨ ਵਾਪਸ ਕਰ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਮਾਡਲ ਟਾਊਨ ਕੋਲ ਅਧੂਰੀ ਸੜਕ ਛੱਡਣ ਵਾਲੇ ਠੇਕੇਦਾਰ ਨੂੰ ਚਿਤਾਵਨੀ ਜਾਰੀ ਅਗਲੀ ਖ਼ਬਰ ਦੀਦਾਰ ਸਿੰਘ ਯੂ. ਟੀ. ਖਾਦੀ ਤੇ ਗ੍ਰਾਮ ਉਦਯੋਗ ਬੋਰਡ ਚੰਡੀਗੜ੍ਹ ਦੇ ਚੇਅਰਮੈਨ ਨਿਯੁਕਤ
Ad Position 24